05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਮਰਾਲਾ ਤੋਂ ‘ਆਪ’ ਦੀ ਟਿਕਟ ਨਾ ਮਿਲਣ ਕਾਰਨ ਖੀਰਨੀਆਂ ਦੀ ਚੁੱਪੀ ਬਣੀ ਬੁਝਾਰਤ, ਸਮਰਥਕਾਂ ਦੇ ਤੇਵਰ ਬਾਗ਼ੀ ਚੋਣ ਲੜਨ ਵਾਲੇ ਉਮੀਦਵਾਰ ਹਮਾਇਤ ਮੰਗਣ ਲਈ ਹੋਏ ਕਾਹਲੇ

ਸਮਰਾਲਾ, 4 ਨਵੰਬਰ (ਰਾਮ ਗੋਪਾਲ ਸੋਫਤ)- ਸਥਾਨਕ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਆਪਣੀ ਪਹਿਲੀ ਸੂਚੀ ਵਿਚ ਹੀ ਮੌਜੂਦਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦੂਜੀ ਵਾਰੀ ਉਮੀਦਵਾਰ ਐਲਾਨ ਦਿੱਤੇ ਜਾਣ ਸਦਕਾ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿਚ ਖ਼ੁਸ਼ੀ ਦਾ ਆਲਮ ਹੈ, ਉੱਥੇ ਹੀ ਸਥਾਨਕ ਰਾਜਨੀਤੀ ਵਿਚ ਇੱਕ ਅਣਕਿਆਸੀ ਖ਼ਾਮੋਸ਼ੀ ਵੀ ਪੈਦਾ ਹੋ ਗਈ ਹੈ। ਇਸ ਹਲਕੇ ਤੋਂ ਟਿਕਟ ਚਾਹੁਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਲੋਂ ਧਾਰੀ ਚੁੱਪੀ ਕਾਰਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੋ ਰਹੀਆਂ ਜਾਪਦੀਆਂ ਹਨ ਤੇ ਖੀਰਨੀਆਂ ਦੇ ਸਮਰਥਕਾਂ ਦੇ ਤੇਵਰ ਵੀ ਤਿੱਖੇ ਅਤੇ ਬਾਗ਼ੀ ਵਿਖਾਈ ਦੇ ਰਹੇ ਹਨ।

Ad Position 21
No active advertisement
ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ । 05-11-2026
ਸਮਰਾਲਾ, 4 ਨਵੰਬਰ (ਰਾਮ ਗੋਪਾਲ ਸੋਫਤ)- ਸਥਾਨਕ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਆਪਣੀ ਪਹਿਲੀ ਸੂਚੀ ਵਿਚ ਹੀ ਮੌਜੂਦਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦੂਜੀ ਵਾਰੀ ਉਮੀਦਵਾਰ ਐਲਾਨ ਦਿੱਤੇ ਜਾਣ ਸਦਕਾ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿਚ ਖ਼ੁਸ਼ੀ ਦਾ ਆਲਮ ਹੈ, ਉੱਥੇ ਹੀ ਸਥਾਨਕ ਰਾਜਨੀਤੀ ਵਿਚ ਇੱਕ ਅਣਕਿਆਸੀ ਖ਼ਾਮੋਸ਼ੀ ਵੀ ਪੈਦਾ ਹੋ ਗਈ ਹੈ। ਇਸ ਹਲਕੇ ਤੋਂ ਟਿਕਟ ਚਾਹੁਣ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਲੋਂ ਧਾਰੀ ਚੁੱਪੀ ਕਾਰਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੋ ਰਹੀਆਂ ਜਾਪਦੀਆਂ ਹਨ ਤੇ ਖੀਰਨੀਆਂ ਦੇ ਸਮਰਥਕਾਂ ਦੇ ਤੇਵਰ ਵੀ ਤਿੱਖੇ ਅਤੇ ਬਾਗ਼ੀ ਵਿਖਾਈ ਦੇ ਰਹੇ ਹਨ। ਅਕਾਲੀ ਦਲ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਪਹਿਲਾਂ ਹੀ ਐਲਾਨਿਆ ਹੋਇਆ ਹੈ। ਦਿਆਲਪੁਰਾ ਦੇ ਨਾਂ ਤੇ ਮੋਹਰ ਲੱਗਣ ਦੇ ਨਾਲ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਨਿਯੁਕਤ ਕੀਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬੱਬਲੂ ਦੀ ਉਮੀਦਵਾਰੀ ਵੀ ਪੱਕੀ ਹੀ ਸਮਝੀ ਜਾਂਦੀ ਹੈ। ਖੀਰਨੀਆਂ ਦੇ ਵਫ਼ਾਦਾਰ ਤੇ ਸਮਰਥਕ ‘ਆਪ’ ਦੇ ਇਸ ਫ਼ੈਸਲੇ ਨੂੰ ਸੌਖਿਆਂ ਸਵੀਕਾਰ ਕਰਨ ਦੇ ਮੂਡ ਵਿਚ ਨਹੀਂ ਜਾਪ ਰਹੇ। ਉਹ ਖੀਰਨੀਆਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾਂ ਫਿਰ ਚੋਣਾਂ ਵਿਚ ਕਿਸੇ ਉਮੀਦਵਾਰ ਦੀ ਹਮਾਇਤ ਦਾ ਫ਼ੈਸਲੇ ਲੈਣ ਲਈ ਦਬਾਅ ਪਾ ਰਹੇ ਹਨ । ਮਿਲੀ ਜਾਣਕਾਰੀ ਅਨੁਸਾਰ ਖੀਰਨੀਆਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਹਲਕੇ ਦੇ ਲੋਕਾਂ ਤੇ ਸਮਰਥਕਾਂ ਨਾਲ ਸਲਾਹ ਕਰ ਕੇ ਹੀ ਅਗਲਾ ਫ਼ੈਸਲਾ ਲੈਣਗੇ ਕਿਉਂਕਿ ਪਿਛਲੇ 40 ਸਾਲਾਂ ਤੋਂ ਹਲਕੇ ਦੇ ਲੋਕਾਂ ਨਾਲ ਖੀਰਨੀਆਂ ਪਰਿਵਾਰ ਦੀ ਦੁੱਖ-ਸੁੱਖ ਦੀ ਗੂੜੀ ਸਾਂਝ ਹੈ, ਹੋ ਸਕਦਾ ਹੈ ਕਿ ਅਗਲਾ ਸਿਆਸੀ ਕਦਮ ਚੁੱਕਣ ਤੋਂ ਪਹਿਲਾਂ ਖੀਰਨੀਆਂ ਦੇ ਸਮਰਥਕਾਂ ਦੇ ਹਮਾਇਤੀਆਂ ਦਾ ਇਕੱਠ ਕਰ ਕੇ ਉਨ੍ਹਾਂ ਦੀ ਰਾਏ ਉਪਰੰਤ ਹੀ ਕੋਈ ਅਗਲਾ ਸਿਆਸੀ ਫ਼ੈਸਲਾ ਲਿਆ ਜਾਵੇ। ਖੀਰਨੀਆਂ ਦੀ ਇਹ ਚੁੱਪ ਕਿਸੇ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਪ੍ਰਤੀਤ ਹੋ ਰਹੀ ਹੈ, ਜਿਸ ਕਾਰਨ ਸਥਾਨਕ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਖੀਰਨੀਆਂ ਦੀ ਚੋਣਾਂ ਵਿਚ ਹਮਾਇਤ ਹਾਸਲ ਕਰਨ ਅਤੇ ਆਪਣੀਆਂ ਸਿਆਸੀ ਗੋਟੀਆਂ ਖੀਰਨੀਆਂ ਨਾਲ ਮੁੜ ਤੋਂ ਸੈੱਟ ਕਰਨ ਦੀਆਂ ਕੋਸ਼ਿਸ਼ਾਂ ਵਧਾ ਦਿੱਤੀਆਂ ਹਨ। ਜਗਜੀਵਨ ਸਿੰਘ ਖੀਰਨੀਆਂ
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਲਾਗੇ ਬਠਿੰਡਾ ਬ੍ਰਾਂਚ ਨਹਿਰ ’ਚ ਪਾਣੀ ਆਉਂਦਿਆਂ ਹੀ ਮਾਈਨਿੰਗ ਦਾ ਕੰਮ ਬੰਦ, ਪਿੱਛੇ ਛੱਡ ਦਿੱਤੀਆਂ ਮੁਸ਼ਕਿਲਾਂ ਅਗਲੀ ਖ਼ਬਰ ਦਾਖਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ਲਈ ਰਵਾਨਾ
Ad Position 24