16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ਰਧਾਲੂਆਂ ਵਲੋਂ 17ਵੇਂ ਸ੍ਰੀ ਗਣੇਸ਼ ਉਤਸਵ ਦਾ ਆਗਾਜ਼

ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਗਣੇਸ਼ ਚਤੁਰਥੀ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਕਈ ਮੰਦਰਾਂ ’ਚ ਅਤੇ ਕਈ ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਸ੍ਰੀ ਗਣੇਸ਼ ਦੀ ਮੂਰਤੀ ਸਥਾਪਤ ਕੀਤੀ। ਇਸੇ ਲੜੀ ਤਹਿਤ ਸਕੂਲ ਰੋਡ ’ਤੇ ਗਲੀ ਨੰਬਰ 7 ਦੇ ਸਾਹਮਣੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17ਵੇਂ ਗਣੇਸ਼ ਉਤਸਵ ਦਾ ਆਗਾਜ਼ ਕਰਦੇ ਹੋਏ ਭਗਵਾਨ ਗਣੇਸ਼ ਦੀ ਮੂਰਤੀ ਸ਼ਰਧਾ ਪੂਰਵਕ ਸਥਾਪਤ ਕੀਤੀ ਗਈ।

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਗਣੇਸ਼ ਚਤੁਰਥੀ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਕਈ ਮੰਦਰਾਂ ’ਚ ਅਤੇ ਕਈ ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਸ੍ਰੀ ਗਣੇਸ਼ ਦੀ ਮੂਰਤੀ ਸਥਾਪਤ ਕੀਤੀ। ਇਸੇ ਲੜੀ ਤਹਿਤ ਸਕੂਲ ਰੋਡ ’ਤੇ ਗਲੀ ਨੰਬਰ 7 ਦੇ ਸਾਹਮਣੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17ਵੇਂ ਗਣੇਸ਼ ਉਤਸਵ ਦਾ ਆਗਾਜ਼ ਕਰਦੇ ਹੋਏ ਭਗਵਾਨ ਗਣੇਸ਼ ਦੀ ਮੂਰਤੀ ਸ਼ਰਧਾ ਪੂਰਵਕ ਸਥਾਪਤ ਕੀਤੀ ਗਈ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਸਮਾਜ ਸੇਵੀ ਰੋਹਿਤ ਮਿੱਤਲ ਪੁੱਤਰ ਨਰੇਸ਼ ਮਿੱਤਲ ਤੋਂ ਪੂਜਾ ਦੀ ਰਸਮ ਅਦਾ ਕਰਵਾਈ। ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਵੇਰੇ ਸ਼ਾਮ ਭਗਵਾਨ ਦੀ ਆਰਤੀ ਕੀਤੀ ਜਾਵੇਗੀ। ਇਸ ਮੌਕੇ ਨਵੀਨ ਗਰਗ, ਰਾਕੇਸ਼ ਕੁਮਾਰ ਨਿੱਕਾ, ਪੁਨੀਤ ਗਰਗ, ਟਿੰਕੂ ਅਗਰਵਾਲ, ਅਮਨ ਵਰਮਾ, ਨਰੇਸ਼ ਕੁਮਾਰ ਨੇਸ਼, ਸੀਤਾ ਰਾਮ ਜੇਠੂਕੇ, ਸਿਕੰਦਰ ਸਿੰਘ, ਰਵੀ ਮਹਿਤਾ, ਵਿਕਰਮ ਕੁਮਾਰ, ਸੰਨੀ ਕੁਮਾਰ ਆਦਿ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਦਰਸ਼ਨ ਸਿੰਘ ਨੂੰ ਸਦਮਾ, ਭਤੀਜੇ ਦਾ ਦਿਹਾਂਤ ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
Ad Position 24