ਹੱਡੀਆਂ ਦੇ ਕੈਲਸ਼ੀਅਮ ਦਾ ਜਾਂਚ ਕੈਂਪ ਲਗਾਇਆ
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਦੀ ਅਗਵਾਈ ਵਿਚ ਪਿੰਡ ਦੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਬੀ ਐਮ ਡੀ ਹੱਡੀਆਂ ਦੇ ਕੈਲਸ਼ੀਅਮ ਦਾ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਦਿੱਲੀ ਤੋਂ ਆਈ ਮਾਹਿਰ ਡਾਕਟਰਾਂ ਦੀ ਵਿਸੇਸ਼ ਟੀਮ ਵਲੋਂ 105 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਕੈਂਪ ਦੌਰਾਨ ਕਲੱਬ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ।
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਦੀ ਅਗਵਾਈ ਵਿਚ ਪਿੰਡ ਦੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਬੀ ਐਮ ਡੀ ਹੱਡੀਆਂ ਦੇ ਕੈਲਸ਼ੀਅਮ ਦਾ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਦਿੱਲੀ ਤੋਂ ਆਈ ਮਾਹਿਰ ਡਾਕਟਰਾਂ ਦੀ ਵਿਸੇਸ਼ ਟੀਮ ਵਲੋਂ 105 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਕੈਂਪ ਦੌਰਾਨ ਕਲੱਬ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ। ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਨੇ ਹੱਡੀਆਂ ਦਾ ਕੈਲਸ਼ੀਅਮ ਟੈਸਟ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੰਦਿਆ ਕਿਹਾ ਕਿ ਜਾਂਚ ਨਾਲ ਹੱਡੀਆਂ ਦੀ ਅਸਲ ਸਥਿੱਤੀ ਦਾ ਪਤਾ ਲੱਗ ਜਾਂਦਾ ਹੈ। ਇਸ ਮੌਕੇ ਗੁਰਸੇਵਕ ਸਿੰਘ ਬਿਗੜਵਾਲ ਕਲੱਬ ਪ੍ਰਧਾਨ, ਡਾ ਅਮਰੀਕ ਸਿੰਘ, ਰਮਨੀ ਬਿਗੜਵਾਲ, ਨਰਿੰਦਰ ਸਿੰਘ ਬਬਲੀ, ਹਰਮੇਲ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਕਿਸਾਨ ਯੂਨੀਅਨ ਪ੍ਰਧਾਨ, ਡਾ ਕਰਨੈਲ ਸਿੰਘ,ਡਾ ਦਰਸ਼ਨ ਵਰਮਾ, ਮੱਘਰ ਸਿੰਘ ਪੰਚ, ਬੀਰਾ ਸਿੰਘ ਪੰਚ ਅਤੇ ਬਿੰਦਰ ਸ਼ਰਮਾ ਆਦਿ ਮੌਜੂਦ ਸਨ।