12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੱਸਿਆ ਦੇ ਦਿਹਾੜੇ ’ਤੇ ਢੱਕੀ ਸਾਹਿਬ ਵਿਚ ਅੰਤਰਰਾਸ਼ਟਰੀ ਪੰਛੀ ਦਿਵਸ ਮਨਾਇਆ

ਮਲੌਦ, 11 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦੇ ਦਿਹਾੜੇ ’ਤੇ ਧਾਰਮਿਕ ਸਮਾਗਮ ਹੋਏ, ਜਿਥੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਅਨੁਭਵੀ ਪ੍ਰਵਚਨਾ ਦੀ ਸਾਂਝ ਪਾਉਂਦਿਆ ਕਿਹਾ ਕਿ ਜਿਸ ਕੌਮ ਦੇ ਵਾਰਿਸ ਅੰਮ੍ਰਿਤ ਵੇਲੇ ਸਤਸੰਗਿਤ ਰੂਪ ਸਰੋਵਰ ਤੇ ਹੰਸ ਬਣ ਕੇ ਮੋਤੀਆ ਰੂਪ ਪ੍ਰਮਾਤਮਾ ਦੇ ਨਾਮ ਦਾ ਚੋਗਾ ਚੁੱਗਦੇ ਹਨ, ਉਨਾਂ ਨੂੰ ਕਦੇ ਕੋਈ ਤੋਟ ਨਹੀਂ ਆਉਦੀ ਅਤੇ ਨਾਂ ਹੀ ਨਾਮ ਰੂਪ ਧਨ ਨੂੰ ਅੱਗ, ਪਾਣੀ ਜਾਂ ਕਿਸੇ ਤਸਕਰ ਵੱਲੋਂ ਖੋਹੇ ਜਾਣ ਦਾ ਡਰ ਹੈ। ਸੰਤ ਖਾਲਸਾ ਨੇ ਕਿਹਾ ਕਿ ਅੱਜ ਲੋੜ ਹੈ ਬੱਚਿਆਂ ਨੂੰ ਭਾਈ ਤਾਰੂ ਸਿੰਘ ਦੇ ਵਾਰਿਸ ਬਣਾਉਣ ਦੀ ਜਿੰਨਾ ਨੇ ਸਿੱਖੀ ਨੂੰ ਨਿਭਾਉਣ ਲਈ ਖੋਪੜੀ ਤਾਂ ਲੁਹਾਉਣੀ ਮਨਜ਼ੂਰ ਕੀਤੀ ਪਰ ਕੇਸ ਕਤਲ ਨਹੀਂ ਹੋਣ ਦਿੱਤੇ।

Ad Position 21
No active advertisement
ਅਜੀਤ ਡੈਸਕ 12-10-2026
ਮਲੌਦ, 11 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦੇ ਦਿਹਾੜੇ ’ਤੇ ਧਾਰਮਿਕ ਸਮਾਗਮ ਹੋਏ, ਜਿਥੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਅਨੁਭਵੀ ਪ੍ਰਵਚਨਾ ਦੀ ਸਾਂਝ ਪਾਉਂਦਿਆ ਕਿਹਾ ਕਿ ਜਿਸ ਕੌਮ ਦੇ ਵਾਰਿਸ ਅੰਮ੍ਰਿਤ ਵੇਲੇ ਸਤਸੰਗਿਤ ਰੂਪ ਸਰੋਵਰ ਤੇ ਹੰਸ ਬਣ ਕੇ ਮੋਤੀਆ ਰੂਪ ਪ੍ਰਮਾਤਮਾ ਦੇ ਨਾਮ ਦਾ ਚੋਗਾ ਚੁੱਗਦੇ ਹਨ, ਉਨਾਂ ਨੂੰ ਕਦੇ ਕੋਈ ਤੋਟ ਨਹੀਂ ਆਉਦੀ ਅਤੇ ਨਾਂ ਹੀ ਨਾਮ ਰੂਪ ਧਨ ਨੂੰ ਅੱਗ, ਪਾਣੀ ਜਾਂ ਕਿਸੇ ਤਸਕਰ ਵੱਲੋਂ ਖੋਹੇ ਜਾਣ ਦਾ ਡਰ ਹੈ। ਸੰਤ ਖਾਲਸਾ ਨੇ ਕਿਹਾ ਕਿ ਅੱਜ ਲੋੜ ਹੈ ਬੱਚਿਆਂ ਨੂੰ ਭਾਈ ਤਾਰੂ ਸਿੰਘ ਦੇ ਵਾਰਿਸ ਬਣਾਉਣ ਦੀ ਜਿੰਨਾ ਨੇ ਸਿੱਖੀ ਨੂੰ ਨਿਭਾਉਣ ਲਈ ਖੋਪੜੀ ਤਾਂ ਲੁਹਾਉਣੀ ਮਨਜ਼ੂਰ ਕੀਤੀ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਅੰਤਰਰਾਸ਼ਟਰੀ ਪੰਛੀ ਦਿਵਸ ਦੀ ਗੱਲ ਕਰਦਿਆ ਕਿਹਾ ਕਿ ਅਸੀ ਆਪਣੇ ਘਰ ਤਾਂ ਪੱਕੇ ਬਣਾ ਲਏ, ਪਰ ਪੰਛੀਆਂ ਦੇ ਰਹਿਣ ਵਸੇਰੇ ਦਰਖਤਾਂ ਅਤੇ ਝਾੜੀਆਂ ਆਦਿ ਨੂੰ ਖਤਮ ਕਰਕੇ ਉਜਾੜ ਦਿਤੇ। ਜਦੋਂ ਕਿ ਇਸ ਧਰਤੀ ਤੇ ਇੱਕ ਮਨੁੱਖ ਹੀ ਨਹੀ ਜੀਵ ਜੰਤੂਆ ਅਤੇ ਪੰਛੀਆਂ ਨੂੰ ਵੀ ਜਿਉਣ ਦਾ ਬਰਾਬਰ ਦਾ ਹੱਕ ਹੈ। ਜਿਕਰਯੋਗ ਹੈ ਕਿ ਢੱਕੀ ਸਾਹਿਬ ਦੀ ਢਾਬ ’ਤੇ ਪ੍ਰਵਾਸੀ ਪੰਛੀ ਵੀ ਵੇਖੇ ਜਾ ਸਕਦੇ ਹਨ। ਇਥੇ ਜਹਿਰੀਲੇ ਸੱਪ, ਠੂੰਹੇ ਅਤੇ ਜੰਗਲੀ ਜਾਨਵਰ ਆਦਿ ਕਿਸੇ ਨੂੰ ਮਾਰਿਆ ਨਹੀਂ ਜਾਂਦਾ ਅਤੇ ਨਾ ਹੀ ਇਨਾਂ ਨੇ ਕਿਸੇ ਦਾ ਨੁਕਸਾਨ ਕੀਤਾ ਹੈ। ਵੱਡੀ ਗਿਣਤੀ ਵਿਚ ਮੋਰ ਅਤੇ ਪੰਛੀਆਂ ਦੀਆਂ ਅਣਗਿਣਤ ਪਰਜਾਤੀਆਂ ਇੱਥੇ ਦੇਖੀਆਂ ਜਾ ਸਕਦੀਆਂ ਹਨ ਜਿਨਾਂ ਲਈ ਦਾਣੇ ਪਾਣੀ ਦੇ ਵੀ ਵਿਸ਼ੇਸ਼ ਵੀ ਪ੍ਰਬੰਧ ਕੀਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਸੁਰਿੰਦਰ ਛਿੰਦੀ ਅਤੇ ਚੇਤਨ ਕੁਮਾਰ ਨੇ ਚੌਥੀ ਰਾਤ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਮਨਿੰਦਰ ਸਿੰਘ ਭਸੀਨ ਵਲੋਂ ਨਵਾਂ ਰਿਕਾਰਡ ਕਾਇਮ
Ad Position 24