11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੁੱਡ ਅਰਥ ਸਕੂਲ ਸਿਆੜ ਦਾ ਦੋ ਦਿਨਾ ਖੇਡ ਸਮਾਰੋਹ ਕਰਵਾਇਆ ਅੰਤਰਰਾਸ਼ਟਰੀ ਖਿਡਾਰੀ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ

ਡੇਹਲੋਂ, 11 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਦਾ ਪ੍ਰਭਾਵਸ਼ਾਲੀ ਦੋ ਦਿਨਾਂ ਖੇਡ ਸਮਾਰੋਹ ਅਮਿੱਟ ਯਾਦਾਂ ਨਾਲ ਸੰਪੰਨ ਹੋਇਆ। ਵਿਦਿਆਰਥੀਆਂ ਦੀ ਵਧੀ ਗਿਣਤੀ ਕਾਰਨ ਖੇਡ ਸਮਾਰੋਹ ਦੋ ਦਿਨ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਡੇਹਲੋਂ, 11 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਦਾ ਪ੍ਰਭਾਵਸ਼ਾਲੀ ਦੋ ਦਿਨਾਂ ਖੇਡ ਸਮਾਰੋਹ ਅਮਿੱਟ ਯਾਦਾਂ ਨਾਲ ਸੰਪੰਨ ਹੋਇਆ। ਵਿਦਿਆਰਥੀਆਂ ਦੀ ਵਧੀ ਗਿਣਤੀ ਕਾਰਨ ਖੇਡ ਸਮਾਰੋਹ ਦੋ ਦਿਨ ਕਰਵਾਇਆ ਗਿਆ। ਖੇਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ‘ਹਰਜੀਤ ਸਿੰਘ ਟੂਲੀ’ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਇਹ ਉਹ ਖਿਡਾਰੀ ਹੈ, ਜਿਸ ਦੀ ਜ਼ਿੰਦਗੀ ਤੇ ਆਧਾਰਿਤ ਪਾਲੀਵੁੱਡ ਫ਼ਿਲਮ ‘ਹਰਜੀਤਾ’ ਬਣਾਈ ਗਈ ਸੀ। ਪ੍ਰਿੰਸੀਪਲ ਨਵੀਨ ਬਾਂਸਲ ਵਲੋਂ ਮੁੱਖ ਮਹਿਮਾਨ ਦੇ ਸਵਾਗਤ ਉਪਰੰਤ ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ ਹੋਰਾਂ ਨੇ ਖੇਡਾਂ ਦੇ ਖੇਤਰ ਵਿਚ ਖੇਡ ਵਿਭਾਗ, ਪੰਜਾਬ ਸਰਕਾਰ ਅਤੇ ਪ੍ਰਸਿੱਧ ਖੇਡ ਅਕੈਡਮੀਆਂ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਵੱਡੀ ਪੱਧਰ ’ਤੇ ਬੱਚਿਆਂ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਸਟੀਕ ਉਲੰਪਿਕ ਲੀਹਾਂ ਅਨੁਸਾਰ ਵਿਉਂਤੀਆਂ ਗਈਆਂ ਆਰੰਭਿਕ ਰਸਮਾਂ ਉਪਰੰਤ ਸਕੂਲ ਦੇ ਦੋਵੇਂ ਗਰਾਉਂਡਾਂ ਵਿਚ ਖੇਡ ਮੁਕਾਬਲੇ ਆਰੰਭ ਹੋਏ। ਇਹ ਖੇਡਾਂ ਪ੍ਰਾਇਮਰੀ, ਮਿਡਲ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਵਿੰਗ ਅਨੁਸਾਰ ਤਰਤੀਬ ਵੱਧ ਕੀਤੀਆ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ 100 ਮੀਟਰ ਰੇਸ ਵਿਚ ਰਿਜ਼ਵਾਨ ਖਾਨ ਤੇ ਗੁਰਸਿਮਰਨ ਕੌਰ, ਪਰਮਜੋਤ ਸਿੰਘ ਅਤੇ ਸੁਮਨਪ੍ਰੀਤ ਕੌਰ, ਥ੍ਰੀ ਲੈੱਗ ਰੇਸ ਵਿਚ ਜੋਹਰਪ੍ਰੀਤ ਸਿੰਘ ਅਤੇ ਮਨਰਾਜ ਸਿੰਘ, ਹਰਸੀਰਤ ਕੌਰ ਅਤੇ ਗੁਰਲੀਨ ਕੌਰ, ਡਿਸਕਸ ਥਰੋਅ ਏਕਮਜੋਤ ਸਿੰਘ ਅਤੇ ਪ੍ਰਭਜੋਤ ਕੌਰ, ਸ਼ਾਟਪੁੱਟ ਵਿਚ ਮਨਵੀਰ ਸਿੰਘ ਅਤੇ ਦਿਲਮਹਕ ਕੌਰ, ਜੈਵਲਿਨ ਥਰੋਅ ਵਿਚ ਪਵਨੀਤ ਸਿੰਘ ਅਤੇ ਤੇਜਿੰਦਰਜੋਤ ਕੌਰ, ਸੈਕ-ਰੇਸ ਵਿਚ ਹਰਜਸ ਸਿੰਘ ਅਤੇ ਹਰਜਾਪ ਕੌਰ, ਲੈਮਨ-ਰੇਸ ਵਿਚ ਜਗਰਾਜ ਸਿੰਘ ਅਤੇ ਜਪਨੂਰ ਕੌਰ ਨੇ ਕ੍ਰਮਵਾਰ ਪਹਿਲਾਂ ਸਥਾਨ ਹਾਸਿਲ ਕੀਤਾ। ਇਨਾਂ ਖੇਡਾਂ ਨੂੰ ਸਕੂਲ ਖੇਡ ਵਿਭਾਗ ਦੇ ਮੁਖੀ ਡੀ. ਪੀ. ਜਸਵੰਤ ਸਿੰਘ ਪੰਨੂ, ਡੀ. ਪੀ. ਗੁਰਪ੍ਰੀਤ ਕੌਰ, ਡੀ. ਪੀ. ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਬਲਵੰਤ ਸਿੰਘ ਅਤੇ ਵਿਸਕੀ ਸਿੰਘ ਹੋਰਾਂ ਵਲੋਂ ਵਿਉਂਤਬੱਧ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਪ੍ਰਦੀਪ ਸੇਠੀ, ਐਡਵੋਕੇਟ ਜਨਮਜੀਤ ਸਿੱਧੂ, ਮਾਨਵ ਸੇਠੀ, ਹਰਬੰਸ ਕੌਰ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਦਸਵਿੰਦਰ ਸਿੰਘ, ਸੋਨੀ ਸਿਆੜ, ਜਸਪਾਲ ਸਿੰਘ, ਹਰਭਜਨ ਸਿੰਘ, ਜਗਤਾਰ ਸਿੰਘ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਦੋ ਵਿਅਕਤੀਆਂ ਦੇ ਬੈਂਕ ਖਾਤਿਆਂ ਵਿਚੋਂ 30 ਲੱਖ ਤੋਂ ਵੱਧ ਰੁਪਏ ਉਡਾਏ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਦੌਰਾਨ 400 ਮੰਡੀਆਂ ਬੰਦ ਕਰਨਾ ਕਿਸਾਨਾਂ ਨਾਲ ਧੱਕਾ-ਪ੍ਰਗਟ ਸਿੰਘ
Ad Position 24