ਬਲਕ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਦਾ ਕੰਮ ਹੋਰ ਪੱਛੜਿਆ
ਹੁਣ 30 ਜੂਨ 2027 ਤੱਕ ਪੂਰਾ ਕੰਮ ਮੁਕੰਮਲ ਕਰਨ ਤੱਕ ਹੈ ਸਮਾਂ
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਵਰਲਡ ਬੈਂਕ ਦੀ ਮਦਦ ਨਾਲ ਅੰਮ੍ਰਿਤਸਰ ’ਚ ਨਹਿਰੀ ਪਾਣੀ ਪ੍ਰੋਜੈਕਟ (ਬਲਕ ਵਾਟਰ ਪ੍ਰੋਜੈਕਟ) ਚਲ ਰਿਹਾ ਹੈ। ਇਹ ਪ੍ਰੋਜੈਕਟ ਲਗਾਤਾਰ ਪੱਛੜਦਾ ਜਾ ਰਿਹਾ ਹੈ।
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਵਰਲਡ ਬੈਂਕ ਦੀ ਮਦਦ ਨਾਲ ਅੰਮ੍ਰਿਤਸਰ ’ਚ ਨਹਿਰੀ ਪਾਣੀ ਪ੍ਰੋਜੈਕਟ (ਬਲਕ ਵਾਟਰ ਪ੍ਰੋਜੈਕਟ) ਚਲ ਰਿਹਾ ਹੈ। ਇਹ ਪ੍ਰੋਜੈਕਟ ਲਗਾਤਾਰ ਪੱਛੜਦਾ ਜਾ ਰਿਹਾ ਹੈ। ਜਿਸ ਦੇ ਮੁਕੰਮਲ ਹੋਣ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ। ਹੁਣ ਇਹ ਪ੍ਰੋਜੈਕਟ 30 ਜੂਨ 2027 ਤੱਕ ਪੂਰੀ ਤਰ੍ਹਾਂ ਨਾਲ ਮੁਕੰਮਲ ਕਰਨ ਦਾ ਸਮਾਂ ਦਿੱਤਾ ਗਿਆ ਹੈ। 665 ਕਰੋੜ ਤੋਂ ਵਧੇਰੇ ਰਾਸ਼ੀ ਦਾ ਬਲਕ ਵਾਟਰ ਪ੍ਰੋਜੈਕਟ ਨੂੰ ਨਿੱਜੀ ਕੰਪਨੀ ਵਲੋਂ ਅਪ੍ਰੈਲ 2021 ’ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦਾ ਕੰਮ ਮੁਕੰਮਲ ਹੋਣ ਦਾ ਸਮਾਂ ਦੋ ਸਾਲ ਜੁਲਾਈ 2023 ਨਿਧਾਰਤ ਕੀਤਾ ਗਿਆ ਸੀ। ਜਿਸ ਦੇ ਤਹਿਤ 112 ਕਿਲੋਮੀਟਰ ਪਾਇਪ ਲਾਈਨ ਵਿਛਾਉਣ, 51 ਨਵੀਆਂ ਟੈਂਕੀਆਂ ਬਣਾਉਣ, 24 ਟੈਂਕੀਆਂ ਪੁਰਾਣੀਆਂ ਟੈਂਕੀਆਂ ਦੀ ਮੁੰਰਮਤ ਕਰਨ ਦਾ ਕੰਮ ਸ਼ਾਮਲ ਸੀ। ਇਸ ਤੋਂ ਇਲਾਵਾ 13 ਟੈਂਕੀਆਂ ਅਮਰੂਤ ਸਕੀਮ ਦੀਆਂ ਵੀ ਇਸ ਪ੍ਰੋਜੈਕਟ ਨਾਲ ਜੋੜੀਆਂ ਜਾਣੀਆਂ ਹਨ। ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਦੋ ਸਾਲ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਨਿਧਾਰਤ ਸਮੇਂ ਤੋਂ ਵੀ ਇਹ ਪ੍ਰੋਜੈਕਟ ਦੋ ਗੁਣਾ ਵਧੇਰੇ ਸਮਾਂ ਭਾਵ 4 ਸਾਲ ਪੱਛੜ ਗਿਆ ਹੈ। ਇਸ ਪ੍ਰੋਜੈਕਟ ’ਤੇ 70 ਫੀਸਦੀ ਰਾਸ਼ੀ ਵਰਲਡ ਬੈਂਕ ਵਲੋਂ ਖ਼ਰਚ ਕੀਤੀ ਜਾਣੀ ਹੈ ਜਦੋਂ ਕਿ ਬਾਕੀ ਦੀ ਰਾਸ਼ੀ ਸਮਾਰਟ ਸਿਟੀ ਅਤੇ ਪੰਜਾਬ ਸਰਕਾਰ ਵਲੋਂ ਖ਼ਰਚ ਕੀਤੀ ਜਾ ਰਹੀ ਹੈ। 22 ਜੁਲਾਈ 2022 ਨੂੰ ਇਸ ਪ੍ਰੋਜੈਕਟ ਤਹਿਤ ਪਾਣੀ ਦੀਆਂ ਟੈਂਕੀਆਂ ਬਣਾਏ ਜਾਣ ਦਾ ਟੀਚਾ ਰੱਖਿਆ ਗਿਆ ਸੀ ਪਰ ਅਜੇ ਵੀ ਟੈਂਕੀਆਂ ਦਾ ਨਿਰਮਾਣ ਕਾਰਜ ਮੁਕੰਮਲ ਨਹੀਂ ਹੋਇਆ। ਜਿਸ ਦਾ ਕਾਰਨ ਮਜ਼ਦੂਰਾਂ ਦੀ ਗਿਣਤੀ ਘੱਟ ਹੋਣਾ ਅਤੇ ਕੁਝ ਦੂਸਰੇ ਵਿਭਾਗਾਂ ਤੋਂ ਲੈਣ ਵਾਲੀਆਂ ਐਨ. ਓ. ਸੀ. ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਨਹਿਰੀ ਪਾਣੀ ਪ੍ਰੋਜੈਕਟ ਦੀਆਂ ਪਾਈਪਾਂ ਪਾਉਣ ਦਾ ਕੰਮ 90 ਫੀਸਦੀ ਤੋਂ ਵਧੇਰੇ ਮੁਕੰਮਲ ਹੋ ਗਿਆ ਹੈ ਪਰ ਟੈਂਕੀਆਂ ਦਾ ਨਿਰਮਾਨ ਕਾਰਨ ਅਜੇ ਵੀ ਅਧੂਰਾ ਹੈ। ਬਹੁਤ ਸਾਰੀਆਂ ਟੈਂਕੀਆਂ ਦਾ ਕੰਮ ਅਜੇ ਅੱਧਾ ਹੀ ਮੁਕੰਮਲ ਹੋਇਆ ਹੈ। ਹੁਣ ਇਹ ਪ੍ਰੋਜੈਕਟ 30 ਜੂਨ 2027 ਤੱਕ ਮੁਕੰਮਲ ਹੋਣ ਦਾ ਟੀਚਾ ਰੱਖਿਆ ਗਿਆ ਹੈ ਪਰ ਜਿਸ ਤਰ੍ਹਾਂ ਕੰਮ ਦੀ ਰਫ਼ਤਾਰ ਹੈ ਉਸ ਤੋਂ ਪ੍ਰੋਜੈਕਟ ਮੁਕੰਮਲ ਹੋਣ ਦਾ ਕੰਮ ਹੋਰ ਵੀ ਪੱਛੜ ਸਕਦਾ ਹੈ।