ਦਲਿਤ ਮਜ਼ਦੂਰ ਚਿੰਤਕ ਭੰਵਰ ਮੇਘਵੰਸ਼ੀ ਨੇ ਤਰਸੇਮ ਬਾਹੀਆ ਸਾਲਾਨਾ ਯਾਦਗਾਰੀ ਭਾਸ਼ਨ ਦਿੱਤਾ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ‘ਤਰਸੇਮ ਬਾਹੀਆ ਸਾਲਾਨਾ ਯਾਦਗਾਰੀ ਭਾਸ਼ਣ’ ਲੜੀ ਅਧੀਨ ਪ੍ਰਸਿੱਧ ਲੇਖਕ ਭੰਵਰ ਮੇਘਵੰਸ਼ੀ ਵੱਲੋਂ ‘ਮੂਲਵਾਦ ਦੀ ਹਿੰਸਕ ਰਾਜਨੀਤੀ ਬਨਾਮ ਮੁਹੱਬਤ ਦੀ ਇਨਸਾਫ਼ਪਸੰਦੀ ਦੇ ਬਿੱਖੜੇ ਪੈਂਡੇ- ਦੱਸ ਕਿਹੜੇ ਰਾਹੇ ਜਾਣਾ?’ ਵਿਸ਼ੇ ’ਤੇ ਹੋਇਆ।
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ‘ਤਰਸੇਮ ਬਾਹੀਆ ਸਾਲਾਨਾ ਯਾਦਗਾਰੀ ਭਾਸ਼ਣ’ ਲੜੀ ਅਧੀਨ ਪ੍ਰਸਿੱਧ ਲੇਖਕ ਭੰਵਰ ਮੇਘਵੰਸ਼ੀ ਵੱਲੋਂ ‘ਮੂਲਵਾਦ ਦੀ ਹਿੰਸਕ ਰਾਜਨੀਤੀ ਬਨਾਮ ਮੁਹੱਬਤ ਦੀ ਇਨਸਾਫ਼ਪਸੰਦੀ ਦੇ ਬਿੱਖੜੇ ਪੈਂਡੇ- ਦੱਸ ਕਿਹੜੇ ਰਾਹੇ ਜਾਣਾ?’ ਵਿਸ਼ੇ ’ਤੇ ਹੋਇਆ।ਮੇਘਵੰਸ਼ੀ ਨੇ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਮੁਲਕ ਦੇ ਬਹੁਗਿਣਤੀ ਅਧਿਆਪਕ ਆਮ ਤੌਰ ਉੱਤੇ ਆਰ. ਐੱਸ. ਐੱਸ. ਲਈ ਭਰਤੀ ਕਰਨ ਵਾਲੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ ਅਤੇ ਫਿਰਕੂ ਰਾਜਨੀਤੀ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਹਿੰਦੂ ਰਾਸ਼ਟਰਵਾਦ’ ਦੀ ਮੁਲਕ ਵਿੱਚ ਪਸਰ ਰਹੀ ਧਾਰਨਾ ਇੱਕ ਵੱਡੀ ਤ੍ਰਾਸਦੀ ਹੈ। ਮੌਜੂਦਾ ਸਥਿਤੀ ‘ਜੰਗਲੀ ਲੋਕਤੰਤਰ ਹੈ। ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਿੱਥਾਂ ਲੋਕਾਂ ਦੇ ਜੀਵਨ ਵਿੱਚ ਕਿਵੇਂ ਦਾਖ਼ਲ ਹੁੰਦੀਆਂ ਹਨ ਅਤੇ ਕਿਵੇਂ ਅੰਤਿਮ ਸੱਚ ਵਜੋਂ ਸਵੀਕਾਰ ਕਰ ਲਈਆਂ ਜਾਂਦੀਆਂ ਹਨ। ਪ੍ਰੋਫ਼ੈਸਰ ਸੁਰਜੀਤ ਨੇ ਪ੍ਰਿੰਸੀਪਲ ਤਰਸੇਮ ਬਾਹੀਆ ਦਾ ਰੇਖਾ ਚਿੱਤਰ ਪੇਸ਼ ਕੀਤਾ। ਐਡ. ਪਰਮਜੀਤ ਸਿੰਘ ਨੇ ਧੰਨਵਾਦ ਦੀ ਰਸਮ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਸ਼ਾਰਦਾ ਬਾਹੀਆ, ਪ੍ਰਿੰਸੀਪਲ ਕੇ ਕੇ ਸ਼ਰਮਾ, ਸਤਨਾਮ ਚਾਨਾ ਆਦਿ ਸ਼ਾਮਿਲ ਸਨ।