ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਸ਼ਹਿਣਾ, 16 ਸਤੰਬਰ (ਸੁਰੇਸ਼ ਗੋਗੀ)- ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਸ਼ਹਿਣਾ ਵਿਖੇ ਸੈਨਿਕ ਸ਼ਹੀਦੀ ਸਮਾਰਕ ਉੱਪਰ ਫੁੱਲ ਮਾਲਾਵਾਂ ਭੇਟ ਕਰ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਸਾਰਾਗੜ੍ਹੀ ਦੀ ਲੜਾਈ ਦਾ ਵਿਸਥਾਰ ਨਾਲ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਸਾਰਾਗੜ੍ਹੀ ਦੀ ਲੜਾਈ ਦਾ 129ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਇਹ ਲੜਾਈ 12 ਸਤੰਬਰ 1897 ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਬਾਰਡਰ ਦੇ ਨਜ਼ਦੀਕ ਕੋਹਾਟ ਜ਼ਿਲ੍ਹੇ ਦੇ ਸਾਰਾਗੜ੍ਹੀ ਪੋਸਟ ਉੱਪਰ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਦੇ 21 ਸੂਰਬੀਰ ਯੋਧਿਆਂ ਅਤੇ 10 ਹਜ਼ਾਰ ਅਫ਼ਰੀਕੀ ਅਤੇ ਕਬਾਇਲੀ ਪਠਾਣਾਂ ਵਿਚਕਾਰ ਹੋਈ।
ਸ਼ਹਿਣਾ, 16 ਸਤੰਬਰ (ਸੁਰੇਸ਼ ਗੋਗੀ)- ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਸ਼ਹਿਣਾ ਵਿਖੇ ਸੈਨਿਕ ਸ਼ਹੀਦੀ ਸਮਾਰਕ ਉੱਪਰ ਫੁੱਲ ਮਾਲਾਵਾਂ ਭੇਟ ਕਰ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਸਾਰਾਗੜ੍ਹੀ ਦੀ ਲੜਾਈ ਦਾ ਵਿਸਥਾਰ ਨਾਲ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਸਾਰਾਗੜ੍ਹੀ ਦੀ ਲੜਾਈ ਦਾ 129ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਇਹ ਲੜਾਈ 12 ਸਤੰਬਰ 1897 ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਬਾਰਡਰ ਦੇ ਨਜ਼ਦੀਕ ਕੋਹਾਟ ਜ਼ਿਲ੍ਹੇ ਦੇ ਸਾਰਾਗੜ੍ਹੀ ਪੋਸਟ ਉੱਪਰ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਦੇ 21 ਸੂਰਬੀਰ ਯੋਧਿਆਂ ਅਤੇ 10 ਹਜ਼ਾਰ ਅਫ਼ਰੀਕੀ ਅਤੇ ਕਬਾਇਲੀ ਪਠਾਣਾਂ ਵਿਚਕਾਰ ਹੋਈ। 21 ਸਿੱਖ ਯੋਧਿਆਂ ਨੇ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾ ਦਿੱਤੇ । ਇਹ ਲੜਾਈ 6 ਘੰਟੇ 45 ਮਿੰਟ ਚੱਲੀ । 21 ਯੋਧਿਆਂ ਨੇ ਦੁਸ਼ਮਣ ਦੇ 450 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੂੰ ਜ਼ਖ਼ਮੀ ਕਰਦੇ ਹੋਏ ਆਖ਼ਰੀ ਗੋਲੀ ਅਤੇ ਆਖ਼ਰੀ ਦਮ ਤੱਕ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਪਰ ਦੁਸ਼ਮਣ ਦੇ ਅੱਗੇ ਆਤਮ ਸਮਰਪਣ ਨਹੀਂ ਕੀਤਾ। ਇਸ ਮੌਕੇ ਸੂਬੇਦਾਰ ਬਲਵਿੰਦਰ ਸਿੰਘ ਬਾਵਾ, ਜ਼ਿਲ੍ਹਾ ਜਨਰਲ ਸਕੱਤਰ ਹੌਲਦਾਰ ਅਮਰਜੀਤ ਸਿੰਘ ਤਲਵੰਡੀ, ਕੈਪਟਨ ਦਰਬਾਰਾ ਸਿੰਘ ਪੱਖੋਕੇ, ਸੂਬੇਦਾਰ ਕਰਮਜੀਤ ਸਿੰਘ ਬਲਾਕ ਪ੍ਰਧਾਨ ਬਰਨਾਲਾ, ਸੂਬੇਦਾਰ ਗੁਰਦੀਪ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਝੰਮਟ, ਕੈਪਟਨ ਹਰਨੇਕ ਸਿੰਘ ਬਖਤਗੜ੍ਹ, ਹੌਲਦਾਰ ਮੱਘਰ ਸਿੰਘ, ਹੌਲਦਾਰ ਗੁਰਲਾਲ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਮੁਕੰਦ ਸਿੰਘ, ਹੌਲਦਾਰ ਬਸੰਤ ਰਾਮ, ਹੌਲਦਾਰ ਮੇਘ ਸਿੰਘ ਚੀਮਾ, ਨੇਕ ਸਿੰਘ ਫ਼ੌਜੀ, ਭਾਈ ਹਾਕਮ ਸਿੰਘ ਆਦਿ ਹਾਜ਼ਰ ਸਨ।