22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਲੋਕਾਂ ਦੇ ਬੇਮਿਸਾਲ ਵੱਡੇ ਇਕੱਠ ਦੇ ਜ਼ਬਰਦਸਤ ਵਿਰੋਧ ਅਤੇ ਕੇਂਦਰ ਦੇ ਡਰ ਕਾਰਨ ਪਰਵਿੰਦਰ ਸਿੰਘ ਝੋਟਾ ਕੇਸ ਦੀ ਜਾਂਚ ਸਰਕਾਰ ਨੇ ਸੀ. ਬੀ. ਆਈ. ਨੂੰ ਦਿੱਤੀ- ਸ਼ਾਹਪੁਰ

ਪਾਇਲ, 21 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਮਾਨਸਾ ਜ਼ਿਲ੍ਹੇ ਦੇ ਹੋਣਹਾਰ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਇੱਕ ਬਹੁਤ ਵੱਡੀ ਮੁਹਿੰਮ ਵਿੱਢੀ ਹੋਈ ਸੀ। ਜਿਸ ਦਾ ਨਸ਼ੇ ਦੇ ਸੌਦਾਗਰਾਂ ਨੇ ਦਿਨ ਦਿਹਾੜੇ ਮਾਨਸਾ ਸ਼ਹਿਰ ਦੇ ਬਜ਼ਾਰ ਵਿੱਚ ਦਿਨ ਦਿਹਾੜੇ ਕਤਲ ਕਰਕੇ ਲੋਕਾਂ ਚ ਸਹਿਮ ਤੇ ਡਰ ਪਾ ਦਿੱਤਾ।

Ad Position 21
No active advertisement
ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ 22-10-2026
ਪਾਇਲ, 21 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਮਾਨਸਾ ਜ਼ਿਲ੍ਹੇ ਦੇ ਹੋਣਹਾਰ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਇੱਕ ਬਹੁਤ ਵੱਡੀ ਮੁਹਿੰਮ ਵਿੱਢੀ ਹੋਈ ਸੀ। ਜਿਸ ਦਾ ਨਸ਼ੇ ਦੇ ਸੌਦਾਗਰਾਂ ਨੇ ਦਿਨ ਦਿਹਾੜੇ ਮਾਨਸਾ ਸ਼ਹਿਰ ਦੇ ਬਜ਼ਾਰ ਵਿੱਚ ਦਿਨ ਦਿਹਾੜੇ ਕਤਲ ਕਰਕੇ ਲੋਕਾਂ ਚ ਸਹਿਮ ਤੇ ਡਰ ਪਾ ਦਿੱਤਾ। ਇਸ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਪਰਵਿੰਦਰ ਸਿੰਘ ਝੋਟਾ ਕਤਲ ਖਿਲਾਫ ਲੋਕਾਂ ਦੇ ਬੇਮਿਸਾਲ ਵੱਡੇ ਇਕੱਠ ਅਤੇ ਜ਼ਬਰਦਸਤ ਵਿਰੋਧ ਕਾਰਨ ਅਤੇ ਕੇਂਦਰ ਸਰਕਾਰ ਦੇ ਡਰ ਕਾਰਨ ਸੂਬਾ ਸਰਕਾਰ ਨੇ ਇਸ ਕੇਸ ਦੀ ਜਾਂਚ ਸੀ. ਬੀ. ਆਈ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਲੋਕਾਂ ਵੱਡੇ ਪ੍ਰੋਟੈਸਟ ਨੂੰ ਦੇਖਦੇ ਹੋਏ ਦੂਜੇ ਦਿਨ ਹੀ ਸੀ. ਬੀ. ਆਈ ਨੂੰ ਜਾਂਚ ਸੌਂਪ ਦੇਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਹੈ ਪਰ ਨਸ਼ਿਆਂ ਖਿਲਾਫ ਸੰਘਰਸ਼ ਕਰਨ ਵਾਲਿਆਂ ਦੇ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਇਸ ਸਮੇਂ ਪੰਜਾਬ ’ਚ ਜੰਗਲ ਦਾ ਰਾਜ ਹੈ। ਇਸੇ ਕਾਰਨ ਸੂਬੇ ਦੇ ਵੱਡੀ ਗਿਣਤੀ ’ਚ ਨੌਜਵਾਨ ਵਿਦੇਸ਼ ਚਲੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਜੋ ਕਿ ਨੌਜਵਾਨਾਂ ਨੂੰ ਨਸ਼ੇ ਤੋ ਬਚਾਉਣ ਦੀ ਵੱਡੀ ਲੜਾਈ ਲੜਦਾ ਆਪ ਸ਼ਹੀਦ ਹੋ ਗਿਆ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਪਰਵਿੰਦਰ ਸਿੰਘ ਝੋਟਾ ਦੇ ਪ੍ਰੀਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਦਰਦ ਸੁਣ ਕੇ ਪੂਰਾ ਇਨਸਾਫ ਦੇਣ ਦਾ ਭਰੋਸਾ ਦੇ ਗਏ ਹਨ। ਜਦੋਂ ਕਿ ਸੂਬਾ ਸਰਕਾਰ ਦਾ ਕੋਈ ਵੀ ਵੱਡਾ ਮੰਤਰੀ ਪੀੜਤ ਪ੍ਰੀਵਾਰ ਦਾ ਦੁੱਖ ਦਰਦ ਵੰਡਾਉਣ ਨਹੀਂ ਆਇਆ। ਇਸ ਤੋਂ ਇਲਾਵਾ ਪਰਵਿੰਦਰ ਸਿੰਘ ਝੋਟਾ ਦੇ ਪ੍ਰੀਵਾਰ ਹਰ ਵਰਗ ਤੇ ਹਰ ਪਾਰਟੀ ਦੇ ਲੋਕਾਂ ਨੇ ਪ੍ਰੀਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਸਨ ਸਿਟੀ ਕਾਲੋਨੀ’ ’ਚ ‘ਫਰੈਂਡਜ਼ ਕਲੱਬ’ ਦੀਆਂ ਔਰਤ ਮੈਂਬਰਾਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜਥੇਦਾਰ ਸਹਾਰਨ ਮਾਜਰਾ ਨੇ ਧਰਮ ਅਰਥ ਫੰਡ ਤਹਿਤ 14 ਲਾਭਪਾਤਰੀਆਂ ਨੂੰ ਚੈੱਕ ਵੰਡੇ
Ad Position 24