ਖੰਨਾ ’ਚ ਵਰਸੇਸ ਬਰਾਂਡ ਦਾ ਨਕਲੀ ਸਾਮਾਨ ਫੜਿਆ
ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)- ਇਕ ਸਥਾਨਕ ਸ਼ੋਅਰੂਮ ਤੋਂ ਵਰਸੇਸ ਬ੍ਰਾਂਡ ਨਾਮ ਹੇਠ ਵੇਚੇ ਜਾ ਰਹੇ ਡਿਨਰ ਸੈੱਟ, ਗਲਾਸ ਅਤੇ ਪਲੇਟਾਂ ਆਦਿ ਨਕਲੀ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਕੰਪਨੀ ਦੇ ਕਾਨੂੰਨੀ ਅਧਿਕਾਰੀ ਨੇ ਮੰਗ ਕੀਤੀ ਹੈ ਕਿ ਸ਼ੋਅਰੂਮ ਸੰਚਾਲਕਾਂ ਵਿਰੁੱਧ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ।
ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)- ਇਕ ਸਥਾਨਕ ਸ਼ੋਅਰੂਮ ਤੋਂ ਵਰਸੇਸ ਬ੍ਰਾਂਡ ਨਾਮ ਹੇਠ ਵੇਚੇ ਜਾ ਰਹੇ ਡਿਨਰ ਸੈੱਟ, ਗਲਾਸ ਅਤੇ ਪਲੇਟਾਂ ਆਦਿ ਨਕਲੀ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਕੰਪਨੀ ਦੇ ਕਾਨੂੰਨੀ ਅਧਿਕਾਰੀ ਨੇ ਮੰਗ ਕੀਤੀ ਹੈ ਕਿ ਸ਼ੋਅਰੂਮ ਸੰਚਾਲਕਾਂ ਵਿਰੁੱਧ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ। ਰਿਪੋਰਟਾਂ ਅਨੁਸਾਰ, ਦੀਵਾਲੀ ਦੌਰਾਨ ਘਰੇਲੂ ਸਮਾਨ ਦੀ ਮੰਗ ਵੱਧ ਜਾਂਦੀ ਹੈ। ਇਸ ਦੌਰਾਨ, ਕੰਪਨੀ ਨੂੰ ਸ਼ਿਕਾਇਤ ਮਿਲੀ ਕਿ ਇਕ ਸਥਾਨਕ ਸ਼ੋਅਰੂਮ ਵਿੱਚ ਵਰਸੇਸ ਬ੍ਰਾਂਡ ਨਾਮ ਹੇਠ ਨਕਲੀ ਉਤਪਾਦ ਵੇਚੇ ਜਾ ਰਹੇ ਹਨ। ਸ਼ਿਕਾਇਤ ਦੇ ਆਧਾਰ ’ਤੇ, ਮੋਰਿੰਡਾ ਤੋਂ ਕੰਪਨੀ ਅਧਿਕਾਰੀ ਰਾਜਿੰਦਰ ਆਪਣੀ ਟੀਮ ਤੇ ਕਾਨੂੰਨੀ ਅਧਿਕਾਰੀ ਦੇ ਨਾਲ ਖੰਨਾ ਪਹੁੰਚੇ। ਪੁਲਿਸ ਦੇ ਨਾਲ ਟੀਮ ਨੇ ਸ਼ੋਅਰੂਮ ’ਤੇ ਛਾਪਾ ਮਾਰਿਆ।