ਸਾਹਨੇਵਾਲ ’ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਹੋਈਆਂ ਮੁਕੰਮਲ-ਅਨੇਜਾ/ਗੋਇਲ
ਸਾਹਨੇਵਾਲ, 19 ਅਕਤੂਬਰ (ਹਨੀ ਚਾਠਲੀ)-ਸਾਹਨੇਵਾਲ ਵਿਖੇ ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਬੀ.
ਸਾਹਨੇਵਾਲ, 19 ਅਕਤੂਬਰ (ਹਨੀ ਚਾਠਲੀ)-ਸਾਹਨੇਵਾਲ ਵਿਖੇ ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਬੀ. ਕੇ. ਅਨੇਜਾ ਅਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਪ੍ਰਧਾਨ ਅਨੇਜਾ ਅਤੇ ਚੇਅਰਮੈਨ ਗੋਇਲ ਨੇ ਦੱਸਿਆ ਕਿ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਣਾਉਣ ਲਈ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਬਣਾਏ ਗਏ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਦੇਖਣਯੋਗ ਹੋਣਗੇ। ਅਨੇਜਾ ਤੇ ਗੋਇਲ ਨੇ ਦੱਸਿਆ ਕਿ ਖੰਡ ਮਿਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਵਲੋਂ ਦੁਸਹਿਰੇ ਦੇ ਮੇਲੇ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ ਅਤੇ ਦੁਸਹਿਰੇ ਦੇ ਮੇਲੇ ’ਚ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਹੁੰਚਣਗੇ। ਪੰਜਾਬੀ ਲੋਕ ਗਾਇਕ ਰੰਗਲੇ ਸਰਦਾਰ ਮੇਲੇ ਵਿਚ ਰੌਣਕਾਂ ਲਗਾਉਣਗੇ। ਇਸ ਮੌਕੇ ਪ੍ਰਧਾਨ ਬੀ. ਕੇ. ਅਨੇਜਾ ਅਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦੁਸਹਿਰਾ ਕਮੇਟੀ ਸਾਹਨੇਵਾਲ ਦੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਸਾਰੇ ਮੈਂਬਰਾਂ ਨੇ ਪ੍ਰਧਾਨ ਅਨੇਜਾ ਅਤੇ ਚੇਅਰਮੈਨ ਗੋਇਲ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਸੀਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ। ਅਨੇਜਾ ਅਤੇ ਚੇਅਰਮੈਨ ਗੋਇਲ ਨੇ ਦੱਸਿਆ ਕਿ ਸਾਹਨੇਵਾਲ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਮੇਲੇ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅਜਮੇਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਮਾਂਗਟ, ਆਮ ਆਦਮੀ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਲਾਲੀ ਹਰਾ, ਦੁਸਹਿਰਾ ਕਮੇਟੀ ਸਾਹਨੇਵਾਲ ਦੇ ਸੈਕਟਰੀ ਅਰੁਣ ਬਠਲਾ, ਚੰਚਲ ਮਿਨਹਾਸ, ਕੁਲਦੀਪ ਐਰੀ, ਮਨੁ ਮਲਿਕ, ਦੀਪਕ ਦੀਨੂੰ, ਧਰਮਿੰਦਰ ਕੁਮਾਰ ਕਾਲੀ ਆਦਿ ਹਾਜ਼ਰ ਸਨ।