29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਮਹਿਲ ਕਲਾਂ ਦੇ ਪਿੰਡਾਂ ’ਚ ਸੰਪਰਕ ਮੀਟਿੰਗਾਂ

ਮਹਿਲ ਕਲਾਂ, 29 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਅਕਾਲੀ ਦਲ ਵਾਰਿਸ ਦੇ ਆਗੂ ਜਥੇ: ਅਵਤਾਰ ਸਿੰਘ ਰਾਏਸਰ ਵਲੋਂ ਹਲਕਾ ਮਹਿਲ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੋਕ ਸੰਪਰਕ ਮੁਹਿੰਮ ਤਹਿਤ ਪਿੰਡ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ ਅਤੇ ਟੱਲੇਵਾਲ ਵਿਖੇ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੀ ਸੂਬਾ ਸਕੱਤਰ ਬੀਬੀ ਦਵਿੰਦਰ ਕੌਰ ਸ਼ਹਿਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।

Ad Position 21
No active advertisement
ਅਜੀਤ ਡੈਸਕ 30-09-2026
ਮਹਿਲ ਕਲਾਂ, 29 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਅਕਾਲੀ ਦਲ ਵਾਰਿਸ ਦੇ ਆਗੂ ਜਥੇ: ਅਵਤਾਰ ਸਿੰਘ ਰਾਏਸਰ ਵਲੋਂ ਹਲਕਾ ਮਹਿਲ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੋਕ ਸੰਪਰਕ ਮੁਹਿੰਮ ਤਹਿਤ ਪਿੰਡ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ ਅਤੇ ਟੱਲੇਵਾਲ ਵਿਖੇ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੀ ਸੂਬਾ ਸਕੱਤਰ ਬੀਬੀ ਦਵਿੰਦਰ ਕੌਰ ਸ਼ਹਿਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਪੰਜਾਬ ’ਚ ਨਸ਼ੇ ਨਾਲ ਆਏ ਦਿਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਨੌਜਵਾਨੀ ਨੂੰ ਬਚਾਉਣ ਖ਼ਾਤਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਪਾਰਟੀ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਏ ਸਰਕਾਰਾਂ ਉਨ੍ਹਾਂ ’ਤੇ ਤਸ਼ੱਦਦ ਢਾਹ ਰਹੀਆਂ ਹਨ। ਭਾਈ ਰਾਏਸਰ ਨੇ ਦਾਅਵਾ ਕੀਤਾ ਕਿ ਦੁਖੀ ਲੋਕ ਮੌਜੂਦਾ ਸਰਕਾਰ ਨੂੰ ਚੋਣਾਂ ਵਿਚ ਚੱਲਦਾ ਕਰਨ ਦਾ ਮਨ ਬਣਾ ਚੁੱਕੇ ਹਨ। ਇਸ ਸਮੇਂ ਬਾਬਾ ਗੁਰਦੀਪ ਸਿੰਘ ਖਾਲਸਾ ਰਾਏਸਰ, ਟੇਲਰ ਜਗਰੂਪ ਸਿੰਘ, ਨਿਰਮਲ ਸਿੰਘ ਰਾਏਸਰ, ਗੋਰਾ ਸੰਧੂ, ਚੰਦ ਸਿੰਘ, ਕੁਲਬੀਰ ਸਿੰਘ ਹਮੀਦੀ, ਰਾਜਵਿੰਦਰ ਕੌਰ, ਅਮਿਤਾ ਰਾਣੀ, ਕੇਵਲ ਸਿੰਘ ਬਰਨਾਲਾ ਪਿੰਡੀ, ਕੁਲਵਿੰਦਰ ਕੌਰ ਚੀਮਾ, ਰਾਜਵਿੰਦਰ ਕੌਰ ਰਾਏਸਰ, ਗੁਰਮੇਲ ਕੌਰ ਰਾਏਸਰ, ਰਾਣੀ ਮਹਿਲ ਕਲਾਂ, ਬਲਬੀਰ ਕੌਰ ਰਾਏਸਰ, ਜਗਰੂਪ ਸਿੰਘ ਭੂਪਾ, ਮੇਜਰ ਸਿੰਘ ਮਹਿਲ ਖੁਰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਣੇ ਅੱਗੇ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਚੱਕਾ ਜਾਮ ਦੀ ਚਿਤਾਵਨੀ ਅਗਲੀ ਖ਼ਬਰ ਚੇਅਰਮੈਨ ਅਮਨਦੀਪ ਸਿੰਘ ਚੂੰਘਾ ਦਾ ਵਿਧਾਇਕ ਪੰਡੋਰੀ ਅਤੇ ਵਿਧਾਇਕ ਉੱਗੋਕੇ ਨੇ ਕੀਤਾ ਸਨਮਾਨ
Ad Position 24