06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ

ਬਰਨਾਲਾ, 4 ਸਤੰਬਰ (ਅਸ਼ੋਕ ਭਾਰਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਐਲਾਨੇ ਗਏ ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼ਹਿਣਾ ਦੇ ਰਾਜਨੀਤਕ ਵਿਗਿਆਨ ਦੇ ਲੈਕਚਰਾਰ ਪਰਮਿੰਦਰ ਸਿੰਘ ਰਾਜ ਅਧਿਆਪਕ ਪੁਰਸਕਾਰ ਸੈਕੰਡਰੀ ਕਾਡਰ ਲਈ, ਸਰਕਾਰੀ ਪ੍ਰਾਇਮਰੀ ਸਕੂਲ ਦਰਾਜ ਦੇ ਕੁਆਰਡੀਨੇਟਰ ਨਰਿੰਦਰ ਸ਼ਰਮਾ ਨੂੰ ਪ੍ਰਾਇਮਰੀ ਕਾਡਰ ਲਈ ਜਦਕਿ ਜ਼ਿਲ੍ਹਾ ਬਰਨਾਲਾ ਦੇ ਡਾਈਟ ਦੇ ਪ੍ਰਿੰਸੀਪਲ ਡਾ: ਮੁਨੀਸ਼ ਮੋਹਨ ਸ਼ਰਮਾ ਨੂੰ ਪ੍ਰਬੰਧਕ ਐਵਾਰਡ ਲਈ ਚੁਣਿਆ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬਰਨਾਲਾ, 4 ਸਤੰਬਰ (ਅਸ਼ੋਕ ਭਾਰਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਐਲਾਨੇ ਗਏ ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼ਹਿਣਾ ਦੇ ਰਾਜਨੀਤਕ ਵਿਗਿਆਨ ਦੇ ਲੈਕਚਰਾਰ ਪਰਮਿੰਦਰ ਸਿੰਘ ਰਾਜ ਅਧਿਆਪਕ ਪੁਰਸਕਾਰ ਸੈਕੰਡਰੀ ਕਾਡਰ ਲਈ, ਸਰਕਾਰੀ ਪ੍ਰਾਇਮਰੀ ਸਕੂਲ ਦਰਾਜ ਦੇ ਕੁਆਰਡੀਨੇਟਰ ਨਰਿੰਦਰ ਸ਼ਰਮਾ ਨੂੰ ਪ੍ਰਾਇਮਰੀ ਕਾਡਰ ਲਈ ਜਦਕਿ ਜ਼ਿਲ੍ਹਾ ਬਰਨਾਲਾ ਦੇ ਡਾਈਟ ਦੇ ਪ੍ਰਿੰਸੀਪਲ ਡਾ: ਮੁਨੀਸ਼ ਮੋਹਨ ਸ਼ਰਮਾ ਨੂੰ ਪ੍ਰਬੰਧਕ ਐਵਾਰਡ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਦੂ ਸਿੰਮਕ ਨੇ ਦਿੱਤੀ। ਉਨ੍ਹਾਂ ਨੇ ਰਾਜ ਅਧਿਆਪਕ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੂੰ 5 ਸਤੰਬਰ ਨੂੰ ਰਾਜ ਪੱਧਰੀ ਕਰਵਾਏ ਜਾ ਰਹੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ ਤਾਂ ਪ੍ਰਮਾਤਮਾ ਨੂੰ ਖ਼ੁਦ ਧਰਤੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ- ਸੰਤ ਰਾਜ... ਅਗਲੀ ਖ਼ਬਰ ਪਰਸ਼ੂ ਰਾਮ ਮੰਦਰ ਤਪਾ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24