11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੰਤ ਬਾਬਾ ਭਗਵਾਨ ਦਾਸ ਨੇ ਲੰਗਰ ਦੇ ਟਰੱਕਾਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਤਪਾ ਮੰਡੀ, 10 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਰਜਿ: ਵਲੋਂ 40ਵਾਂ ਸਾਲਾਨਾ ਲੰਗਰ ਅਤੇ ਡਿਸਪੈਂਸਰੀ ਸੇਵਾ 11 ਅਕਤੂਬਰ ਤੋਂ 19 ਅਕਤੂਬਰ ਤੱਕ ਸ੍ਰੀ ਗੀਤਾ ਭਵਨ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ। ਸਮੱਗਰੀ ਦੇ ਟਰੱਕਾਂ ਨੂੰ ਡੇਰਾ ਸੰਤ ਬਾਬਾ ਇੰਦਰ ਦਾਸ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਗਵਾਨ ਦਾਸ ਅਤੇ ਰਸਲ ਗਰਗ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-10-2026
ਤਪਾ ਮੰਡੀ, 10 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਰਜਿ: ਵਲੋਂ 40ਵਾਂ ਸਾਲਾਨਾ ਲੰਗਰ ਅਤੇ ਡਿਸਪੈਂਸਰੀ ਸੇਵਾ 11 ਅਕਤੂਬਰ ਤੋਂ 19 ਅਕਤੂਬਰ ਤੱਕ ਸ੍ਰੀ ਗੀਤਾ ਭਵਨ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ। ਸਮੱਗਰੀ ਦੇ ਟਰੱਕਾਂ ਨੂੰ ਡੇਰਾ ਸੰਤ ਬਾਬਾ ਇੰਦਰ ਦਾਸ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਗਵਾਨ ਦਾਸ ਅਤੇ ਰਸਲ ਗਰਗ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਤ ਭਗਵਾਨ ਦਾਸ ਨੇ ਕਿਹਾ ਕਿ ਦਲ ਦੇ ਸਮੂਹ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਜਿਸ ਤਹਿਤ 40ਵਾਂ ਵਿਸ਼ਾਲ ਲੰਗਰ ਸ੍ਰੀ ਗੀਤਾ ਭਵਨ ਜਵਾਲਾ ਜੀ ਵਿਖੇ ਲਗਾਇਆ ਜਾ ਰਿਹਾ। ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਬਤਾਰਾ ਨੇ ਦੱਸਿਆ ਕਿ ਸ੍ਰੀ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਸਾਲਾਨਾ ਲੰਗਰ ਵਿਚ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਲੰਗਰ ਵਿਚ ਮਰੀਜ਼ਾਂ ਲਈ ਮੈਡੀਕਲ ਸਹੂਲਤ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ, ਸੁਭਾਸ਼ ਕੁਮਾਰ ਤਪਾਸੇ, ਸੁਰੇਸ਼ ਕੁਮਾਰ ਟਹਿਣਾ, ਤਰਲੋਕ ਚੰਦ ਤੋਤੀ, ਖੇਮ ਗਰਗ, ਗੌਰਵ ਚੌਧਰੀ, ਸੋਹਣ ਲਾਲ ਵਧਵਾ, ਲੱਕੀ ਵਰਮਾ, ਵਿਵੇਸ਼ ਗਰਗ, ਈਸ ਕੁਮਾਰ, ਸੁਰੇਸ਼ ਕੁਮਾਰ ਮਿੱਤਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਵਲੋਂ ਵਿਦਿਆਰਥੀਆਂ ਨੂੰ ਇੰਡਸਟਰੀ ਦਾ ਦੌਰਾ ਕਰਵਾਇਆ
Ad Position 24