05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਸਿੱਖਿਆ ਕ੍ਰਾਂਤੀ’ ਦੇ ਖੋਖਲੇ ਦਾਅਵਿਆਂ ਦੀ ਪੋਲ ਖ਼ੁਦ ‘ਆਪ’ ਦੇ ਵਿਧਾਇਕ ਮਾਈਸਰਖਾਨਾ ਨੇ ਖੋਲ੍ਹੀ-ਹਰਕਰਨਦੀਪ ਸਿੰਘ ਵੈਦ -ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਸਰਕਾਰ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋ-ਰੋ ਕੇ ਦਰਦ ਬਿਆਨ ਕਰਨਾ ਪਿਆ

ਡੇਹਲੋਂ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ.

Ad Position 21
No active advertisement
ਸਾਬਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ। 05-10-2026
ਡੇਹਲੋਂ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ.ਵੈਦ ਦੇ ਸਪੁੱਤਰ ਸਾਬਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਿੱਤ ਦਿਨ ਸੂਬੇ ਦੀ ਸਿੱਖਿਆ ਕ੍ਰਾਂਤੀ ਸੰਬੰਧੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਜਿਸ ਸੰਬੰਧੀ ਸਰਕਾਰੀ ਨੁਮਾਇੰਦਿਆਂ ਦੇ ਖੋਖਲੇ ਦਾਅਵਿਆਂ ਦੀ ਪੋਲ ਖ਼ੁਦ ਆਪ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵਲੋਂ ਖੋਲ੍ਹੇ ਜਾਣ ਬਾਅਦ ਸਰਕਾਰ ਦੇ ਝੂਠੇ ਬਿਆਨਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਪੰਜਾਬ ਵਿਚ ‘ਸਿੱਖਿਆ ਕ੍ਰਾਂਤੀ’ ਦੇ ਨਾਮ ਹੇਠ ਲਗਾਏ ਜਾ ਰਹੇ ਵੱਡੇ-ਵੱਡੇ ਬੋਰਡਾਂ ਦੀ ਫੂਕ ਪੂਰੀ ਤਰਾਂ ਮੌਜੂਦਾ ਵਿਧਾਇਕ ਮਾਈਸਰਖਾਨਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਹੀ ਸਰਕਾਰ ਦੇ ਸਿੱਖਿਆ ਢਾਂਚੇ ਦੇ ਭੇਦ ਖੋਲ੍ਹ ਦਿੱਤੇ। ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਜਿਸ ਸਕੂਲ ਵਿਚ ਇੱਕ ਸੱਤਾਧਾਰੀ ਵਿਧਾਇਕ ਦੇ ਬੱਚੇ ਪੜ੍ਹਦੇ ਹੋਣ, ਉੱਥੇ ਹੀ ਅਧਿਆਪਕ ਪੂਰੇ ਨਾ ਹੋਣ ਤਾਂ ਫਿਰ ਚਰਚਾ ਦਾ ਬਣਦੀ ਹੈ, ਭਾਵੇਂ ਕਿ ਸੂਬੇ ਦੇ ਲਗਭਗ ਹਰ ਸਕੂਲ ਵਿਚ ਅਧਿਆਪਕਾਂ ਸਮੇਤ ਹੋਣ ਸਟਾਫ਼ ਦੀ ਘਾਟ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਿਰਫ਼ ਵਿਰੋਧੀ ਧਿਰਾਂ ਹੀ ਸਰਕਾਰ ਦੀ ਨਕਲੀ ਸਿੱਖਿਆ ਕ੍ਰਾਂਤੀ ‘ਤੇ ਟੀਕਾ-ਟਿੱਪਣੀ ਕਰਦੀਆਂ ਸਨ, ਪਰ ਖ਼ੁਦ ‘ਆਪ’ ਵਿਧਾਇਕ ਨੇ ਲਾਈਵ ਹੋ ਕੇ ਅਤੇ ਰੋ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਵਲੋਂ ਸਿੱਖਿਆ ਦੇ ਨਾਮ ਹੇਠ ਸਿਰਫ਼ ਢੌਂਗ ਰਚਿਆ ਜਾ ਰਿਹਾ ਹੈ। ਸਾਬਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਦੇ 70 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਆਪਣੀ ਹੀ ਸਰਕਾਰ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋ-ਰੋ ਕੇ ਦਰਦ ਬਿਆਨ ਕਰਨਾ ਪਿਆ ਹੋਵੇ।
Ad Position 22
No active advertisement
ਪਿਛਲੀ ਖ਼ਬਰ ਨਿਰਸੁਆਰਥ ਸੇਵਾ ਕਰਨ ਤੇ ਚੰਗੇ ਗੁਣ ਇਨਸਾਨ ਅੰਦਰ ਹੁੰਦੇ ਨੇ ਪੈਦਾ -ਬਾਬਾ ਦਰਸ਼ਨ ਸਿੰਘ ਅਗਲੀ ਖ਼ਬਰ ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ- ਚੇਅਰਮੈਨ ਦੋਬੁਰਜੀ, ਵਨੀਤ ਆਸਟ
Ad Position 24