ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ 26 ਅਕਤੂਬਰ ਨੂੰ ਮਨਾਇਆ ਜਾਵੇਗਾ
ਮਾਛੀਵਾੜਾ ਸਾਹਿਬ, 21 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮੰਦਰ ਕਮੇਟੀ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਅਕਤੂਬਰ ਨੂੰ ਸਵੇਰੇ 11.
ਮਾਛੀਵਾੜਾ ਸਾਹਿਬ, 21 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮੰਦਰ ਕਮੇਟੀ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਅਕਤੂਬਰ ਨੂੰ ਸਵੇਰੇ 11.30 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ 12.30 ਵਜੇ ਲੰਗਰ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਪਹਿਰ 3 ਵਜੇ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਕਿ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਮੰਦਰ ਵਿਖੇ ਆ ਕੇ ਹੀ ਸਮਾਪਤ ਹੋਵੇਗੀ। ਇਸ ਮੌਕੇ ਰਾਜ ਕੁਮਾਰ ਘਾਰੂ, ਪ੍ਰਧਾਨ ਸ਼ਿਵ ਬਾਲੀ, ਆਕਾਸ਼ਦੀਪ ਬਾਲੀ, ਜਤਿੰਦਰ ਬਾਲੀ, ਵਿਪਨ ਬਾਲੀ, ਪਾਰਸ ਬਾਲੀ, ਰਜਿੰਦਰ ਬਾਲੀ, ਭੂਸ਼ਨ ਲਾਲ, ਦੇਵ ਰਾਜ ਘਾਰੂ, ਨੱਥੂ ਰਾਮ ਬਾਲੀ, ਨਿਰਮਲ ਸਿੰਘ ਰਾਜੂ, ਮੰਗਤ ਰਾਏ, ਗਗਨਦੀਪ, ਦੇਵਕੀ ਨੰਦਨ, ਸੰਜੀਵ ਬੱਗਣ, ਸਨੀ ਵੈਦ, ਰਾਜ ਕੁਮਾਰ ਵੈਦ, ਲਾਲੀ ਵੈਦ, ਅਜੇ ਕੁਮਾਰ ਘਾਰੂ, ਲਾਲੀ ਹੰਸ, ਸਤਪਾਲ ਪਾਮੇ, ਪ੍ਰੀਤ ਮਹਿਰਾ, ਹੈਰੀ ਸਿੰਘ, ਮਨੋਜ ਕੁਮਾਰ ਬਾਲੀ, ਰਾਜ ਕੁਮਾਰ ਬਾਲੀ, ਅਮਨ ਪਾਮੇ, ਸੱਛਪਾਲ ਕਾਕਾ, ਸੁੱਚਾ ਸਿੰਘ, ਵੰਸ਼ ਸਹੋਤਾ, ਕਮਲਜੀਤ ਪਾਮੇ, ਸਰਬਜੀਤ ਸਿੰਘ, ਰਣਬੀਰ ਸਿੰਘ ਭੱਟੀ, ਖੇਮ ਰਾਜ ਹਾਜ਼ਰ ਸਨ।