08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ ਦੇ ਹਾਲਾਤ ਕੋਈ ਬਹੁਤ ਵਧੀਆ ਨਹੀਂ ਹਨ-ਮਹੰਤ ਸਵਰੂਪ ਬਿਹਾਰੀ ਸ਼ਰਨ

ਤਪਾ ਮੰਡੀ, 8 ਅਗਸਤ (ਵਿਜੇ ਸ਼ਰਮਾ)-ਪੰਜਾਬ ਵਿਚ ਅੱਜ ਜੋ ਹਾਲਾਤ ਬਣੇ ਹੋਏ ਹਨ ਉਹ ਕੋਈ ਬਹੁਤ ਵਧੀਆ ਨਹੀਂ ਹਨ ਕਿਉਂਕਿ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਦਿਨ ਸਮੇਂ ਹੀ ਲੁੱਟਾਂ ਖੋਹਾਂ ਹੋ ਰਹੀਆਂ ਹਨ, ਪਰ ਹਾਲਾਤ ਖ਼ਤਰੇ ਵਾਲੇ ਹਨ। ਇਹ ਦਾਅਵਾ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਪੰਜਾਬ ਮਹਾਂਵੀਰ ਦਲ ਦੇ ਸਕੱਤਰ ਰਮੇਸ਼ ਧੌਲਾ ਦੇ ਘਰ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਤਪਾ ਮੰਡੀ, 8 ਅਗਸਤ (ਵਿਜੇ ਸ਼ਰਮਾ)-ਪੰਜਾਬ ਵਿਚ ਅੱਜ ਜੋ ਹਾਲਾਤ ਬਣੇ ਹੋਏ ਹਨ ਉਹ ਕੋਈ ਬਹੁਤ ਵਧੀਆ ਨਹੀਂ ਹਨ ਕਿਉਂਕਿ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਦਿਨ ਸਮੇਂ ਹੀ ਲੁੱਟਾਂ ਖੋਹਾਂ ਹੋ ਰਹੀਆਂ ਹਨ, ਪਰ ਹਾਲਾਤ ਖ਼ਤਰੇ ਵਾਲੇ ਹਨ। ਇਹ ਦਾਅਵਾ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਪੰਜਾਬ ਮਹਾਂਵੀਰ ਦਲ ਦੇ ਸਕੱਤਰ ਰਮੇਸ਼ ਧੌਲਾ ਦੇ ਘਰ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਭਾਵੇਂ ਅੱਜ ਕਿਸੇ ਕਿਸਮ ਦਾ ਕੋਈ ਕਰਫ਼ਿਊ ਦੇ ਹਾਲਾਤ ਨਹੀਂ ਹਨ ਪਰ ਹਰ ਦੁਕਾਨਦਾਰ, ਵਪਾਰੀ ਵਰਗ ਵਿਚ ਖ਼ੌਫ਼ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਲੁੱਟ ਖੋਹ ਵੱਧ ਰਹੀ ਹੈ ਅਤੇ ਹਿੰਸਕ ਘਟਨਾਵਾਂ ਵੀ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਨਾਤਨ ਧਰਮ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸਾਡਾ ਕੰਮ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮ ਜਿਵੇਂ ਮੈਡੀਕਲ ਕੈਂਪ, ਭੁੱਖੇ ਨੂੰ ਰੋਟੀ, ਮਰੀਜ਼ ਦੀ ਸਹਾਇਤਾ, ਹਰ ਤਰਾਂ ਦੇ ਲੰਗਰ ਤੇ ਹਰ ਤਰ੍ਹਾਂ ਦੇ ਜ਼ਰੂਰਤਮੰਦ ਦੀ ਮਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਮਹਾਂਵੀਰ ਦਲ ਦੇ ਅਹੁਦੇਦਾਰਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ ਤਾਂ ਕਿ ਉਹ ਬਿਨਾਂ ਕਿਸੇ ਡਰ ਭੈਅ ਦੀ ਸੇਵਾ ਦੇ ਕੰਮ ਆਪਣੇ ਨਿਰੰਤਰ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀਆਂ 125 ਸ਼ਾਖਾਵਾਂ ਹਨ ਜਿੱਥੇ ਵੱਡੀ ਗਿਣਤੀ ਵਿਚ ਵਲੰਟੀਅਰ ਬਿਨਾਂ ਕਿਸੇ ਸਵਾਰਥ ਦੇ ਸਮਾਜ ਸੇਵਾ ਦੇ ਕੰਮ ਅੱਗੇ ਹੋ ਕੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਪਵਿੱਤਰ ਕੁੰਭ ਆ ਰਹੇ ਹਨ। ਉਨ੍ਹਾਂ ਦੀ ਪ੍ਰਬੰਧਾਂ ਸਬੰਧੀ ਉਹ ਇੱਥੇ ਦਲ ਦੇ ਵਰਕਰਾਂ ਨੂੰ ਮਿਲਣ ਆਏ ਹਨ। ਇਸ ਮੌਕੇ ਪੰਜਾਬ ਮਹਾਂਵੀਰ ਦਲ ਦੇ ਮੱਖਣ ਲਾਲ, ਪਵਨ ਕੁਮਾਰ ਬਤਾਰਾ, ਰਮੇਸ਼ ਸਿੰਗਲਾ, ਅਸ਼ਵਨੀ ਚੌਧਰੀ, ਸੁਰੇਸ਼ ਕੁਮਾਰ, ਤਰਲੋਕ ਚੰਦ ਤੋਤੀ ਹੋਰਾਂ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਤੇ ਦਲ ਦੀ ਸਥਾਨਕ ਬਰਾਂਚ ਅਤੇ ਪਰਿਵਾਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸ਼ੈਲਰ ਮਾਲਕਾਂ ਨਾਲ ਕੀਤੀ ਬੈਠ... ਅਗਲੀ ਖ਼ਬਰ ਰੋਜ਼ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ
Ad Position 24