03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਚੋਰਾਂ ਨੂੰ ਲੈ ਕੇ ਲੋਕਾਂ ’ਚ ਦਹਿਸ਼ਤ

ਈਸੜੂ, 3 ਨਵੰਬਰ (ਬਲਵਿੰਦਰ ਸਿੰਘ)- ਇਲਾਕੇ ਅੰਦਰ ਰਾਤਾਂ ਨੂੰ ਚੋਰਾਂ ਦੇ ਬੇਖੌਫ ਘੁੰਮਣ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪੁਲਿਸ ਨੇ ਅਜੇ ਪਹਿਲਾਂ ਹੋਈਆਂ ਚੋਰੀਆਂ ਦਾ ਕੋਈ ਹੱਲ ਨਹੀਂ ਹੋਇਆ, ਚੋਰ ਬੀਤੇ ਦਿਨੀਂ ਰਾਤ ਦੋ ਵਜੇ ਧੀਮਾਨ ਹੈਲਥ ਫੂਡਜ਼ ਈਸੜੂ ਦੇ ਅੱਗੇ ਸੰਗਲ ਨਾਲ ਬੰਨ੍ਹੇ ਹੋਏ ਫਰਸ਼ੀ ਕੰਡੇ ਨੂੰ ਗਰਾਈਡਰ ਨਾਲ ਵੱਢ ਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 04-11-2026
ਈਸੜੂ, 3 ਨਵੰਬਰ (ਬਲਵਿੰਦਰ ਸਿੰਘ)- ਇਲਾਕੇ ਅੰਦਰ ਰਾਤਾਂ ਨੂੰ ਚੋਰਾਂ ਦੇ ਬੇਖੌਫ ਘੁੰਮਣ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪੁਲਿਸ ਨੇ ਅਜੇ ਪਹਿਲਾਂ ਹੋਈਆਂ ਚੋਰੀਆਂ ਦਾ ਕੋਈ ਹੱਲ ਨਹੀਂ ਹੋਇਆ, ਚੋਰ ਬੀਤੇ ਦਿਨੀਂ ਰਾਤ ਦੋ ਵਜੇ ਧੀਮਾਨ ਹੈਲਥ ਫੂਡਜ਼ ਈਸੜੂ ਦੇ ਅੱਗੇ ਸੰਗਲ ਨਾਲ ਬੰਨ੍ਹੇ ਹੋਏ ਫਰਸ਼ੀ ਕੰਡੇ ਨੂੰ ਗਰਾਈਡਰ ਨਾਲ ਵੱਢ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧੀਮਾਨ ਹੈਲਥ ਫੂਡਜ਼ ਦੇ ਮਾਲਕ ਤੇਜਿੰਦਰ ਸਿੰਘ ਸੋਨੀ ਈਸੜੂ ਨੇ ਦੱਸਿਆ ਕਿ ਸੀ. ਸੀ. ਟੀ. ਵੀ ਤੋਂ ਪਤਾ ਲੱਗਾ ਕਿ ਰਾਤ ਦੋ ਵਜੇ ਦੇ ਕਰੀਬ ਇਕ ਪਿਕਅੱਪ ਗੱਡੀ ਖੰਨਾ ਸਾਈਡ ਤੋਂ ਆਈ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਸੰਗਲ ਨਾਲ ਬੰਨ੍ਹੇ ਹੋਏ ਫਰਸ਼ੀ ਕੰਡੇ ਨੂੰ ਗਰਾਇਡਰ ਨਾਲ ਵੱਢ ਕੇ ਗੱਡੀ ’ਚ ਲੱਦ ਕੇ ਲੈ ਗਏ। ਉਨਾਂ ਅੱਗੇ ਦੱਸਿਆ ਕਿ ਇਸ ਚੋਰੀ ਸਬੰਧੀ ਜਦੋਂ ਚੌਂਕੀ ਇੰਚਾਰਜ਼ ਈਸੜੂ ਨੂੰ ਜਾਣਕਾਰੀ ਦੇਣ ਗਏ ਤਾਂ ਉਨਾਂ ਕਿਹਾ ਕਿ ਆਪੋ ਆਪਣਾ ਖਿਆਲ ਰੱਖਿਆ ਕਰੋ ਅੱਜ ਕੱਲ ਹਾਲਾਤ ਮਾੜੇ ਹਨ, ਤੇ ਸਾਡੇ ਪਾਸ ਮੁਲਾਜਮ ਵੀ ਘੱਟ ਹਨ।
Ad Position 22
No active advertisement
ਪਿਛਲੀ ਖ਼ਬਰ ਕਾਰ ਵਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਐਸ. ਐਚ. ਓ. ਅਵਤਾਰ ਸਿੰਘ ਹੋਏ ਸੇਵਾਮੁਕਤ
Ad Position 24