ਪੀ . ਏ . ਯੂ . ਦੇ ਅਰਥ ਸ਼ਾਸਤਰੀ ਨੇ ਪੇਪਰ ਪੇਸ਼ਕਾਰੀ ਲਈ ਪਹਿਲਾ ਇਨਾਮ ਜਿੱਤਿਆ
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਕਰਵਾਈ ਗਈ 7ਵੀਂ ਸਾਲਾਨਾ ਕਾਨਫ਼ਰੰਸ ਦੌਰਾਨ ਜ਼ੁਬਾਨੀ ਪੇਪਰ ਪੇਸ਼ਕਾਰੀ ਕਰਕੇ ਪੀ. ਏ.
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵਲੋਂ ਕਰਵਾਈ ਗਈ 7ਵੀਂ ਸਾਲਾਨਾ ਕਾਨਫ਼ਰੰਸ ਦੌਰਾਨ ਜ਼ੁਬਾਨੀ ਪੇਪਰ ਪੇਸ਼ਕਾਰੀ ਕਰਕੇ ਪੀ. ਏ. ਯੂ. ਦੀ ਵਿਦਿਆਰਥਣ ਕੁਮਾਰੀ ਉਪਨੀਤ ਕੌਰ ਨੇ ਪਹਿਲਾ ਇਨਾਮ ਹਾਸਲ ਕੀਤਾ। ਕੁਮਾਰੀ ਉਪਨੀਤ ਕੌਰ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਚ ਐੱਮ. ਐੱਸ. ਸੀ. ਦੀ ਵਿਦਿਆਰਥਣ ਹੈ। ਉਸ ਨੇ ਸਮਾਜਿਕ ਰੂਪਾਂਤਰਨ ਲਈ ਸਵੈ ਸੇਵੀ ਸਮੂਹਾਂ ਦਾ ਯੋਗਦਾਨ ਅਤੇ ਇਸ ਦਾ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਪਰ ਪ੍ਰਭਾਵ ਵਿਸ਼ੇ ’ਤੇ ਪੇਪਰ ਪੇਸ਼ ਕੀਤਾ ਸੀ। ਵਿਦਿਆਰਥਣ ਦੇ ਨਿਗਰਾਨ ਡਾ. ਲਵਜੀਤ ਕੌਰ ਤੇ ਡਾ. ਅਤਿੰਦਰਪਾਲ ਕੌਰ ਹਨ। ਇਸ ਪ੍ਰਾਪਤੀ ਲਈ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਮਲ ਵੱਤਾ ਤੇ ਵਿਭਾਗ ਦੇ ਮੁਖੀ ਡਾ. ਜਤਿੰਦਰਮੋਹਨ ਸਿੰਘ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।