ਬਾਬਰਪੁਰ ਵਿਖੇ ਲਗਾਏ ਖ਼ੂਨਦਾਨ ਕੈਂਪ ਦੌਰਾਨ 173 ਯੂਨਿਟ ਇਕੱਤਰ
ਨੌਜਵਾਨ ਪੀੜ੍ਹੀ ਨੂੰ ਖ਼ੂਨਦਾਨ ਕੈਂਪ ਦੌਰਾਨ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਲੋੜ- ਸੰਤ ਬਾਬਰਪੁਰ
ਮਲੌਦ, 23 ਅਕਤੂਬਰ (ਸਹਾਰਨ ਮਾਜਰਾ)- ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਪ੍ਰੇਰਨਾ ਸਦਕਾ ਪਿੰਡ ਬਾਬਰਪੁਰ ਵਿਖੇ 19ਵਾਂ ਵਿਸ਼ਾਲ ਖ਼ੂਨਦਾਨ ਲਗਾਇਆ ਗਿਆ। ਕੈਂਪ ਦੇ ਮੁੱਖ ਪ੍ਰਬੰਧਕ ਡਾ.
ਮਲੌਦ, 23 ਅਕਤੂਬਰ (ਸਹਾਰਨ ਮਾਜਰਾ)- ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਪ੍ਰੇਰਨਾ ਸਦਕਾ ਪਿੰਡ ਬਾਬਰਪੁਰ ਵਿਖੇ 19ਵਾਂ ਵਿਸ਼ਾਲ ਖ਼ੂਨਦਾਨ ਲਗਾਇਆ ਗਿਆ। ਕੈਂਪ ਦੇ ਮੁੱਖ ਪ੍ਰਬੰਧਕ ਡਾ. ਰਣਜੀਤ ਸਿੰਘ ਬੇਰ ਕਲਾਂ ਦੇ ਉੱਦਮ ਸਦਕਾ ਲਗਾਏ ਇਸ ਕੈਂਪ ਵਿਚ ਸਰਕਾਰੀ ਹਸਪਤਾਲ ਸਮਰਾਲਾ ਅਤੇ ਸਰਕਾਰੀ ਹਸਪਤਾਲ ਜਗਰਾਉਂ ਦੀਆਂ ਬਲੱਡ ਬੈਂਕਾਂ ਵਲੋਂ ਕਰੀਬ 173 ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਸੰਤ ਅਵਤਾਰ ਸਿੰਘ ਨੇ ਕਿਹਾ ਕਿ ਖ਼ੂਨਦਾਨ ਇੱਕ ਬਹੁਤ ਮਹਾਨ ਦਾਨ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਖ਼ਾਸ ਤੌਰ ਤੇ ਨੌਜਵਾਨ ਵਰਗ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਕਿਉਂਕਿ ਖ਼ੂਨ ਦੀ ਇੱਕ ਬੂੰਦ ਕਿਸੇ ਲੋੜ੍ਹਵੰਦ ਦੀ ਬੇਸ਼ਕੀਮਤੀ ਜ਼ਿੰਦਗੀ ਬਚਾਉਣ ਲਈ ਸਹਾਈ ਸਿੱਧ ਹੋ ਸਕਦੀ ਹੈ। ਇਸ ਮੌਕੇ ਖੂਨਦਾਨੀਆਂ ਲਈ ਵਧੀਆ ਦਾ ਡਾਇਟ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਟੀਫਿਕੇਟਾਂ, ਮੈਡਲਾਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ। ਇਸ ਕੈਂਪ ਦੌਰਾਨ ਭਾਈ ਰੁਪਿੰਦਰ ਸਿੰਘ ਬਾਬਰਪੁਰ, ਇੰਦਰਜੀਤ ਪੁਰੀ ਮਲੌਦ, ਐਸ.ਆਈ ਰਘਵੀਰ ਸਿੰਘ, ਏ.ਐਸ.ਆਈ ਕਰਮਜੀਤ ਸਿੰਘ ਬਾਬਰਪੁਰ, ਕਰਮਜੀਤ ਸਿੰਘ ਜੌਹਲ, ਸਤਜੀਤ ਸਿੰਘ ਬੇਰ ਕਲਾਂ, ਬਾਬਾ ਤਰਲੋਚਨ ਸਿੰਘ, ਬੂਟਾ ਸਿੰਘ ਸੰਧੂ, ਦਰਸ਼ਨ ਸਿੰਘ ਦੁੱਗਲ ਬੇਰ ਕਲਾਂ, ਡਾ. ਬਲਬੀਰ ਸਿੰਘ ਸਾਬੀ ਸ਼ੇਰੋਂ, ਲੱਖਾ ਡੇਹਲੋਂ, ਸਤਿੰਦਰ ਸਿੰਘ ਭੰਡਾਲ ਯੁਵਕ ਸੇਵਾਵਾਂ ਕਲੱਬ ਸਮਰਾਲਾ, ਸਟੇਜ ਸੈਕਟਰੀ ਰਮਨ ਭਾਰਦਵਾਜ, ਜੈ ਵੀਰ ਸਿੰਘ ਆਦਿ ਵਲੋਂ ਤਨ ਮਨ ਅਤੇ ਧਨ ਨਾਲ ਵੱਡਾ ਯੋਗਦਾਨ ਪਾਇਆ ਗਿਆ। ਮੁੱਖ ਪ੍ਰਬੰਧਕ ਰਣਜੀਤ ਸਿੰਘ ਵਲੋਂ ਸਮੁੱਚੇ ਨੌਜਵਾਨ ਵਰਗ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਬਹੁਤ ਵੱਡੀ ਗਿਣਤੀ ਵਿਚ ਪੁੱਜ ਕੇ ਖੂਨਦਾਨ ਦਿੱਤਾ।