11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੀ . ਐਮ . ਸੀ . ਦੇ ਪੁਰਾਣੇ ਹੋਸਟਲ ’ ਚ ਪਟਾਕੇ ਦੀ ਚੰਗਿਆੜੀ ਨਾਲ ਲੱਗੀ ਅੱਗ

ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸੀ. ਐਮ.

Ad Position 21
No active advertisement
ਸੀ.ਐਮ.ਸੀ. ਹਸਪਤਾਲ ਦੇ ਖੰਡਰ ਹੋ ਚੁੱਕੇ ਹੋਸਟਲ ਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 12-11-2026
ਲੁਧਿਆਣਾ, 11 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸੀ. ਐਮ. ਸੀ. ਹਸਪਤਾਲ ਦੇ ਖੰਡਰ ਹੋ ਚੁੱਕੇ ਪੁਰਾਣੇ ਹੋਸਟਲ ਵਿਚ ਮੰਗਲਵਾਰ ਦੇਰ ਰਾਤ ਪਟਾਕੇ ਦੀ ਚੰਗਿਆੜੀ ਕਾਰਨ ਅੱਗ ਲੱਗ ਗਈ। ਅੱਗੇ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਉਚੀਆਂ ਲਪਟਾਂ ਕਾਰਨ ਨੇੜਲੇ ਛੇ ਘਰਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ। ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ’ਤੇ ਕਾਬੂ ਨਾ ਪੈਂਦਾ ਦੇਖ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਰਾਤ ਕਰੀਬ 3.00 ਵਜੇ ਅੱਗ ਤੇ ਕਾਬੂ ਪਾਇਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੁਰਾਣਾ ਹੋਸਟਲ ਪਿਛਲੇ ਕਈ ਸਾਲਾਂ ਤੋਂ ਖੰਡਰ ਹਾਲਤ ਵਿਚ ਪਿਆ ਹੈ। ਉਨ੍ਹਾਂ ਅਨੁਸਾਰ ਹਰ ਸਾਲ ਦੀਵਾਲੀ ਦੇ ਆਸ-ਪਾਸ ਇੱਥੇ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਸ ਸਮੱਸਿਆ ਦਾ ਅੱਜ ਤਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਪਟਾਕੇ ਦੀ ਚੰਗਿਆੜੀ ਨਾਲ ਹੋਸਟਲ ਵਿਚ ਅੱਗ ਭੜਕ ਗਈ। ਲੋਕਾਂ ਨੇ ਕਿਹਾ ਕਿ ਜੇਕਰ ਅੱਗ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਨੇੜਲੇ ਘਰਾਂ ਤਕ ਪੁੱਜ ਸਕਦੀ ਸੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਰਾਣੇ ਹੋਸਟਲ ਦੀ ਖਸਤਾ ਹਾਲਤ ਤੇ ਇਸ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਸਬੰਧੀ ਉਹ ਕਈ ਵਾਰ ਹਸਪਤਾਲ ਪ੍ਰਸ਼ਾਸਨ ਦੇ ਸਾਹਮਣੇ ਮੁੱਦਾ ਰੱਖ ਚੁੱਕੇ ਹਨ, ਪਰ ਇਸ ਪਾਸੇ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਰੈਲੀ ’ ਚ ਹੋਏ ਵੱਡੇ ਇਕੱਠ ਨੇ 2027 ’ ਚ ਕਾਂਗਰਸ ਦੀ ਸਰਕਾਰ ’ ਤੇ ਮੋਹਰ ਲਗਾਈ - ਪਾਲ ਸਿੰਘ ਗਰੇਵਾਲ ਅਗਲੀ ਖ਼ਬਰ ਕਲੀਨਿਕ ’ ਚ ਟੀਕਾ ਲਗਵਾਉਣ ਤੋਂ ਕੁਝ ਮਿੰਟ ਬਾਅਦ ਹੀ ਵਿਅਕਤੀ ਦੀ ਮੌਤ
Ad Position 24