11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮਾਛੀਵਾੜਾ ਮੰਡੀ ’ਚ ਝੋਨੇ ਦੀ ਖ਼ਰੀਦ ਦਾ ਅੰਕੜਾ ਸਾਢੇ 13 ਲੱਖ ਕੁਇੰਟਲ ਤੋਂ ਪਾਰ

ਮਾਛੀਵਾੜਾ ਸਾਹਿਬ, 11 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਝੋਨੇ ਦੇ ਸੀਜ਼ਨ ਦੌਰਾਨ ਮਾਛੀਵਾੜਾ ਇਲਾਕੇ ਦੀਆਂ ਮੰਡੀਆਂ ’ਚ ਹੋਈ ਖ਼ਰੀਦ ਨੇ ਨਿਰਧਾਰਿਤ ਟੀਚੇ ਨੂੰ ਪੂਰਾ ਕਰ ਲਿਆ ਹੈ। ਹੁਣ ਤੱਕ ਮਾਛੀਵਾੜਾ ਅਨਾਜ ਮੰਡੀ ਸਮੇਤ ਇਸ ਦੇ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਵਿਚ ਸਾਢੇ 13 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 12-11-2026
ਮਾਛੀਵਾੜਾ ਸਾਹਿਬ, 11 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਝੋਨੇ ਦੇ ਸੀਜ਼ਨ ਦੌਰਾਨ ਮਾਛੀਵਾੜਾ ਇਲਾਕੇ ਦੀਆਂ ਮੰਡੀਆਂ ’ਚ ਹੋਈ ਖ਼ਰੀਦ ਨੇ ਨਿਰਧਾਰਿਤ ਟੀਚੇ ਨੂੰ ਪੂਰਾ ਕਰ ਲਿਆ ਹੈ। ਹੁਣ ਤੱਕ ਮਾਛੀਵਾੜਾ ਅਨਾਜ ਮੰਡੀ ਸਮੇਤ ਇਸ ਦੇ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਵਿਚ ਸਾਢੇ 13 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਕਰੀਬ 50 ਹਜ਼ਾਰ ਕੁਇੰਟਲ ਹੋਰ ਝੋਨਾ ਮੰਡੀਆਂ ’ਚ ਪਹੁੰਚਣ ਦੀ ਸੰਭਾਵਨਾ ਨੇ ਖ਼ਰੀਦ ਪ੍ਰਬੰਧਾਂ ਸਬੰਧੀ ਨਵੀਂ ਚਰਚਾ ਛੇੜ ਦਿੱਤੀ ਹੈ। ਮਾਰਕੀਟ ਕਮੇਟੀ ਸਕੱਤਰ ਅਰੁਨਿੰਦਰ ਸਿੰਘ ਮਾਂਗਟ ਵਲੋਂ ਦਿੱਤੇ ਵੇਰਵਿਆਂ ਮੁਤਾਬਿਕ ਮਾਛੀਵਾੜਾ ਮੁੱਖ ਮੰਡੀ ਵਿਚ 10 ਲੱਖ 92 ਹਜ਼ਾਰ ਕੁਇੰਟਲ ਝੋਨਾ ਖ਼ਰੀਦਿਆ ਗਿਆ ਹੈ। ਇਸ ਤੋਂ ਇਲਾਵਾ ਲੱਖੋਵਾਲ ’ਚ 72,181 ਕੁਇੰਟਲ, ਹੇਡੋਂ ਬੇਟ ’ਚ 76,574 ਕੁਇੰਟਲ, ਸ਼ੇਰਪੁਰ ਬੇਟ ’ਚ 66,151 ਕੁਇੰਟਲ ਅਤੇ ਬੁਰਜ ਪਵਾਤ ’ਚ 41,243 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ। ਖਰੀਦੀ ਗਈ ਫ਼ਸਲ ਦੀ ਢੋਆ-ਢੁਆਈ ਦਾ ਕੰਮ ਵੀ ਜਾਰੀ ਹੈ ਅਤੇ ਹੁਣ ਤੱਕ 12 ਲੱਖ 39 ਹਜ਼ਾਰ 556 ਕੁਇੰਟਲ ਝੋਨਾ ਮੰਡੀਆਂ ਵਿਚੋਂ ਚੁੱਕਿਆ ਜਾ ਚੁੱਕਾ ਹੈ। ਖ਼ਰੀਦ ਏਜੰਸੀਆਂ ਵਿਚ ਪਨਗ੍ਰੇਨ ਨੇ ਸਭ ਤੋਂ ਵੱਧ ਕਰੀਬ 5 ਲੱਖ 82 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਹੈ। ਮਾਰਕਫੈੱਡ ਅਤੇ ਵੇਅਰ ਹਾਊਸ ਵਲੋਂ ਵੀ ਨਿਰਧਾਰਿਤ ਟੀਚੇ ਤਹਿਤ ਖ਼ਰੀਦ ਕੀਤੀ ਗਈ ਹੈ। ਇਸ ਦੌਰਾਨ ਮਾਰਕੀਟ ਕਮੇਟੀ ਵਲੋਂ ਆੜ੍ਹਤੀਆਂ ਤੋਂ ਉਨ੍ਹਾਂ ਕਿਸਾਨਾਂ ਦਾ ਵੇਰਵਾ ਮੰਗਿਆ ਜਾ ਰਿਹਾ ਹੈ, ਜਿਨ੍ਹਾਂ ਦੀ ਫ਼ਸਲ ਅਜੇ ਮੰਡੀ ਵਿਚ ਆਉਣੀ ਬਾਕੀ ਹੈ। ਅਨੁਮਾਨ ਮੁਤਾਬਿਕ ਇਲਾਕੇ ਵਿਚੋਂ ਲਗਭਗ 50 ਹਜ਼ਾਰ ਕੁਇੰਟਲ ਹੋਰ ਝੋਨਾ ਮੰਡੀਆਂ ਵਿਚ ਪਹੁੰਚ ਸਕਦਾ ਹੈ। ਹੁਣ ਮੁੱਖ ਸਵਾਲ ਇਹ ਹੈ ਕਿ ਨਿਰਧਾਰਿਤ ਖ਼ਰੀਦ ਟੀਚਾ ਪੂਰਾ ਹੋਣ ਤੋਂ ਬਾਅਦ ਆਉਣ ਵਾਲੀ ਇਸ ਫ਼ਸਲ ਦੀ ਖ਼ਰੀਦ ਕਿਵੇਂ ਹੋਵੇਗੀ। ਸੂਤਰਾਂ ਅਨੁਸਾਰ ਵਾਧੂ ਝੋਨੇ ਦੀ ਸਰਕਾਰੀ ਖ਼ਰੀਦ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਸਾਈਕਲ ਯਾਤਰਾ ਦਾ ਹਲਕਾ ਸਾਹਨੇਵਾਲ ਪਹੁੰਚਣ ’ਤੇ ਕਰਾਂਗੇ ਭਰਵਾਂ ਸਵਾਗਤ- ਪੱਪੂ, ਕਰ... ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੂੰ ਤੁਰੰਤ ਪੈਰੋਲ ਦਿੱਤੀ ਜਾਵੇ- ਜਥੇ. ਜਤਿੰਦਰ ਸਿੰਘ ਈਸੜੂ
Ad Position 24