ਵਿਰਾਸਤੀ ਮੇਲੇ ’ਚ ਬਿਨਾਂ ਪ੍ਰਵਾਨਗੀ ਚੱਲ ਰਹੇ ਨੇ ਚੰਡੋਲ, 50 ਰੁਪਏ ਐਂਟਰੀ ਫ਼ੀਸ ਵਸੂਲਣ ’ਤੇ ਲੋਕਾਂ ਵਿਚ ਰੋਸ
ਐੱਸ. ਡੀ. ਐੱਮ. ਨੇ ਪ੍ਰਵਾਨਗੀ ਨਾ ਲੈਣ ਦੀ ਕੀਤੀ ਪੁਸ਼ਟੀ
ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਵਿਰਾਸਤੀ ਮੇਲੇ ਵਿਚ ਬਿਨਾਂ ਪ੍ਰਵਾਨਗੀ ਚੰਡੋਲ ਚਲਾਉਣ ਤੇ ਮੇਲੇ ਵਿਚ ਦਾਖ਼ਲੇ ਲਈ ਪ੍ਰਤੀ ਵਿਅਕਤੀ 50 ਰੁਪਏ ਐਂਟਰੀ ਫੀਸ ਵਸੂਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੇਲੇ ਦੇ ਪ੍ਰਬੰਧਕੀ ਪ੍ਰਬੰਧਾਂ ਅਤੇ ਲੋਕਾਂ ਤੋਂ ਵਸੂਲੀ ਜਾ ਰਹੀ ਐਂਟਰੀ ਫ਼ੀਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ।
ਮ
ਮੇਲੇ ਦੀ ਐਂਟਰੀ ਵਸੂਲਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕ।ਅਜੀਤ ਤਸਵੀਰ
03-11-2026
ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਵਿਰਾਸਤੀ ਮੇਲੇ ਵਿਚ ਬਿਨਾਂ ਪ੍ਰਵਾਨਗੀ ਚੰਡੋਲ ਚਲਾਉਣ ਤੇ ਮੇਲੇ ਵਿਚ ਦਾਖ਼ਲੇ ਲਈ ਪ੍ਰਤੀ ਵਿਅਕਤੀ 50 ਰੁਪਏ ਐਂਟਰੀ ਫੀਸ ਵਸੂਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੇਲੇ ਦੇ ਪ੍ਰਬੰਧਕੀ ਪ੍ਰਬੰਧਾਂ ਅਤੇ ਲੋਕਾਂ ਤੋਂ ਵਸੂਲੀ ਜਾ ਰਹੀ ਐਂਟਰੀ ਫ਼ੀਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। 31 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਗਏ ਇਸ ਵਿਰਾਸਤੀ ਮੇਲੇ ਵਿੱਚ ਵੱਖ-ਵੱਖ ਗਾਇਕਾਂ ਤੇ ਕਲਾਕਾਰਾਂ ਵਲੋਂ ਪੇਸ਼ਕਾਰੀਆਂ ਦਿੱਤੀਆਂ ਜਾਣੀਆਂ ਹਨ। ਮੇਲੇ ਵਿਚ ਮਨੋਰੰਜਨ ਲਈ ਚੰਡੋਲ ਅਤੇ ਹੋਰ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਲਈ ਲੋੜੀਂਦੀ ਪ੍ਰਵਾਨਗੀ ਨਾ ਲਏ ਜਾਣ ਦਾ ਮਾਮਲਾ ਸਾਹਮਣੇ ਆਉਣ ਨਾਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣ ਲੱਗੇ ਹਨ। ਇਸ ਤੋਂ ਇਲਾਵਾ ਮੇਲੇ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਤੋਂ 50 ਰੁਪਏ ਐਂਟਰੀ ਫੀਸ ਵਸੂਲ ੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਸਮੇਤ ਮੇਲਾ ਦੇਖਣ ਜਾਣ ਵਾਲਿਆਂ ਨੂੰ ਸਿਰਫ਼ ਦਾਖ਼ਲੇ ਲਈ ਹੀ ਕਾਫ਼ੀ ਰਕਮ ਖ਼ਰਚ ਕਰਨੀ ਪੈ ਰਹੀ ਹੈ। ਉਨ੍ਹਾਂ ਇਸ ਫੀਸ ਨੂੰ ਆਮ ਪਰਿਵਾਰਾਂ ਦੀ ਜੇਬ ’ਤੇ ਵਾਧੂ ਬੋਝ ਕਰਾਰ ਦਿੰਦਿਆਂ ਪ੍ਰਬੰਧਕਾਂ ਤੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਮੇਲੇ ਲਈ ਲੋੜੀਂਦੀਆਂ ਸਰਕਾਰੀ ਪ੍ਰਵਾਨਗੀਆਂ ਹੀ ਨਹੀਂ ਲਈਆਂ ਗਈਆਂ ਤਾਂ ਲੋਕਾਂ ਤੋਂ ਐਂਟਰੀ ਫੀਸ ਵਸੂਲਣ ਦਾ ਆਧਾਰ ਕੀ ਹੈ? ਇਸ ਮਾਮਲੇ ਸਬੰਧੀ ਜਦੋਂ ਐੱਸ. ਡੀ. ਐੱਮ. ਬਾਦਲ ਦੀਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਮੇਲਾ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਡੀ. ਐੱਸ. ਪੀ. ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਉੱਧਰ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਆਤਮਾ ਸਿੰਘ ਨੇ ਦੱਸਿਆ ਕਿ ਇਹ ਮੇਲਾ ਬਿਨ੍ਹਾਂ ਆਗਿਆ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਬਿਨਾਂ ਪ੍ਰਵਾਨਗੀ ਚੰਡੋਲ ਚਲਾਉਣ ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰਵਾਨਗੀ ਮਿਲਣ ਤੋਂ ਪਹਿਲਾਂ ਜੇਕਰ ਚੰਡੋਲ ਜਾਂ ਗੀਤ-ਸੰਗੀਤ ਚਲਾਇਆ ਗਿਆ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਮੇਲਾ ਪ੍ਰਬੰਧਕਾਂ ਵੱਲੋਂ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਦੇ ਨਾਲ-ਨਾਲ ਐਂਟਰੀ ਫੀਸ ਸਬੰਧੀ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਕੀ ਕਦਮ ਚੁੱਕੇ ਜਾਂਦੇ ਹਨ।