29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਦਲਾ ਲੈਣ ਲਈ ਅਗਵਾ ਕਰ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਨੌਜਵਾਨ ਸੁੱਟਿਆ ਹਸਪਤਾਲ

ਧਨੌਲਾ, 29 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਭੈਣੀ ਜੱਸਾ ਅੰਦਰ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ । ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਖੇ ਜੇਰੇ ਇਲਾਜ ਗੁਰਦਾਸ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਪਿੰਡ ਭੈਣੀ ਜੱਸਾ ਦੇ ਨਵਦੀਪ ਸਿੰਘ ਦੇ ਘਰ ਰੱਖੇ ਨੌਕਰ ਨੀਟੂ ਨੇ ਗੁਰਦਾਸ ਨੂੰ ਬੁਰਾ ਭਲਾ ਬੋਲਿਆ, ਜਿਸ ਕਰ ਕੇ ਤਕਰਾਰ ਹੋ ਗਿਆ ਤੇ ਉਸ ਦੀ ਹਲਕੀ ਕੁੱਟਮਾਰ ਕਰ ਦਿੱਤੀ।

Ad Position 21
No active advertisement
ਹਸਪਤਾਲ ਜੇਰੇ ਇਲਾਜ ਗੁਰਦਾਸ ਸਿੰਘ ਆਪਣੀ ਹੱਡਬੀਤੀ ਸੁਣਾਉਂਦਾ ਹੋਇਆ। ਤਸਵੀਰ : ਜਤਿੰਦਰ ਸਿੰਘ ਧਨੌਲਾ 30-09-2026
ਧਨੌਲਾ, 29 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਭੈਣੀ ਜੱਸਾ ਅੰਦਰ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ । ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਖੇ ਜੇਰੇ ਇਲਾਜ ਗੁਰਦਾਸ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਪਿੰਡ ਭੈਣੀ ਜੱਸਾ ਦੇ ਨਵਦੀਪ ਸਿੰਘ ਦੇ ਘਰ ਰੱਖੇ ਨੌਕਰ ਨੀਟੂ ਨੇ ਗੁਰਦਾਸ ਨੂੰ ਬੁਰਾ ਭਲਾ ਬੋਲਿਆ, ਜਿਸ ਕਰ ਕੇ ਤਕਰਾਰ ਹੋ ਗਿਆ ਤੇ ਉਸ ਦੀ ਹਲਕੀ ਕੁੱਟਮਾਰ ਕਰ ਦਿੱਤੀ। ਗੁਰਦਾਸ ਸਿੰਘ ਨੇ ਦੱਸਿਆ ਕਿ ਇਸ ਗੱਲ ਤੋਂ ਖ਼ਫ਼ਾ ਹੋ ਕੇ ਪਿੰਡ ਭੈਣੀ ਦੇ ਨਵਦੀਪ ਸਿੰਘ ਗੌੜਾ ਜੋ ਆਪਣੇ ਆਪ ਨੂੰ ਟਰੱਕ ਯੂਨੀਅਨ ਧਨੌਲਾ ਦਾ ਆਗੂ ਕਹਿੰਦਾ ਹੈ, ਨੇ ਆਪਣੇ ਦੋ ਗੱਡੀਆਂ ਬੋਲੈਰੋ ਕੈਂਪਰ ਅਤੇ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਗਏ ਕਰੀਬ ਸੱਤ ਅੱਠ ਸਾਥੀਆਂ ਨੂੰ ਨਾਲ ਲੈ ਕੇ ਉਸ ਨੂੰ ਉਸ ਦੇ ਕਿਸੇ ਮਿੱਤਰ ਦੇ ਘਰੋਂ ਜਾ ਕੇ ਚੁੱਕ ਲਿਆ ਤੇ ਅਤਰਗੜ੍ਹ ਰੋਡ ’ਤੇ ਕਿਸੇ ਅਣ ਦੱਸੀ ਥਾਂ ’ਤੇ ਲੈ ਗਏ। ਗੁਰਦਾਸ ਨੇ ਦੱਸਿਆ ਕਿ ਡੇਢ ਘੰਟਾ ਕਰੀਬ ਸੱਤ ਵਿਅਕਤੀਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਕੰਨਾਂ ਦੀਆਂ ਮੁੰਦਰਾਂ ਸਮੇਤ ਕੰਨ ਪੱਟ ਲਏ, ਉਸ ਦੀ ਉਂਗਲ ਦੀ ਅੰਗੂਠੀ ਵੀ ਉਂਗਲ ਪਾੜ ਕੇ ਲਾਹ ਲਈ ਅਤੇ 10,000 ਨਕਦੀ ਵੀ ਖੋਹ ਲਈ। ਗੁਰਦਾਸ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲਿਆਂ ਵਿਚ ਅਮਨਾ, ਮਾਣਾ ਅਤੇ ਧੰਨਾ ਤੇ ਕਰੀਬ ਛੇ ਸੱਤ ਅਗਿਆਤ ਵਿਅਕਤੀ ਸ਼ਾਮਿਲ ਸਨ। ਗੁਰਦਾਸ ਨੇ ਵੀ ਦੱਸਿਆ ਕਿ ਉਸ ਨੂੰ ਕੈਂਪਰ ਗੱਡੀ ਵਿਚ ਪਾ ਕੇ ਹਸਪਤਾਲ ਨਜ਼ਦੀਕ ਸੁੱਟ ਗਏ ਅਤੇ ਉੱਥੇ ਕਿਹਾ ਕਿ ਇਹ ਬੰਦਾ ਸ਼ਰਾਬ ਦੇ ਨਸ਼ੇ ਵਿਚ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ ਲੱਗਦਾ ਹੈ। ਜਦੋਂ ਇਸ ਸਬੰਧੀ ਨਵਦੀਪ ਗੌੜਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਆਖਿਆ ਕਿ ਗੁਰਦਾਸ ਨੇ ਉਸ ਦੇ ਨੌਕਰ ਨੀਟੂ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ। ਮਾਮਲਾ ਧਨੌਲਾ ਪੁਲਿਸ ਦੇ ਵਿਚਾਰ ਅਧੀਨ ਹੈ ਪ੍ਰੰਤੂ ਬਿਨਾਂ ਖ਼ੌਫ਼ ਕੀਤੀ ਗਈ ਗੁੰਡਾਗਰਦੀ ਦੀ ਹਰ ਪਾਸਿਉਂ ਪੁਰਜ਼ੋਰ ਨਿਖੇਧੀ ਕੀਤੀ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਪੀੜਤ ਪਰਿਵਾਰ ਨੇ ਹੱਥਾਂ ਚ ਤਖਤੀਆਂ ਲੈ ਕੇ ਸਿਵਲ ਹਸਪਤਾਲ ਤੋਂ ਡੀ.ਸੀ. ਦਫ਼ਤਰ ਤੱਕ ਕੀਤਾ ਰੋਸ ਮਾਰਚ ਅਗਲੀ ਖ਼ਬਰ ਪਿੰਡ ਉੱਗੋਕੇ ਦੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਵਾਰੰਟ ਰੋਕਣ ਲਈ ਅੱਜ ਦੂਜੇ ਦਿਨ ਵੀ ਲੱਗਿਆ ਧਰਨਾ
Ad Position 24