19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਹਿਕਪ੍ਰੀਤ ਕੌਰ ਲਹਿਰਾ ਨੇ ਇਟਲੀ ਦੀ ਯੂਨੀਵਰਸਿਟੀ ’ਚੋਂ ਮੱਲਾਂ ਮਾਰਦਿਆਂ ਰਿਕਾਰਡ ਕੀਤਾ ਕਾਇਮ

ਅਹਿਮਦਗੜ੍ਹ, 19 ਅਕਤੂਬਰ (ਰਵਿੰਦਰ ਪੁਰੀ)-ਇਟਲੀ ਵਿਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ’ਚੋਂ 100 ਵਿਚੋਂ 99 ਫੀਸਦੀ ਅੰਕ ਹਾਸਿਲ ਕਰ ਕੇ ਆਪਣੇ ਪਿੰਡ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 20-10-2026
ਅਹਿਮਦਗੜ੍ਹ, 19 ਅਕਤੂਬਰ (ਰਵਿੰਦਰ ਪੁਰੀ)-ਇਟਲੀ ਵਿਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ’ਚੋਂ 100 ਵਿਚੋਂ 99 ਫੀਸਦੀ ਅੰਕ ਹਾਸਿਲ ਕਰ ਕੇ ਆਪਣੇ ਪਿੰਡ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਖੇਤੀਬਾੜੀ ਖੇਤਰ ਦੇ ਪ੍ਰਸਿੱਧ ਕਾਰੋਬਾਰੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਜਗਪਿੰਦਰ ਕੌਰ ਦੀ ਇਸ ਹੋਣਹਾਰ ਲੜਕੀ ਨੇ ਸੁਪਨਿਆਂ ਨੂੰ ਸੱਚ ਕਰਨ ਲਈ ਪੜ੍ਹਾਈ ਵਿਚ ਕੋਈ ਕਸਰ ਨਹੀ ਛੱਡੀ ਅਤੇ ਦਿਨ ਰਾਤ ਮਿਹਨਤ ਕਰ ਕੇ ਤਿੰਨ ਸਾਲਾਂ ਡਿਗਰੀ ਦੇ ਆਖ਼ਰੀ ਸਾਲ ਵਿਚ 99 ਫ਼ੀਸਦੀ ਅੰਕ ਲਏ ਤੇ ਪਹਿਲਾ ਸਥਾਨ ਹਾਸਿਲ ਕੀਤਾ। ਸਰਪੰਚ ਜਗਦੇਵ ਸਿੰਘ ਲਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇਕ ਲੰਬੇ ਅਰਸੇ ਤੋਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿ ਰਿਹਾ ਹੈ ਅਤੇ ਪਿਛੋਕੜ ਤੋਂ ਉਹ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਡੇਹਲੋਂ ਨੇੜਲੇ ਪਿੰਡ ਲਹਿਰਾ ਨਾਲ ਸੰਬੰਧਿਤ ਹਨ। ਮਹਿਕਪ੍ਰੀਤ ਦੀ ਇਸ ਵਿਲੱਖਣ ਪ੍ਰਾਪਤੀ ’ਤੇ ਇਟਲੀ ਦੀਆਂ ਅਨੇਕਾਂ ਸ਼ਖ਼ਸੀਅਤਾਂ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਤੇ ਇਲਾਕਾ ਨਿਵਾਸੀਆਂ ਵਲੋਂ ਲਹਿਰਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਟੀਮ ਵਲੋਂ ਬਲਾਕ ਮਾਛੀਵਾੜਾ ’ਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਮਸ਼ੀਨਰੀ ਦੀ ਵਰਤੋਂ... ਅਗਲੀ ਖ਼ਬਰ ਰਾਧਾ ਵਾਟਿਕਾ ਸੀ. ਸੈ. ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24