29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਾਈਂ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਮਹਾਂਉਤਸਵ ਹੋਇਆ ਸ਼ੁਰੂ

ਬਰਨਾਲਾ, 29 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਸਿਰੜੀ ਸਾਂਈ ਦਰਬਾਰ ਚੈਰੀਟੇਬਲ ਟਰੱਸਟ 16 ਏਕੜ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਕਥਾ ਗਿਆਨ ਜੱਗ ਮਹਾਂਉਤਸਵ ਸ਼ੁਰੂ ਹੋਇਆ। ਜਾਣਕਾਰੀ ਦਿੰਦਿਆਂ ਪੁਨੀਤ ਕੌਂਸਲ ਮੋਨੂ ਨੇ ਦੱਸਿਆ ਕਿ ਪਹਿਲਾਂ ਕਲਸ਼ ਯਾਤਰਾ ਕੱਢੀ ਗਈ ਜੋ ਕਿ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸਾਂਈ ਮੰਦਰ ਵਿਖੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 30-09-2026
ਬਰਨਾਲਾ, 29 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਸਿਰੜੀ ਸਾਂਈ ਦਰਬਾਰ ਚੈਰੀਟੇਬਲ ਟਰੱਸਟ 16 ਏਕੜ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਕਥਾ ਗਿਆਨ ਜੱਗ ਮਹਾਂਉਤਸਵ ਸ਼ੁਰੂ ਹੋਇਆ। ਜਾਣਕਾਰੀ ਦਿੰਦਿਆਂ ਪੁਨੀਤ ਕੌਂਸਲ ਮੋਨੂ ਨੇ ਦੱਸਿਆ ਕਿ ਪਹਿਲਾਂ ਕਲਸ਼ ਯਾਤਰਾ ਕੱਢੀ ਗਈ ਜੋ ਕਿ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸਾਂਈ ਮੰਦਰ ਵਿਖੇ ਪਹੁੰਚੀ। ਜਿਸ ਵਿਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਾਗ ਲਿਆ। ਪੂਜਨ ਤੋਂ ਬਾਅਦ ਕਥਾ ਸ਼ਾਮ 4 ਵਜੇ ਭਾਗਵਤ ਭਾਸਕਰ ਡਾ: ਸੂਰਿਆਕਾਂਤ ਸ਼ਾਸਤਰੀ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਸ਼ੁਰੂ ਕੀਤੀ। ਉਨ੍ਹਾਂ ਕਥਾ ਕਰਦੇ ਕਿਹਾ ਕਿ ਸੱਚੀ ਭਗਤੀ ਸਿਰਫ਼ ਪੂਜਾ ਤੱਕ ਹੀ ਸੀਮਤ ਨਹੀਂ, ਸਗੋਂ ਮਨ ਦੀ ਸ਼ੁੱਧਤਾ, ਕਰਮ ਦੀ ਪਵਿੱਤਰਤਾ ਤੇ ਪ੍ਰਭੂ ਪ੍ਰਤੀ ਸਮਰਪਣ ਦਾ ਨਾਮ ਹੈ। ਜਦੋਂ ਮਨੁੱਖ ਆਪਣੇ ਕਰਮ ਪ੍ਰਮਾਤਮਾ ਨੂੰ ਅਰਪਿਤ ਕਰ ਕੇ ਕਰਦਾ ਹੈ ਤਾਂ ਉਹੀ ਕਰਮ ਭਗਤੀ ਬਣ ਜਾਂਦਾ ਹੈ ਅਤੇ ਕਲਯੁਗ ਵਿਚ ਭਗਤੀ ਹੀ ਮੁਕਤੀ ਦਾ ਸਭ ਤੋਂ ਸਰਲ ਅਤੇ ਸੂਖਮ ਸਾਧਨ ਹੈ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਯਾਦਵਿੰਦਰ ਸੈਂਟੀ, ਮੰਨੂ ਜਿੰਦਲ, ਵਿਜੈ ਭਦੌੜ, ਰਜਿੰਦਰ ਉੱਪਲ, ਲੱਕੀ ਕੰਡਾ, ਚੇਅਰਮੈਨ ਵਿਵੇਕ ਸਿੰਧਵਾਨੀ, ਵਰੁਣ ਬੱਤਾ, ਸੰਜੇ ਸਲੂਜਾ, ਅਸ਼ਵਨੀ ਮਦਾਨ, ਪ੍ਰਦੀਪ ਗਿਆਨੀ, ਲੋਕੇਸ ਕੌਸ਼ਲ ਅਤੇ ਹਿਤੇਸ਼ ਕੌਸ਼ਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਸੰਤ ਬਾਬਾ ਪੰਜਾਬ ਸਿੰਘ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ
Ad Position 24