ਜ਼ਿਲ੍ਹਾ ਬਾਰ ਦੇ ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਪੂਰੀ ਟੀਮ ਸਮੇਤ ਸੰਭਾਲਿਆ ਕਾਰਜਭਾਰ
ਸੰਗਰੂਰ 16 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਜਿਨ੍ਹਾਂ ਦੇ ਨਾਲ ਸੈਕਟਰੀ ਸੰਸਾਰ ਸਿੰਘ ਮਾਨ, ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਹੈਪੀ ਗਰਗ, ਖਜਾਨਚੀ ਪਰਵਿੰਦਰ ਕੌਰ, ਲਾਇਬਰੇਰੀ ਇੰਚਾਰਜ ਜਗਵਿੰਦਰ ਸਿੰਘ ਮੌਜੂਦ ਸਨ ਨੇ ਜ਼ਿਲ੍ਹਾ ਬਾਰ ਰੂਮ ਵਿਖੇ ਹੋਏ ਸ਼ਾਨਦਾਰ ਸਮਰੋਹ ਦੌਰਾਨ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਵਲ ਪ੍ਰਸ਼ਾਸਨ, ਨਿਆਂ ਪ੍ਰਣਾਲੀ ਅਤੇ ਵਕੀਲ ਤਿੰਨਾਂ ਦਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਹੈ।
ਸੰਗਰੂਰ 16 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਜਿਨ੍ਹਾਂ ਦੇ ਨਾਲ ਸੈਕਟਰੀ ਸੰਸਾਰ ਸਿੰਘ ਮਾਨ, ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਹੈਪੀ ਗਰਗ, ਖਜਾਨਚੀ ਪਰਵਿੰਦਰ ਕੌਰ, ਲਾਇਬਰੇਰੀ ਇੰਚਾਰਜ ਜਗਵਿੰਦਰ ਸਿੰਘ ਮੌਜੂਦ ਸਨ ਨੇ ਜ਼ਿਲ੍ਹਾ ਬਾਰ ਰੂਮ ਵਿਖੇ ਹੋਏ ਸ਼ਾਨਦਾਰ ਸਮਰੋਹ ਦੌਰਾਨ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਵਲ ਪ੍ਰਸ਼ਾਸਨ, ਨਿਆਂ ਪ੍ਰਣਾਲੀ ਅਤੇ ਵਕੀਲ ਤਿੰਨਾਂ ਦਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਹੈ। ਸਾਨੂੰ ਸਾਰਿਆਂ ਨੂੰ ਇਸ ਫਰਜ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਦੇ ਮੈਂਬਰਾਂ ਰਾਕੇਸ਼ ਗੁਪਤਾ ਅਤੇ ਹਰਪ੍ਰੀਤ ਮੁਲਤਾਨੀ ਨੇ ਬਾਰ ਅਤੇ ਬੈਂਚ ਦੇ ਵਧੀਆ ਸਬੰਧਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਾਰ ਕੌਂਸਲ ਵਲੋਂ ਜ਼ਿਲ੍ਹਾ ਬਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ । ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਦਿੱਗ ਵਿਜੇ ਨਾਗਪਾਲ ਵਲੋਂ ਵੀ ਸੰਬੋਧਨ ਕੀਤਾ ਗਿਆ। ਬਾਰ ਦੇ ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਸਮੇਤ ਨਵੀਂ ਚੁਣੀ ਟੀਮ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜੁਡੀਸ਼ਅਲ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਅਟਾਰਨੀ ਹੁਸਨ ਬਾਂਸਲ ਆਪਣੇ ਅਧਿਕਾਰੀਆਂ ਸਮੇਤ, ਜਤਿੰਦਰ ਸਿੰਘ ਗਿੱਲ, ਬੇਅੰਤ ਸਿੰਘ ਛਾਜਲੀ, ਸੁਦਰਸ਼ਨ ਗਰਗ,, ਕਿਰਨਜੀਤ ਸਿੰਘ ਸੇਖੋਂ, ਅਜਾਇਬ ਸਿੰਘ ਸਰਾਓ, ਹਰਕੇਵਲ ਸਿੰਘ ਸਜੂਮਾਂ, ਰਣਜੀਤ ਸਿੰਘ ਦਿਓਲ, ਹਰਮਿੰਦਰ ਸਿੰਘ ਹਰੀਗੜ, ਪਵਨ ਗੁਪਤਾ, ਗੁਰਬਚਨ ਸਿੰਘ ਨਹਿਲ, ਰਾਜਵੀਰ ਸਿੰਘ ਗਰੇਵਾਲ, ਤਾਰਨ ਸਿੰਘ, ਗੁਰਿੰਦਰ ਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਐਮ ਏ ਸ਼ਾਹ ਜੱਗਾ ਮਲੇਰਕੋਟਲਾ, ਬਲਵੰਤ ਸਿੰਘ ਢੀਂਡਸਾ, ਸਰਜੀਵਨ ਜੈਨ,ਗੁਰਪ੍ਰੀਤ ਮਾਨ, ਅਮਨਦੀਪ ਕੌਰ ਸਿੰਮੀ, ਗੌਰਵ ਗਰਗ ਲਹਿਰਾ, ਸਤਬੀਰ ਸਿੰਘ ਸਾਹੀ,ਮਨਪ੍ਰੀਤ ਸਿੰਘ ਗਰੇਵਾਲ, ਸੋਬਿਤ ਸਿੰਗਲਾ, ਸੁਖਬੀਰ ਸਿੰਘ ਪੂਨੀਆ, ਗੁਰਪ੍ਰੀਤ ਸਿੰਘ ਨੰਦਪੁਰੀ, ਅੰਮ੍ਰਿਤ ਸਿੰਘ ਦੁੱਲਟ, ਦਸਵੀਰ ਸਿੰਘ ਡੱਲੀ, ਓਂਕਾਰ ਸਿੰਘ ਮਾਨ, ਗੁਰਤੇਜ ਸਿੰਘ ਚਹਿਲ, ਗੁਰਧਿਆਨ ਸਿੰਘ, ਹਰਪ੍ਰੀਤ ਸਿੰਘ ਜੋਸ਼ੀ, ਪਰਮਿੰਦਰ ਸਿੰਘ ਘੁਮਾਨ, ਬਲਜੀਤ ਸਿੰਘ ਨਹਿਲ, ਗੁਰਮੀਤ ਸਿੰਘ ਸੈਣੀ,ਪੁਸ਼ਪਿੰਦਰ ਗੁਰੂ, ਗੁਰਪ੍ਰੀਤ ਸਿੰਘ ਤੂਰ, ਜਸਕਰਨ ਸਿੰਘ, ਅਰਸ਼ਦੀਪ ਸਿੰਘ, ਜਗਤਾਰ ਸਿੰਘ ਕਲੇਰ,ਗਗਨਦੀਪ ਸਿੰਘ ਹਰੀਗੜ, ਕੋਮਲਦੀਪ ਸਿੰਘ,ਰਣਧੀਰ ਸਿੰਘ ਮੰਨਵੀ ਅਤੇ ਹੋਰ ਮੌਜੂਦ ਸਨ।