05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਾਖਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ਲਈ ਰਵਾਨਾ

ਡੇਹਲੋਂ, 4 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਅੱਜ ਸੰਗਰੂਰ ਵਿਖੇ ‘ਇਨਸਾਫ਼ ਰੈਲੀ’ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਗਿੱਲ ਦੇ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਡੇਹਲੋਂ ਤੋਂ ਰਵਾਨਾ ਹੋਇਆ। ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਨੂੰ ਜਿੱਥੇ ਹਰ ਪੱਖ ਤੋਂ ਬੇਹੱਦ ਬੁਰੇ ਤਰੀਕੇ ਨਾਲ ਲੁੱਟਿਆ ਤੇ ਕੁੱਟਿਆ ਹੈ, ਉੱਥੇ ਸੂਬੇ ਦੀ ਆਰਥਿਕਤਾ ਨੂੰ ਵੀ ਬੇਹੱਦ ਚਿੰਤਾ ਤੇ ਨਿਰਾਸ਼ਾਜਨਕ ਢਾਹ ਲਾਈ ਹੈ, ਜਿਸ ਕਾਰਨ ਸਮੁੱਚਾ ਪੰਜਾਬ ਤਰੱਕੀ ਦੇ ਪੱਖ ਤੋਂ ਵੀਹ ਸਾਲ ਪਿਛੜ ਗਿਆ ਹੈ।

Ad Position 21
No active advertisement
ਅਜੀਤ ਡੈਸਕ 05-11-2026
ਡੇਹਲੋਂ, 4 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਅੱਜ ਸੰਗਰੂਰ ਵਿਖੇ ‘ਇਨਸਾਫ਼ ਰੈਲੀ’ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਗਿੱਲ ਦੇ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਡੇਹਲੋਂ ਤੋਂ ਰਵਾਨਾ ਹੋਇਆ। ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਨੂੰ ਜਿੱਥੇ ਹਰ ਪੱਖ ਤੋਂ ਬੇਹੱਦ ਬੁਰੇ ਤਰੀਕੇ ਨਾਲ ਲੁੱਟਿਆ ਤੇ ਕੁੱਟਿਆ ਹੈ, ਉੱਥੇ ਸੂਬੇ ਦੀ ਆਰਥਿਕਤਾ ਨੂੰ ਵੀ ਬੇਹੱਦ ਚਿੰਤਾ ਤੇ ਨਿਰਾਸ਼ਾਜਨਕ ਢਾਹ ਲਾਈ ਹੈ, ਜਿਸ ਕਾਰਨ ਸਮੁੱਚਾ ਪੰਜਾਬ ਤਰੱਕੀ ਦੇ ਪੱਖ ਤੋਂ ਵੀਹ ਸਾਲ ਪਿਛੜ ਗਿਆ ਹੈ। ਉਨ੍ਹਾਂ ਕਿਹਾ ਅੱਜ ਪ੍ਰਦੇਸ਼ ਕਾਂਗਰਸ ਵਲੋਂ ਸੰਗਰੂਰ ਵਿਖੇ ਕਰਵਾਈ ‘ਇਨਸਾਫ਼ ਰੈਲੀ’ ਵਿਚ ਰਾਹੁਲ ਗਾਂਧੀ ਦੀ ਆਮਦ ਨਾਲ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੀ ਭ੍ਰਿਸ਼ਟ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋਵੇਗੀ ਤੇ ਪੰਜਾਬ ਵਿਚ ਵਿਕਾਸ ਤੇ ਭਲਾਈ ਦੇ ਯੁੱਗ ਦਾ ਮੁੜ ਆਗਾਜ਼ ਕਰੇਗੀ । ਉਨ੍ਹਾਂ ਆਗੂਆਂ ਤੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਹ ਅਪੀਲ ਵੀ ਕੀਤੀ ਕਿ ਉਹ ਪੰਜਾਬ ਵਿਚ 2027 ਦਾ ਵਿਧਾਨ ਸਭਾ ਚੋਣ ਦੰਗਲ ਸ਼ਾਨਦਾਰ ਤਰੀਕੇ ਨਾਲ ਫ਼ਤਿਹ ਕਰਨ ਲਈ ਆਪੋ ਆਪਣੇ ਖੇਤਰ ਵਿਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਤਾਂ ਜੋ ਸੂਬੇ ਨੂੰ ਮੁੜ ਤੋਂ ਪ੍ਰਗਤੀ ਦੀਆਂ ਲੀਹਾਂ ਨਾਲ ਜੋੜਿਆ ਜਾ ਸਕੇ। ਇਸ ਸਮੇਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਏ ਕਾਫ਼ਲੇ ਵਿਚ ਸੀਨੀਅਰ ਆਗੂ ਪਰਮਜੀਤ ਸਿੰਘ ਘਵੱਦੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਨਵੀਰ ਸਿੰਘ ਰਣੀਆਂ, ਚਰਨ ਸਿੰਘ ਖੇੜਾ, ਸਿਕੰਦਰ ਸਿੰਘ ਘਵੱਦੀ, ਅਵਤਾਰ ਸਿੰਘ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸਾਬਕਾ ਸਰਪੰਚ ਅਮਨਦੀਪ ਸਿੰਘ ਬੂਲ, ਹਰਬੰਸ ਸਿੰਘ ਡੰਗੋਰਾ, ਗੁਰਮੀਤ ਸਿੰਘ ਮਿੰਟੂ ਪ੍ਰਧਾਨ ਘਵੱਦੀ, ਗੁਰਤੇਜ ਸਿੰਘ, ਗੁਰਜੀਤ ਸਿੰਘ ਆੜ੍ਹਤੀਆ, ਮਨੀਪਾਲ ਸਿੰਘ ਰਣੀਆਂ, ਜਗਮੋਹਣ ਸਿੰਘ ਘਵੱਦੀ, ਕਸ਼ਮੀਰ ਸਿੰਘ ਜਰਖੜ, ਤਰਲੋਚਨ ਸਿੰਘ ਸਫ਼ਰੀ, ਬਰਿੰਦਰ ਸਿੰਘ ਗਰੇਵਾਲ, ਲਖਬੀਰ ਸਿੰਘ ਖੇੜੀ, ਬਲਬੀਰ ਸਿੰਘ ਬਾੜੇਵਾਲ, ਚਰਨਜੀਤ ਸਿੰਘ ਦੁਲੇਅ, ਮਾਨ ਸਿੰਘ ਗੁਰਮ, ਸਾਬਕਾ ਸੰਮਤੀ ਮੈਂਬਰ ਗੱਗੀ ਗਿੱਲ, ਰਵੀ ਜਰਖੜ, ਗਮਦੂਰ ਸਿੰਘ ਜਰਖੜ, ਸਵਰਨ ਸਿੰਘ ਗੁਰਮ, ਹਰਮਨ ਸਿੰਘ ਜਰਖੜ, ਭਗਵੰਤ ਸਿੰਘ, ਇੰਦਰਜੀਤ ਸਿੰਘ ਰੁੜਕਾ, ਜੱਸਾ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਨੋਨਾ, ਗੋਗੀ ਰੁੜਕਾ, ਅਮਨਦੀਪ ਸਿੰਘ ਪੰਨੀ, ਸੰਤੋਖ ਸਿੰਘ, ਚਤਰਪਾਲ ਸਿੰਘ, ਸ਼ਿੰਗਾਰਾ ਸਿੰਘ ਪੰਚ, ਪਿੰਦਰੀ ਪੰਚ, ਜਸਵੀਰ ਸਿੰਘ ਜਰਖੜ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਤੋਂ ‘ਆਪ’ ਦੀ ਟਿਕਟ ਨਾ ਮਿਲਣ ਕਾਰਨ ਖੀਰਨੀਆਂ ਦੀ ਚੁੱਪੀ ਬਣੀ ਬੁਝਾਰਤ, ਸਮਰਥਕਾਂ ਦੇ ਤੇਵਰ ਬਾਗ਼ੀ ਚੋਣ ਲੜਨ ਵਾਲੇ... ਅਗਲੀ ਖ਼ਬਰ ਰਿਹਾਇਸ਼ੀ ਇਲਾਕਿਆਂ ’ਚ ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲਿਆਂ ਦੀ ਕੀਤੀ ਚੈਕਿੰਗ
Ad Position 24