31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਾਰਕੀਟ ਕਮੇਟੀ ਦੇ ਚੇਅਰਮੈਨ ਪੁਨੀਤ ਮਾਨ ਦਾ ਪਿੰਡ ਬੀਹਲਾ ਵਿਖੇ ਵਿਸ਼ੇਸ਼ ਸਨਮਾਨ

ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਦੀ ਨਿਯੁਕਤੀ ਉਪਰੰਤ ਉਨ੍ਹਾਂ ਦੇ ਵੱਖ-ਵੱਖ ਪਿੰਡਾਂ ਵਿਚ ਸਨਮਾਨ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਚੱਲਦਿਆਂ ਸਰਦਾਰਾਂ ਦੇ ਪਿੰਡ ਬੀਹਲਾ ਵਿਖੇ ਵੀ ਚੇਅਰਮੈਨ ਪੁਨੀਤ ਮਾਨ ਸਮੇਤ ਗੁਰਜਿੰਦਰਪਾਲ ਸਿੰਘ ਮਾਨ ਸਾਬਕਾ ਡਾਇਰੈਕਟਰ ਦਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਲੋਕਲ ਗੁਰਦੁਆਰਾ ਕਮੇਟੀ ਅਤੇ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਵੱਖ-ਵੱਖ ਆਗੂਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਦੀ ਨਿਯੁਕਤੀ ਉਪਰੰਤ ਉਨ੍ਹਾਂ ਦੇ ਵੱਖ-ਵੱਖ ਪਿੰਡਾਂ ਵਿਚ ਸਨਮਾਨ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਚੱਲਦਿਆਂ ਸਰਦਾਰਾਂ ਦੇ ਪਿੰਡ ਬੀਹਲਾ ਵਿਖੇ ਵੀ ਚੇਅਰਮੈਨ ਪੁਨੀਤ ਮਾਨ ਸਮੇਤ ਗੁਰਜਿੰਦਰਪਾਲ ਸਿੰਘ ਮਾਨ ਸਾਬਕਾ ਡਾਇਰੈਕਟਰ ਦਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਲੋਕਲ ਗੁਰਦੁਆਰਾ ਕਮੇਟੀ ਅਤੇ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਵੱਖ-ਵੱਖ ਆਗੂਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੁਨੀਤ ਮਾਨ ਨੇ ਕਿਹਾ ਕਿ ਮੇਰੇ ਇਲਾਕੇ ਦੇ ਪਿੰਡਾਂ ਵਿਚ ਮੈਨੂੰ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਚੋਣ ਵੇਲੇ ਬਹੁਤ ਮਾਣ ਦਿੱਤਾ ਗਿਆ ਅਤੇ ਹੁਣ ਚੇਅਰਮੈਨ ਬਣਨ ਉਪਰੰਤ ਵੀ ਸਨਮਾਨ ਹੋ ਰਹੇ ਹਨ। ਜਿਸ ਲਈ ਮੈਂ ਆਪਣੇ ਇਲਾਕੇ ਦੇ ਹਰ ਬਾਸ਼ਿੰਦੇ ਦਾ ਰਿਣੀ ਰਹਾਂਗਾ ਅਤੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਇਲਾਕੇ ਦੇ ਕਾਰਜ ਹਨ, ਬਿਨ੍ਹਾਂ ਕਿਸੇ ਵਿਤਕਰੇ ਦੇ ਕਰਵਾਏ ਜਾਣਗੇ। ਇਸ ਮੌਕੇ ਆੜ੍ਹਤੀਆ ਰਣਜੀਤ ਸਿੰਘ ਭੋਤਨਾ, ਪਿੰਦਰ ਟੱਲੇਵਾਲ, ਪਿੰਦਾ ਮਾਨ, ਅਜੀਤ ਸਿੰਘ ਪ੍ਰਧਾਨ, ਹੈਪੀ ਰੰਧਾਵਾ, ਪ੍ਰੀਤ ਮਹਿੰਦਰ ਸਿੰਘ, ਸਵਰਨ ਸਿੰਘ, ਸੈਕਟਰੀ ਗਗਨਦੀਪ ਸਿੰਘ, ਗੁਰਮੀਤ ਸਿੰਘ, ਡਾ: ਰੁਪਿੰਦਰ ਸਿੰਘ, ਜੱਗੀ ਬੀਹਲਾ, ਪਾਲੀ ਰੰਧਾਵਾ, ਤੀਰਥ ਰੰਧਾਵਾ, ਜਸਵਿੰਦਰ ਸਿੰਘ, ਦਲਵੀਰ ਸਿੰਘ, ਜੀਤਾ ਬੀਹਲਾ ਸਾਬਕਾ ਸਰਪੰਚ, ਮਨਦੀਪ ਸਿੰਘ, ਰਸ਼ਪਾਲ ਸਿੰਘ, ਸਤਨਾਮ ਸਿੰਘ ਮਾਨ ਬੀਹਲਾ ਆਦਿ ਤੋਂ ਇਲਾਵਾ ਔਰਤਾਂ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਊਂਡਗਲਾਸ ਅਕੈਡਮੀ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਜ਼ੇਵੀਅਰ ਸਕੂਲ ਰੂੜੇਕੇ ਕਲਾਂ ਦੀ ਕ੍ਰਿਕਟ ਟੀਮ ਜੇਤੂ
Ad Position 24