21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਯੂਨੀਵਰਸਿਟੀ ਯੂਥ ਫੈਸਟ 2026 ’ਚ 25 ਮੈਡਲ ਅਤੇ 2 ਓਵਰਆਲ ਟਰਾਫੀਆਂ ਜਿੱਤ ਕੇ ਗੱਡੇ ਝੰਡੇ

ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਆਈ. ਕੇ.

Ad Position 21
No active advertisement
ਅਜੀਤ ਡੈਸਕ 22-10-2026
ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਯੂਥ ਫੈਸਟ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 25 ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਗਰੁੱਪ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਸੋਨੇ, 10 ਚਾਂਦੀ ਅਤੇ 5 ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਇਸ ਦੇ ਨਾਲ ਹੀ ਗਰੁੱਪ ਨੇ ਯੂਥ ਫੈਸਟ ਵਿੱਚ ਓਵਰਆਲ ਰਨਰ-ਅੱਪ ਦਾ ਮਾਣਮੱਤਾ ਖ਼ਿਤਾਬ ਵੀ ਆਪਣੇ ਨਾਮ ਕੀਤਾ। ਯੂਥ ਫੈਸਟ ਦੌਰਾਨ ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਸਾਹਿਤਕ, ਸੰਗੀਤਕ, ਨਾਟਕੀ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਕਵਿਤਾ ਉਚਾਰਨ, ਲੇਖ ਲਿਖਣ, ਭਾਰਤੀ ਸ਼ਾਸਤਰੀ ਅਤੇ ਹਲਕੇ ਸੰਗੀਤ, ਇਕਾਂਗੀ ਨਾਟਕ, ਲੋਕ-ਗੀਤ, ਕਾਰਟੂਨਿੰਗ, ਭਾਸ਼ਣ ਕਲਾ, ਪੱਛਮੀ ਗਾਇਨ ਅਤੇ ਭੰਗੜੇ ਵਰਗੀਆਂ ਵੱਖ-ਵੱਖ ਵਿਧਾਵਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ। ਥੀਏਟਰ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਗਰੁੱਪ ਦੀ ਕਾਰਗੁਜ਼ਾਰੀ ਵਿਸ਼ੇਸ਼ ਤੌਰ ’ਤੇ ਸ਼ਲਾਘਾਯੋਗ ਰਹੀ। ਸਮਾਗਮ ਦੇ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਕਰਦਿਆਂ ਜੀ. ਜੀ. ਆਈ. ਨੇ ਕਵਿਤਾ ਉਚਾਰਨ ਵਿੱਚ ਅਤੇ ਜੀ. ਐੱਸ. ਐੱਮ. ਨੇ ਨਿਬੰਧ ਲੇਖਣ, ਲਾਈਟ ਵੋਕਲ ਇੰਡੀਅਨ, ਕਲਾਸੀਕਲ ਵੋਕਲ (ਨਾਨ-ਪਰਕਸ਼ਨ) ਅਤੇ ਇਕਾਂਗੀ (ਵਨ ਐਕਟ ਪਲੇ) ਵਿੱਚ 5 ਗੋਲਡ ਮੈਡਲ ਜਿੱਤੇ। ਦੂਜੇ ਦਿਨ ਜੀ. ਆਈ. ਪੀ. ਐੱਸ. ਨੇ ਫੋਕ (ਲੋਕ ਵੰਨਗੀ), ਜੀ.ਜੀ.ਆਈ. ਨੇ ਕਾਰਟੂਨਿੰਗ ਅਤੇ ਜੀ. ਐੱਸ. ਐੱਮ. ਨੇ ਐਲੋਕਿਊਸ਼ਨ ਵਿੱਚ ਗੋਲਡ ਮੈਡਲ ਹਾਸਲ ਕੀਤੇ। ਤੀਜੇ ਦਿਨ ਜੀ. ਜੀ. ਆਈ. ਨੇ ਵੈਸਟਰਨ ਸੋਲੋ ਸਿੰਗਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ, ਜਦਕਿ ਵੈਸਟਰਨ ਗਰੁੱਪ ਸਾਂਗ ਅਤੇ ਭੰਗੜੇ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ।ਇਸ ਮੌਕੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸਾਡੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ। ਸਿੱਖਿਆ ਦਾ ਉਦੇਸ਼ ਸਿਰਫ਼ ਅਕਾਦਮਿਕ ਗਿਆਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਹਰ ਪੱਖ ਨੂੰ ਨਿਖਾਰਨਾ ਵੀ ਜ਼ਰੂਰੀ ਹੈ। ਸਾਨੂੰ ਮਾਣ ਹੈ ਕਿ ਸਾਡੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਹੁਨਰ ਨਾਲ ਇਸ ਵੱਕਾਰੀ ਮੰਚ ’ਤੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ। ਅਸੀਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਸਾਬਤ ਕਰਨ ਲਈ ਹਰ ਸੰਭਵ ਮੌਕਾ ਪ੍ਰਦਾਨ ਕਰਦੇ ਰਹਾਂਗੇ। ਵਾਈਸ ਚੇਅਰਮੈਨ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਯੂਥ ਫੈਸਟ ਵਰਗੇ ਮੰਚ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਟੀਮ ਵਰਕ, ਰਚਨਾਤਮਕ ਸੋਚ ਅਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। 25 ਤਗ਼ਮੇ ਜਿੱਤਣਾ ਸਾਡੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੁਰਮੀਤ ਸਿੰਘ ਗੱਦੋਵਾਲ ਪੁਲਿਸ ਜ਼ਿਲ੍ਹਾ ਖੰਨਾ ਐੱਸ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਸਾਹਿਬ ਭੀਖੀ ਵਿਖੇ ਕੱਤਕ ਮਹੀਨੇ ਦੀ ਦਸਵੀਂ ਮੌਕੇ ਗੁਰਮਤਿ ਸਮਾਗਮ
Ad Position 24