ਨਹਿਰੂ - ਲਿਆਕਤ ਅਲੀ ਸਮਝੌਤੇ ਨੂੰ ਲਾਗੂ ਕੀਤਾ ਜਾਵੇ - ਟਿਵਾਣਾ
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਇਕ ਦੂਸਰੇ ਮੁਲਕ ਵਿਚ ਰਹਿ ਚੁੱਕੇ ਆਪਣੇ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਧਾਰਮਿਕ ਆਜ਼ਾਦੀ ਸਬੰਧੀ 8 ਅਪ੍ਰੈਲ 1950 ਨੂੰ ਨਹਿਰੂ-ਲਿਆਕਤਅਲੀ ਖ਼ਾਨ ਦਰਮਿਆਨ ਹੋਏ ਸਮਝੌਤੇ ਨੂੰ ਫ਼ੌਰੀ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਨੁਸਾਰ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਆਜ਼ਾਦੀ ਤੋਂ ਇਲਾਵਾ ਇਕ-ਦੂਸਰੇ ਮੁਲਕ ਵਿਚ ਰਹਿ ਚੁੱਕੀਆਂ ਜਾਇਦਾਦਾਂ ਤੇ ਪੀੜਤ ਔਰਤਾਂ ਦੀ ਵਾਪਸੀ ਦ ਾ ਪ੍ਰਬੰਧ ਵੀ ਸੀ ਅਤੇ ਇਸ ਦੇ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨੂੰ ਕਿਸੇ ਦੂਸਰੇ ਧਰਮ ਨੂੰ ਅਪਣਾਉਣ ਲਈ ਜਾਂ ਧਰਮ ਪਰਿਵਰਤਨ ਕਰਨ ਦੀ ਗੱਲ ਨੂੰ ਇਹ ਸਮਝੌਤਾ ਮੁਕੰਮਲ ਰੂਪ ਵਿਚ ਰੱਦ ਕਰਦਾ ਹੈ।
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਇਕ ਦੂਸਰੇ ਮੁਲਕ ਵਿਚ ਰਹਿ ਚੁੱਕੇ ਆਪਣੇ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਧਾਰਮਿਕ ਆਜ਼ਾਦੀ ਸਬੰਧੀ 8 ਅਪ੍ਰੈਲ 1950 ਨੂੰ ਨਹਿਰੂ-ਲਿਆਕਤਅਲੀ ਖ਼ਾਨ ਦਰਮਿਆਨ ਹੋਏ ਸਮਝੌਤੇ ਨੂੰ ਫ਼ੌਰੀ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਨੁਸਾਰ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਆਜ਼ਾਦੀ ਤੋਂ ਇਲਾਵਾ ਇਕ-ਦੂਸਰੇ ਮੁਲਕ ਵਿਚ ਰਹਿ ਚੁੱਕੀਆਂ ਜਾਇਦਾਦਾਂ ਤੇ ਪੀੜਤ ਔਰਤਾਂ ਦੀ ਵਾਪਸੀ ਦ ਾ ਪ੍ਰਬੰਧ ਵੀ ਸੀ ਅਤੇ ਇਸ ਦੇ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨੂੰ ਕਿਸੇ ਦੂਸਰੇ ਧਰਮ ਨੂੰ ਅਪਣਾਉਣ ਲਈ ਜਾਂ ਧਰਮ ਪਰਿਵਰਤਨ ਕਰਨ ਦੀ ਗੱਲ ਨੂੰ ਇਹ ਸਮਝੌਤਾ ਮੁਕੰਮਲ ਰੂਪ ਵਿਚ ਰੱਦ ਕਰਦਾ ਹੈ। ਸ. ਟਿਵਾਣਾ ਨੇ ਕਿਹਾ ਕਿ ਜਦੋਂ ਇਹ ਪੈਕਟ ਸਹੀ ਹੱਥਾਂ ਵਿਚ ਲਾਗੂ ਹੋਵੇਗਾ ਤਾਂ ਸਿੱਖ, ਮੁਸਲਿਮ, ਹਿੰਦੂ ਕਿਸੇ ਵੀ ਕੌਮ ਦੇ ਇਕ ਦੂਸਰੇ ਮੁਲਕ ਵਿਚ ਰਹਿ ਚੁੱਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ ਬਲਕਿ ਅਜਿਹਾ ਪ੍ਰਬੰਧ ਹੋ ਜਾਵੇਗਾ ਕਿ ਜਦੋਂ ਵੀ ਕੋਈ ਇਨਸਾਨ ਜਾਂ ਗਰੁੱਪ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਕਰੇਗਾ ਤਾਂ ਉਹ ਬਿਨਾਂ ਕਿਸੇ ਰੋਕ ਟੋਕ ਤੋ ਅਜਿਹਾ ਕਰ ਸਕੇਗਾ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਵਲੋਂ ਇਸ ਸਮਾਜ ਤੇ ਇਨਸਾਨੀਅਤ ਪੱਖੀ ਪੈਕਟ ਨੂੰ 78 ਸਾਲਾਂ ਤੋਂ ਲਾਗੂ ਨਾ ਕਰਕੇ ਗੈਰ ਧਾਰਮਿਕ ਅਤੇ ਗੈਰ ਇਨਸਾਨੀਅਤ ਅਮਲ ਹੀ ਕੀਤੇ ਜਾ ਰਹੇ ਹਨ, ਜੋ ਅਸਹਿ ਹਨ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਹਕੂਮਤ ਵਲੋਂ ਸਿੱਖ ਧਰਮ ਦੇ ਤਖ਼ਤ ਸਾਹਿਬਾਨ ਤੇ ਹੋਰ ਮਹੱਤਵਪੂਰਨ ਸੰਸਥਾਵਾਂ ਵਿਚ ਹਕੂਮਤੀ ਦਖ਼ਲ ਦੇਣ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਵੀ ਨਿੰਦਾ ਕੀਤੀ।