02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੁਰਖਾਬ ਦੀ ਪੁਸਤਕ ‘ਵੈਤਰਨੀ’ ਨੂੰ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ-2026 ਮਿਲਿਆ

ਰਾੜਾ ਸਾਹਿਬ, 2 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬ ਸਰਕਾਰ ਵਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ 2026 ਜਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਦੇ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੂੰ ਪਟਿਆਲਾ ਵਿਖੇ ਪ੍ਰਦਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਰਾੜਾ ਸਾਹਿਬ, 2 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਪੰਜਾਬ ਸਰਕਾਰ ਵਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ 2026 ਜਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਦੇ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੂੰ ਪਟਿਆਲਾ ਵਿਖੇ ਪ੍ਰਦਾਨ ਕੀਤਾ ਗਿਆ। ਕੁਲਤਾਰ ਸਿੰਘ ਸੰਧਵਾਂ (ਸਪੀਕਰ ਪੰਜਾਬ ਵਿਧਾਨ ਸਭਾ), ਜਸਵੰਤ ਸਿੰਘ ਜ਼ਫ਼ਰ (ਡਾਇਰੈਕਟਰ ਭਾਸ਼ਾ ਵਿਭਾਗ), ਡਾ. ਜਗਦੀਪ ਸਿੰਘ (ਵਾਈਸ ਚਾਂਸਲਰ ਪੰਜਾਬੀ ਯੂਨੀ.) ਤੇ ਡਾ. ਆਤਮ ਰੰਧਾਵਾ (ਖਾਲਸਾ ਕਾਲਜ ਅੰਮ੍ਰਿਤਸਰ) ਵਲੋਂ ਆਪਣੇ ਹੱਥਾਂ ਨਾਲ ਇਹ ਪੁਰਸਕਾਰ ਸੁਰਖਾਬ ਨੂੰ ਦਿੱਤਾ ਜਿਸ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ ਪਲੇਕ ਤੇ ਦੁਸ਼ਾਲਾ ਭੇਂਟ ਕੀਤਾ ਗਿਆ। ਸੁਰਖਾਬ ਦੇ ਪਿਤਾ ਸਨਦੀਪ ਸ਼ਰਮਾ ਅਤੇ ਚਾਚਾ ਮਨਦੀਪ ਸ਼ਰਮਾ ਨੇ ਦੱਸਿਆ ਕਿ ਸੁਰਖ਼ਾਬ ਦੀ ਕਵਿਤਾ ਦੀ ਪੁਸਤਕ ‘ਵੈਤਰਨੀ’ ਸਾਲ 2025 ਵਿੱਚ ਪ੍ਰਕਾਸ਼ਿਤ ਹੋਈ ਹੈ ਜੋ ਅੰਤਰ-ਰਾਸ਼ਟਰੀ ਸਾਰਕ ਲਿਟਰੇਚਰ ਫੈਸਟੀਵਲ ਮੌਕੇ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਸੀ। ਸੁਰਖ਼ਾਬ ਇਸ ਵੇਲੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ। ਮਾਨਵੀ ਰਿਸ਼ਤੇ, ਭਾਰਤੀ ਮਿੱਥ ਤੇ ਕੁਦਰਤ ਉਸਦੀ ਕਵਿਤਾ ਦੇ ਕੇਂਦਰੀ ਵਿਸ਼ੇ ਹਨ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਸੰਮਤੀ ਮੈਂਬਰ ਪ੍ਰੋ.ਗੁਰਮੁਖ ਸਿੰਘ ਗੋਮੀ ਸਿਆੜ੍ਹ , ਜਿਲਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ, ਪ੍ਰਧਾਨ ਵਨੀਤ ਆਸਟ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ, ਯੂਥ ਕਾਂਗਰਸ ਪੰਜਾਬ ਦੇ ਸਕੱਤਰ ਲਵਪ੍ਰੀਤ ਸਿੰਘ, ਮੀਤ ਪ੍ਰਧਾਨ ਮਹੇਸਇੰਦਰ ਸਿੰਘ ਬੋਪਾਰਾਏ, ਹਲਕਾ ਯੂਥ ਪ੍ਰਧਾਨ ਗੁਰਨਾਜ ਸਿੰਘ ਜੀਰਖ, ਮੀਤ ਪ੍ਰਧਾਨ ਪਰਮਿੰਦਰ ਸਿੰਘ ਘੁਡਾਣੀ ਖੁਰਦ, ਸਾਬਕਾ ਸਰਪੰਚ ਸੁਖਜੀਤ ਸਿੰਘ ਸੁੱਖਾ ਜਰਗੜ੍ਹੀ, ਸਰਪੰਛ ਰਬਨਪਾਲ ਸਿੰਘ ਧਮੋਟ, ਸਾਬਕਾ ਸਰਪੰਚ ਬਲਜਿੰਦਰ ਸਿੰਘ ਗਿੱਦੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਪਾਇਲ ਦੇ ਵੱਖ-ਵੱਖ ਆਗੂਆਂ ਸਰਖਾਬ ਨੂੰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ। 02 ਖੰਨਾ10
Ad Position 22
No active advertisement
ਪਿਛਲੀ ਖ਼ਬਰ ਅੰਤਰ-ਕਾਲਜ ਵੇਟਲਿਫਟਿੰਗ ਮੁਕਾਬਲੇ ’ਚ ਕੋਟਾਂ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੇ ਚਾਂਦੀ ਤੇ ਕਾਂਸੀ ਦੇ ਤਗਮੇ ਅਗਲੀ ਖ਼ਬਰ ਭਾਗਪੁਰ ਪਿੰਡ ਦੇ ਛੱਪੜ ਦੇ ਵਿਕਾਸ ਨੂੰ ਮਿਲੀ ਨਵੀਂ ਦਿੱਖ ਜੁਝਾਰ ਗਰੁੱਪ ਨੇ ਸੀ. ਐੱਸ. ਆਰ. ਫ਼ੰਡ ਤਹਿਤ ਕੀਤਾ 1.40 ਕਰੋੜ...
Ad Position 24