ਭਾਕਿਯੂ ਸਿੱਧੂਪੁਰ ਨੇ ਬੈਟਰੀਆਂ ਨਾ ਬਦਲਣ ਕਾਰਨ ਕੰਪਨੀ ਅੱਗੇ ਲਾਇਆ ਰੋਸ ਧਰਨਾ
ਬਰਨਾਲਾ, 16 ਸਤੰਬਰ (ਅਸ਼ੋਕ ਭਾਰਤੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਦੀ ਇਕਾਈ ਵਲੋਂ ਓਲਾ ਸਕੂਟਰੀ ਏਜੰਸੀ ਬਰਨਾਲਾ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਬਲਾਕ ਪ੍ਰਧਾਨ ਫੂਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਈਆ ਤੋਂ ਗੁਰਦੀਪ ਸਿੰਘ ਨੇ ਤਿੰਨ ਸਾਲ ਪਹਿਲਾਂ ਓਲਾ ਕੰਪਨੀ ਦੀ ਨਵੀਂ ਸਕੂਟਰੀ ਖ਼ਰੀਦੀ ਸੀ।
ਬਰਨਾਲਾ, 16 ਸਤੰਬਰ (ਅਸ਼ੋਕ ਭਾਰਤੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਦੀ ਇਕਾਈ ਵਲੋਂ ਓਲਾ ਸਕੂਟਰੀ ਏਜੰਸੀ ਬਰਨਾਲਾ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਬਲਾਕ ਪ੍ਰਧਾਨ ਫੂਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਈਆ ਤੋਂ ਗੁਰਦੀਪ ਸਿੰਘ ਨੇ ਤਿੰਨ ਸਾਲ ਪਹਿਲਾਂ ਓਲਾ ਕੰਪਨੀ ਦੀ ਨਵੀਂ ਸਕੂਟਰੀ ਖ਼ਰੀਦੀ ਸੀ। ਜਿਸ ਦੀਆਂ ਦੋ ਮਹੀਨੇ ਪਹਿਲਾਂ ਬੈਟਰੀਆਂ ਖ਼ਰਾਬ ਹੋ ਗਈਆਂ ਜਿਨ੍ਹਾਂ ਦੀ ਗਾਰੰਟੀ ਤਿੰਨ ਸਾਲ ਦੀ ਦਿੱਤੀ ਗਈ ਸੀ। ਜਿਨ੍ਹਾਂ ਨੂੰ ਬਦਲਾਉਣ ਵਾਸਤੇ ਗੁਰਦੀਪ ਸਿੰਘ ਓਲਾ ਕੰਪਨੀ ਬਰਨਾਲਾ ਵਿਖੇ ਸਕੂਟਰੀ ਲੈ ਕੇ ਆਏ ਪ੍ਰੰਤੂ ਓਲਾ ਕੰਪਨੀ ਦੇ ਮੁਲਾਜ਼ਮਾਂ ਵਲੋਂ ਸਕੂਟਰੀ ਦੀਆਂ ਬੈਟਰੀਆਂ ਬਦਲਣ ਤੋਂ ਨਾਂਹ ਕਰ ਦਿੱਤੀ, ਉਨ੍ਹਾਂ 7 ਹਜ਼ਾਰ ਰੁਪਏ ਹੋਰ ਨਾਲ ਦੇ ਕੇ ਬੈਟਰੀਆਂ ਬਦਲਣ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਬੈਟਰੀਆਂ ਤੁਹਾਡੀ ਗ਼ਲਤੀ ਕਾਰਨ ਖ਼ਰਾਬ ਹੋਈਆਂ ਹਨ। ਭਾਕਿਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਜਿੰਨਾ ਸਮਾਂ ਸਕੂਟਰੀ ਦੀਆਂ ਬੈਟਰੀਆਂ ਨੂੰ ਬਦਲ ਕੇ ਨਹੀਂ ਦਿੱਤਾ ਜਾਂਦਾ, ਓਨਾ ਚਿਰ ਜਥੇਬੰਦੀ ਵਲੋਂ ਧਰਨਾ ਜਾਰੀ ਰਹੇਗਾ। ਜਦੋਂ ਇਹ ਮਸਲਾ ਥਾਣਾ ਸਿਟੀ-2 ਦੀ ਪੁਲਿਸ ਦੇ ਧਿਆਨ ਵਿਚ ਆਇਆ। ਉਨ੍ਹਾਂ ਨੇ ਦੋਵੇਂ ਧਿਰਾਂ ਦਾ ਆਪਸੀ ਸਮਝੌਤਾ ਕਰਵਾ ਕੇ ਧਰਨਾ ਚੁਕਵਾ ਦਿੱਤਾ ਜਿਸ ਵਿਚ ਓਲਾ ਕੰਪਨੀ ਨੇ ਵਿਸ਼ਵਾਸ ਦਿੱਤਾ ਕਿ 26 ਸਤੰਬਰ ਤੱਕ ਬੈਟਰੀਆਂ ਬਦਲ ਕੇ ਸਕੂਟਰੀ ਚਾਲੂ ਕਰ ਕੇ ਮਾਲਕ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਇਕਾਈ ਰਾਈਆ ਦੇ ਪ੍ਰਧਾਨ ਰਣਜੋਧ ਸਿੰਘ, ਵਾਇਸ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ, ਪ੍ਰੈੱਸ ਸਕੱਤਰ ਹਰਜੀਤ ਸਿੰਘ, ਖ਼ਜ਼ਾਨਚੀ ਸ਼ਰਨ ਕੁਮਾਰ, ਮੈਂਬਰ ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੱਗੀ, ਭੋਲਾ ਸਿੰਘ, ਚਾਨਣ ਸਿੰਘ ਆਦਿ ਹਾਜ਼ਰ ਸਨ।