ਡੀ. ਐਸ. ਪੀ. ਕਰਨਵੀਰ ਸਿੰਘ ਤੂਰ ਨੇ ਪਿੰਡ ਰਹੌਣ ਵਿਚ ਨਸ਼ਿਆਂ ਖਿਲਾਫ਼ ਲੋਕਾਂ ਨੂੰ ਕੀਤਾ ਜਾਗਰੂਕ
ਖੰਨਾ, 6 ਅਕਤੂਬਰ (ਅਜੀਤ ਬਿਊਰੋ)-ਪੁਲਿਸ ਜਿਲ੍ਹਾ ਖੰਨਾ ਦੀ ਐਸ. ਐਸ.
ਖੰਨਾ, 6 ਅਕਤੂਬਰ (ਅਜੀਤ ਬਿਊਰੋ)-ਪੁਲਿਸ ਜਿਲ੍ਹਾ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਪਿੰਡ ਤੇ ਸ਼ਹਿਰਾਂ ਵਿਚ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਡੀ. ਐਸ. ਪੀ. ਕਰਨਵੀਰ ਸਿੰਘ ਤੂਰ ਦੀ ਅਗਵਾਈ ਵਿਚ ਵਾਰਡ ਨੰ. 1 ਪਿੰਡ ਰਹੌਣ ਵਿਚ ਲੋਕਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਨਸ਼ੇ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਪਿੰਡ ਦੇ ਲੋਕਾਂ ਵਲੋਂ ਪੁਲਿਸ ਅਫ਼ਸਰਾਂ ਅੱਗੇ ਜਿੰਮ ਖੋਲਣ ਅਤੇ ਨੌਜਵਾਨਾਂ ਨੂੰ ਚੰਗੇ ਰਸਤੇ ਪਾਉਣ ਦੇ ਉਪਰਾਲੇ ਕਰਨ ਲਈ ਕਿਹਾ। ਇਸ ਮੌਕੇ ਐਸ. ਐਚ. ਓ. ਸਿਟੀ 1 ਹਰਵਿੰਦਰ ਸਿੰਘ, ਕੌਂਸਲਰ ਸ਼ਬਨਮ ਰਾਏ, ਕੌਂਸਲਰ ਪਤੀ ਬਲਵੀਰ ਰਾਏ, ਹਰਜਿੰਦਰ ਸਿੰਘ ਗੁੱਡੂ, ਹਰਮੇਲ ਸਿੰਘ ਬਿੱਟੂ, ਦਿਲਜੀਤ ਸਿੰਘ ਮਾਨ, ਅਮਰੀਕ ਸਿੰਘ, ਲਖਵੀਰ ਸਿੰਘ, ਕੁਲਵੀਰ ਸਿੰਘ ਲਾਡੀ, ਸੁਖਵੀਰ ਸਿੰਘ, ਰਾਜਵੀਰ ਸਿੰਘ ਆਦਿ ਹਾਜ਼ਰ ਸਨ।