05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਿੱਲੀ - ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ 2 ਮੌਤਾਂ

ਨਵੀਂ ਦਿੱਲੀ, 5 ਨਵੰਬਰ - ਦਿੱਲੀ ਦੇ ਚਾਵੜੀ ਬਾਜ਼ਾਰ ਇਲਾਕੇ ਵਿਚ, ਜਿੱਥੇ ਉਸਾਰੀ ਅਧੀਨ ਇਮਾਰਤ ਦਾ ਇਕ ਹਿੱਸਾ ਡਿੱਗ ਪਿਆ। ਘਟਨਾ...

Ad Position 21
No active advertisement
ਅਜੀਤ ਡੈਸਕ 05-11-2026

ਨਵੀਂ ਦਿੱਲੀ, 5 ਨਵੰਬਰ - ਦਿੱਲੀ ਦੇ ਚਾਵੜੀ ਬਾਜ਼ਾਰ ਇਲਾਕੇ ਵਿਚ, ਜਿੱਥੇ ਉਸਾਰੀ ਅਧੀਨ ਇਮਾਰਤ ਦਾ ਇਕ ਹਿੱਸਾ ਡਿੱਗ ਪਿਆ। ਘਟਨਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ  ਐਨ.ਡੀ.ਆਰ.ਐੱਫ. ਵਲੋਂ ਖੋਜ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸ ਹੈ।
ਇਕ ਚਸ਼ਮਦੀਦ ਗਵਾਹ, ਮੁਹੰਮਦ ਨਈਮ ਨੇ ਕਿਹਾ, "ਇਹ ਘਟਨਾ ਲਗਭਗ 9:00 ਜਾਂ 9:30 ਵਜੇ ਵਾਪਰੀ। ਅਸੀਂ ਸੁੱਤੇ ਹੋਏ ਸੀ ਜਦੋਂ ਸਾਨੂੰ ਕੁਝ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਅਸੀਂ ਸਾਰੇ ਉੱਠੇ ਅਤੇ ਭੱਜ ਕੇ ਬਾਹਰ ਆਏ। ਸਾਨੂੰ ਲੱਗਿਆ ਕਿ ਸ਼ਾਇਦ ਸਾਡਾ ਆਪਣਾ ਘਰ ਹੀ ਡਿੱਗ ਰਿਹਾ ਹੈ। ਜਦੋਂ ਅਸੀਂ ਦੇਖਿਆ, ਤਾਂ ਪਤਾ ਲੱਗਿਆ ਕਿ ਨਾਲ ਲੱਗਦਾ ਘਰ, ਜਿਸ ਦਾ ਨਿਰਮਾਣ ਚੱਲ ਰਿਹਾ ਸੀ, ਉਹ ਡਿੱਗ ਗਿਆ ਹੈ। ਉੱਥੇ ਤਿੰਨ-ਚਾਰ ਛੱਤਾਂ  ਪਾਈਆਂ ਜਾ ਚੁੱਕੀਆਂ ਸਨ, ਜੋ ਸਾਰੀਆਂ ਇਕੋ ਵਾਰ ਡਿੱਗ ਪਈਆਂ।
ਜ਼ਖ਼ਮੀ ਮਜ਼ਦੂਰਾਂ ਵਿਚੋਂ ਇੱਕ ਨੇ ਦੱਸਿਆ ਕਿ ਉੱਥੇ ਤਿੰਨ-ਚਾਰ ਲੋਕ ਮੌਜੂਦ ਸਨ। ਅਸੀਂ ਇਕ ਲਾਸ਼ ਨੂੰ ਬਾਹਰ ਕੱਢੇ ਜਾਂਦੇ ਦੇਖਿਆ। ਇਸ ਇਮਾਰਤ ਦਾ ਨਿਰਮਾਣ ਪਿਛਲੇ 3-4 ਮਹੀਨਿਆਂ ਤੋਂ ਚੱਲ ਰਿਹਾ ਸੀ..."।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਭਵਨ ’ਚ ਦਲਿਤ ਆਗੂ ਨਾਲ ਕੁੱਟਮਾਰ ਤੇ ਧਮਕੀਆਂ ਦੇਣ ਦੇ ਮਾਮਲੇ ’ਚ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਖ਼ਿਲਾਫ਼ ਮਾਮਲਾ... ਅਗਲੀ ਖ਼ਬਰ ਡੇਢ ਵਜੇ ਦੇ ਕਰੀਬ ਹੋਵੇਗਾ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ
Ad Position 24