ਪ੍ਰਿੰਸੀਪਲ ਨੂੰ ਸਿੱਖਿਆ ਸਕੱਤਰ ਪੰਜਾਬ ਵਲੋਂ ਦੋਸ਼ ਸੂਚੀ ਜਾਰੀ, 21 ਦਿਨ ’ਚ ਮੰਗਿਆ ਜਵਾਬ
ਖੰਨਾ, 11 ਨਵੰਬਰ (ਹਰਜਿੰਦਰ ਸਿੰਘ ਲਾਲ)- ਕਿਸ਼ੋਰੀ ਲਾਲ ਜੇਠੀ (ਗ) ਸਕੂਲ ਆਫ਼ ਐਮੀਨੈਂਸ ਖੰਨਾ ਦੇ ਪ੍ਰਿੰਸੀਪਲ ਖਿਲਾਫ਼ ਸਕੂਲ ਵੈੱਲਫੇਅਰ ਫੰਡਾਂ ’ਚ ਗ਼ਬਨ ਕਰਨ ਦੇ ਦੋਸ਼ਾਂ ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ, ਜਿਸ ਦਾ ਜਵਾਬ 21 ਦਿਨ ’ਚ ਦੇਣ ਲਈ ਆਖਿਆ ਗਿਆ ਹੈ। ਸਾਬਕਾ ਅਧਿਆਪਕ ਨੇਤਾ ਅਜੀਤ ਸਿੰਘ ਖੰਨਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਲਈ ਗਈ ਜਾਣਕਾਰੀ ਮੁਤਾਬਕ ਪ੍ਰਿੰਸੀਪਲ ਦਾਨ ਦੀਆਂ ਕੁੱਝ ਰਕਮਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ।
ਅਜੀਤ ਡੈਸਕ
12-11-2026