ਪਰਸ਼ੂ ਰਾਮ ਮੰਦਰ ਤਪਾ ਵਿਖੇ ਖ਼ੂਨਦਾਨ ਕੈਂਪ ਲਗਾਇਆ
ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬ੍ਰਾਹਮਣ ਸਭਾ ਭਗਵਾਨ ਪਰਸ਼ੂ ਰਾਮ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਾਨ ਪਰਸ਼ੂ ਰਾਮ ਅਤੇ ਬਾਬਾ ਸੁਖਾਨੰਦ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਭਗਵਾਨ ਪਰਸ਼ੂ ਰਾਮ ਮੰਦਰ ਤਪਾ ਵਿਖੇ ਲਗਾਇਆ ਗਿਆ। ਜਿਸ ਵਿਚ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਸ਼ਮੂਲੀਅਤ ਕਰ ਕੇ 50 ਦੇ ਕਰੀਬ ਡੋਨਰਾਂ ਤੋਂ ਖ਼ੂਨ ਇਕੱਠਾ ਕੀਤਾ।
ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬ੍ਰਾਹਮਣ ਸਭਾ ਭਗਵਾਨ ਪਰਸ਼ੂ ਰਾਮ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਾਨ ਪਰਸ਼ੂ ਰਾਮ ਅਤੇ ਬਾਬਾ ਸੁਖਾਨੰਦ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਭਗਵਾਨ ਪਰਸ਼ੂ ਰਾਮ ਮੰਦਰ ਤਪਾ ਵਿਖੇ ਲਗਾਇਆ ਗਿਆ। ਜਿਸ ਵਿਚ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਸ਼ਮੂਲੀਅਤ ਕਰ ਕੇ 50 ਦੇ ਕਰੀਬ ਡੋਨਰਾਂ ਤੋਂ ਖ਼ੂਨ ਇਕੱਠਾ ਕੀਤਾ। ਗੱਲਬਾਤ ਕਰਦਿਆਂ ਕਮੇਟੀ ਪ੍ਰਬੰਧਕਾਂ ਮੇਲਾ ਕਾਲੀਆ ਅਤੇ ਪੰਡਿਤ ਵਿਜੇ ਸ਼ਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਇਹ ਪਹਿਲਾ ਖ਼ੂਨਦਾਨ ਕੈਂਪ ਲਾਇਆ ਗਿਆ ਹੈ। ਕੈਂਪ ਮੌਕੇ ਉਨ੍ਹਾਂ ਵਲੋਂ ਸਮੂਹ ਡੋਨਰਾਂ ਰਿਫਰੈਸ਼ਮੈਂਟ ਦਿੱਤੀ ਗਈ ਉਪਰੰਤ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਭਵਿੱਖ ਵਿਚ ਸਮਾਜਿਕ ਕਾਰਜ ਜਾਰੀ ਰਹਿਣਗੇ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਕਮੇਟੀ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਅਮਨ ਸ਼ਰਮਾ, ਬੰਟੀ ਦੀਕਸ਼ਿਤ, ਮਾਧੋ ਦਾਸ, ਕ੍ਰਿਸ਼ਨ ਸ਼ਰਮਾ, ਸਾਹਿਲ, ਬਲਜੀਤ ਸਿੰਘ, ਗੋਪੀ ਖੱਤਰੀ, ਵਰਿੰਦਰ, ਭਿੰਦਰ ਸ਼ਰਮਾ, ਜਸਵੀਰਾ, ਸੋਨਾ, ਮਿੰਟਾ ਮਹੰਤ ਆਦਿ ਹਾਜ਼ਰ ਸਨ।