11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਣਜੀਤ ਸਿੰਘ ਮੇਟ ਦਾ ਦਫ਼ਤਰ ਵਲੋਂ ਸੇਵਾ ਮੁਕਤੀ ’ਤੇ ਵਿਸ਼ੇਸ਼ ਸਨਮਾਨ

ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ)- ਦਫ਼ਤਰ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ (ਸਿਵਲ) ਤੇ ਬਿਜਲੀ ਉਪ ਮੰਡਲ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਖੰਨਾ ਵਿਚ ਲਗਪਗ 40 ਸਾਲ ਦੀ ਸ਼ਾਨਦਾਰ ਸਰਕਾਰੀ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਰਣਜੀਤ ਸਿੰਘ ਮੇਟ ਦਾ ਸਥਾਨਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦੇ ਹੋਏ ਇੰਜ: ਦਿਲਪ੍ਰੀਤ ਸਿੰਘ ਲੋਹਟ ਚੇਅਰਮੈਨ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.

Ad Position 21
No active advertisement
ਅਜੀਤ ਡੈਸਕ 12-11-2026
ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ)- ਦਫ਼ਤਰ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ (ਸਿਵਲ) ਤੇ ਬਿਜਲੀ ਉਪ ਮੰਡਲ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਖੰਨਾ ਵਿਚ ਲਗਪਗ 40 ਸਾਲ ਦੀ ਸ਼ਾਨਦਾਰ ਸਰਕਾਰੀ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਰਣਜੀਤ ਸਿੰਘ ਮੇਟ ਦਾ ਸਥਾਨਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦੇ ਹੋਏ ਇੰਜ: ਦਿਲਪ੍ਰੀਤ ਸਿੰਘ ਲੋਹਟ ਚੇਅਰਮੈਨ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ.) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਅਤੇ ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰਧਾਨ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਮੇਟ ਰਣਜੀਤ ਸਿੰਘ ਵੱਲੋ ਵਿਭਾਗ ਪ੍ਰਤੀ ਪੂਰੀ ਤਨਦੇਹੀ, ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਪ੍ਰਸ਼ੰਸਾਯੋਗ ਸੇਵਾਵਾਂ ਉੱਤੇ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਗਲੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ । ਇੰਜ: ਚੰਨਪ੍ਰੀਤ ਸਿੰਘ ਬੈਨੀਪਾਲ ਉਪ ਮੰਡਲ ਇੰਜੀਨੀਅਰ (ਸਿਵਲ), ਇੰਜੀ: ਅਰਵਿੰਦਰ ਸਿੰਘ ਔਲਖ ਉਪ ਮੰਡਲ ਇੰਜੀਨੀਅਰ (ਬਿਜਲੀ), ਸਾਗਰ ਸਿੰਘ ਮਾਜਰੀ (ਨੰਬਰਦਾਰ) ਸੇਵਾ ਮੁਕਤ ਸੀਨੀਅਰ ਸਹਾਇਕ ਪੀ. ਡਬਲਿਊ ਡੀ ਲੁਧਿਆਣਾ, ਇੰਜ. ਸਰਜਗਵਿੰਦਰ ਸਿੰਘ ਖੰਨਾ ਜੂਨੀਅਰ ਇੰਜੀਨੀਅਰ ਆਦਿ ਵਲੋਂ ਮੇਟ ਰਣਜੀਤ ਸਿੰਘ ਜਰਗੜੀ ਤੇ ਉਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਨੂੰ ਯਾਦਗਾਰੀ ਸਨਮਾਨ ਚਿੰਨ, ਸ਼ਾਲ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ, ਸਵਰਨਜੀਤ ਕੌਰ, ਬਲਵਿੰਦਰ ਸਿੰਘ, ਰੇਨੂੰ ਵੱਲੋਂ ਆਪਣੇ ਪਿਤਾ ਦੀ ਸੇਵਾ ਮੁਕਤੀ ਸਮੇਂ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਿੰਕਦਰ ਸਿੰਘ ਐਫ. ਸੀ. ਆਈ., ਮਾਸਟਰ ਨਾਜ਼ਰ ਸਿੰਘ, ਨਾਜ਼ਰ ਸਿੰਘ ਸੇਵਾ ਮੁਕਤ ਨਹਿਰੀ ਵਿਭਾਗ ਅਤੇ ਬਹੁਤ ਸਾਰਾ ਦਫ਼ਤਰੀ ਸਟਾਫ਼ ਮੈਂਬਰ ਉਪ ਮੰਡਲ ਦਫ਼ਤਰ ਖੰਨਾ, ਰਾਜੇਸ਼ ਕੁਮਾਰ, ਸੁਰਿੰਦਰ ਪਾਲ, ਅਜਮੇਰ ਸਿੰਘ, ਮਛਿੰਦਰ ਸਿੰਘ, ਛੇਦੀ ਲਾਲ, ਤਰਲੋਚਨ ਸਿੰਘ, ਬਲਵਿੰਦਰ ਸਿੰਘ , ਦਾਰ ਮੁਹੰਮਦ, ਅਸਲਮ, ਪਵਨ ਕੁਮਾਰ, ਸ਼ੇਰ ਸਿੰਘ, ਪਵਿੱਤਰ ਸਿੰਘ, ਪ੍ਰਗਟ ਸਿੰਘ, ਬੌਬੀ, ਸੁਰਿੰਦਰ ਕਾਲਾ, ਰਵੀ, ਰਾਕੇਸ਼ ਕੁਮਾਰ ਮਾਲੀ ਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵੈ-ਜਨਗਣਨਾ 16 ਤੋਂ 30 ਨਵੰਬਰ ਤੱਕ ਹੋਵੇਗੀ- ਗੁਰਚਰਨ ਸਿੰਘ ਅਗਲੀ ਖ਼ਬਰ ਮਨਜੋਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ (ਬ) ਵਿਦਿਆਰਥੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24