02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਨੇਵਾਲ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਸਾਹਨੇਵਾਲ, 2 ਨਵੰਬਰ (ਹਨੀ ਚਾਠਲੀ)- ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਨੇਵਾਲ ਵਿਖੇ ਭਾਵਾਧਸ ਪੰਜਾਬ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਪਾਵਨ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਸਾਹਨੇਵਾਲ, 2 ਨਵੰਬਰ (ਹਨੀ ਚਾਠਲੀ)- ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਨੇਵਾਲ ਵਿਖੇ ਭਾਵਾਧਸ ਪੰਜਾਬ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਪਾਵਨ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਪ੍ਰਧਾਨ ਸੋਨੀ ਨੇ ਦਸਿਆ ਕਿ ਸ਼ੋਭਾ ਯਾਤਰਾ ਸਵੇਰੇ 10 ਵਜੇ ਵਾਲਮੀਕਿ ਮੁਹੱਲਾ, ਪੁਰਾਣਾ ਬਾਜ਼ਾਰ ਸਾਹਨੇਵਾਲ ਤੋਂ ਆਰੰਭ ਹੋ ਕਿ ਵੱਖ ਵੱਖ ਬਾਜ਼ਾਰਾਂ ਤੇ ਗਲੀਆਂ ਮੁਹੱਲਿਆਂ ਤੋਂ ਹੁੰਦੀ ਹੋਈ ਦੇਰ ਸ਼ਾਮ ਮੁੜ ਪੁਰਾਣਾ ਬਾਜ਼ਾਰ ਵਿਖੇ ਪਹੁੰਚੀ। ਉਨ੍ਹਾਂ ਦਸਿਆ ਕਿ ਪਹਿਲਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਮੰਦਰ ਵਿਖੇ ਲਵਲੀ ਭਜਨ ਮੰਡਲੀ ਪਟਿਆਲੇ ਵਾਲੇ ਵਲੋਂ ਸਤਿਸੰਗ ਰਾਹੀਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਪਾਵਨ ਸ਼ੋਭਾ ਯਾਤਰਾ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ, ਸਾਬਕਾ ਵਾਈਸ ਚੇਅਰਮੈਨ ਅਤੇ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ, ਨੀਰਜ ਸਰਸਵਾਲ, ਡਿਪਟੀ ਡੀ. ਓ. ਵਿਜੀਲੈਂਸ ਲੁਧਿਆਣਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਬਕਾ ਐੈੱਸ. ਐੈੱਸ. ਪੀ. ਸੁਸ਼ੀਲ ਕੁਮਾਰ ਤੇ ਡੀ. ਐੈੱਸ. ਪੀ. ਪਵਨ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀ ਮਈ ਬਣਾਇਆ ਗਿਆ। ਪ੍ਰਧਾਨ ਸਵਰਨ ਸੋਨੀ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਕੁਲਦੀਪ ਐਰੀ, ਕੌਂਸਲਰ ਪਲਵਿੰਦਰ ਸਿੰਘ, ਬੱਬੂ ਬਿਰਦੀ, ਇਕਬਾਲ ਸਿੰਘ ਜੰਡਿਆਲੀ, ਤੇਜਿੰਦਰ ਸਿੰਘ ਮਿੱਠੂ, ਸੰਪੂਰਨ ਸਿੰਘ, ਰਸ਼ਪਾਲ ਸਿੰਘ ਮੀਲੂ, ਹਰੀ ਸਿੰਘ, ਧਰਮਿੰਦਰ ਕੁਮਾਰ ਕਾਲੀ, ਭਾਵਾਧਸ ਸਰਕਲ ਸਾਹਨੇਵਾਲ ਪ੍ਰਧਾਨ ਵਿਸ਼ਾਲ ਸਾਹਨੇਵਾਲ, ਲਵਕੇਸ਼ ਸੋਨੀ, ਦੀਪਕ ਦੀਨੂੰ, ਹਿਮਾਂਸ਼ੂ, ਹਨੀ, ਰੋਹਿਤ ਗਿੱਲ, ਹੈਰੀ ਹੰਸ, ਤਰਲੋਚਨ ਸਿੰਘ, ਗੁਰਜੀਤ ਸਿੰਘ ਗੀਤਾ ਸੰਧੂ, ਬਲਵੀਰ ਸਿੰਘ ਬੀਰੀ, ਰਾਜੀ ਸਾਹਨੇਵਾਲ, ਨਾਇਬ ਗਿੱਲ, ਮੋਹਿਤ ਹੰਸ, ਮਾਨਵ ਗਿੱਲ, ਗੌਰਵ ਬੇਗੜਾ, ਦੀਪਕ ਵੈਕਟਰ, ਮਨਜੋਤ ਗਿੱਲ, ਇੰਦਰਜੀਤ ਬੇਗੜਾ, ਸੰਦੀਪ ਬੇਗੜਾ, ਸੁਖਪ੍ਰੀਤ ਸਿੰਘ, ਗੋਲੂ ਸਹੋਤਾ, ਅਮਨਦੀਪ ਸਹੋਤਾ, ਰਾਣਾ ਸੰਧੂ, ਤੇਜਾ ਸਿੰਘ ਤੇ ਇੰਦਰਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੱਠ ਮਹਾਂਪੁਰਬ ਦੀਆਂ ਤਿਆਰੀਆਂ ਬਾਰੇ ਕੈਬਨਿਟ ਮੰਤਰੀ ਸੌਂਦ ਨਾਲ ਪ੍ਰਬੰਧਕਾਂ ਦੀ ਮੁਲਾਕਾਤ, ਪੂਰਨ ਸਹਿਯੋਗ ਦਾ ਭਰੋਸਾ ਅਗਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਹਮਾਇਤ ਦਾ ਐਲਾਨ ਸ਼ਲਾਘਾਯੋਗ ਕਦਮ- ਸਿਮਕ
Ad Position 24