ਡਾ. ਭਗਵਾਨ ਸਿੰਘ ਬੀਹਲਾ ਨੇ ਹਲਕੇ ’ਚ ਭਾਜਪਾ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)- ਭਾਜਪਾ ਦੇ ਸੀਨੀਅਰ ਆਗੂ ਡਾ: ਭਗਵਾਨ ਸਿੰਘ ਬੀਹਲਾ ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਨੇ ਪਿੰਡਾਂ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਸਮੇਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਯਾਸੰਤ ਗੌਤਮ ਪ੍ਰਧਾਨ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਤੇ ਸਾਬਕਾ ਸੰਸਦ ਆਤਮਾ ਰਾਮ ਪਰਮਾਰ ਸਾਬਕਾ ਕੈਬਨਿਟ ਮੰਤਰੀ ਗੁਜਰਾਤ, ਸ਼ਿਵ ਸੁਰਜੀਤ ਕੁਮਾਰ ਸਿੰਘ ਰਾਸ਼ਟਰੀ ਪ੍ਰਧਾਨ ਦੇ ਹੁਕਮਾਂ ਤਹਿਤ ਭਦੌੜ ਹਲਕੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਡ
ਡਾ. ਭਗਵਾਨ ਸਿੰਘ ਬੀਹਲਾ ਮੀਟਿੰਗ ਕਰਨ ਉਪਰੰਤ। ਤਸਵੀਰ : ਸੁਰੇਸ਼ ਗੋਗੀ
30-09-2026
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)- ਭਾਜਪਾ ਦੇ ਸੀਨੀਅਰ ਆਗੂ ਡਾ: ਭਗਵਾਨ ਸਿੰਘ ਬੀਹਲਾ ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਨੇ ਪਿੰਡਾਂ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਸਮੇਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਯਾਸੰਤ ਗੌਤਮ ਪ੍ਰਧਾਨ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਤੇ ਸਾਬਕਾ ਸੰਸਦ ਆਤਮਾ ਰਾਮ ਪਰਮਾਰ ਸਾਬਕਾ ਕੈਬਨਿਟ ਮੰਤਰੀ ਗੁਜਰਾਤ, ਸ਼ਿਵ ਸੁਰਜੀਤ ਕੁਮਾਰ ਸਿੰਘ ਰਾਸ਼ਟਰੀ ਪ੍ਰਧਾਨ ਦੇ ਹੁਕਮਾਂ ਤਹਿਤ ਭਦੌੜ ਹਲਕੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਬੁੱਧੀਜੀਵੀ ਵਰਗ ਅਤੇ ਕਿਸਾਨੀ ਨਾਲ ਜੁੜੇ ਹੋਏ ਮਜ਼ਦੂਰ ਤੇ ਕਿਸਾਨ ਭਾਜਪਾ ਦੀ ਗੱਲ ਕਰਦੇ ਹਨ। ਭਗਵਾਨ ਸਿੰਘ ਬੀਹਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨੁੱਕੜ ਮੀਟਿੰਗਾਂ ਤੋਂ ਇਲਾਵਾ ਛੋਟੀਆਂ ਰੈਲੀਆਂ ਵੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਕੀਤੀਆਂ ਜਾਣਗੀਆਂ। ਇਸ ਮੌਕੇ ਹਰਜੀਤ ਸਿੰਘ ਪਟਵਾਰੀ ਮੰਡਲ ਪ੍ਰਧਾਨ, ਗੁਰਤੇਜ ਸਿੰਘ ਬੀਹਲਾ, ਡਾ: ਸੰਦੀਪ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਆਗੂ ਵੀ ਹਾਜਰ ਸਨ।