ਡਾ. ਗੁਲਜ਼ਾਰ ਸੰਘੇੜਾ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਲਈ ਟਰੈਂਚ ਵਿਧੀ ਨਾਲ ਕਰਨ ਦੀ ਦਿੱਤੀ ਸਲਾਹ
ਪਾਇਲ, 3 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨਾਹਰ ਸ਼ੂਗਰ ਮਿੱਲ ਅਮਲੋਹ ਵੱਲੋ ਅੱਸੂ ਕੱਤਕ ਵਿਚ ਗੰਨੇ ਦੀ ਬਿਜਾਈ ਸੰਬੰਧੀ ਸਿਹੌੜਾ ਵਿਖੇ ਕਿਸਾਨ ਮਿਲਣੀ ਕੀਤੀ ਗਈ । ਜਿਸ ਵਿਚ ਇਲਾਕੇ ਦੇ ਕਿਸਾਨਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰ ਖੋਜ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ.
ਪਾਇਲ, 3 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨਾਹਰ ਸ਼ੂਗਰ ਮਿੱਲ ਅਮਲੋਹ ਵੱਲੋ ਅੱਸੂ ਕੱਤਕ ਵਿਚ ਗੰਨੇ ਦੀ ਬਿਜਾਈ ਸੰਬੰਧੀ ਸਿਹੌੜਾ ਵਿਖੇ ਕਿਸਾਨ ਮਿਲਣੀ ਕੀਤੀ ਗਈ । ਜਿਸ ਵਿਚ ਇਲਾਕੇ ਦੇ ਕਿਸਾਨਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰ ਖੋਜ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ. ਗੁਲਜਾਰ ਸਿੰਘ ਸੰਘੇੜਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਡਾ. ਸੰਘੇੜਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਧਰਤੀ ਦਾ ਪੌਣ ਪਾਣੀ ਠੀਕ ਰੱਖਣ ਲਈ ਯੂਨੀਵਰਸਿਟੀ ਵੱਲੋ ਕੀਤੀਆਂ ਜਾਂਦੀਂ ਸ਼ਿਫਾਰਸਾਂ ਅਨੁਸਾਰ ਕੀਟਨਾਸ਼ਕ ਸਪਰੇਅ, ਪ੍ਰਣਾਮਿਤ ਗੰਨੇ ਦੀਆਂ ਕਿਸਮਾਂ ਦੀ ਬਿਜਾਈ ਅਤੇ ਲੋੜ ਅਨੁਸਾਰ ਖਾਦਾ ਦੀ ਵਰਤੋ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੇਰੇ ਝਾੜ ਦੇਣ ਲਈ ਟਰੈਂਚ ਵਿਧੀ ਅਪਨਾਉਣੀ ਪ੍ਰੇਰਿਤ ਕੀਤਾ ਜਿਸ ਨਾਲ ਜਿਥੇ ਗੰਨੇ ਦਾ ਝਾੜ ਵਿਚ ਵੀ 30 ਪ੍ਰਤੀਸ਼ਤ ਵਾਧਾ ਹੁੰਦਾ ਹੈ ਉਥੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੱਸੂ ਕੱਤਕ ਦੀ ਬਿਜਾਈ ਦੌਰਾਨ ਸੀ. ਓ. 118, ਸੀ. ਓ. 15023. ਸੀ. ਓ. ਪੀ. ਬੀ. 92, ਸੀ. ਓ. ਪੀ. ਬੀ. 96, ਸੀ. ਓ. ਐਲ. ਕੇ. 14201, ਸੀ. ਓ. ਐਸ 13235 ਬੀਜਣ ਦੀ ਸਿਫਾਰਸ਼ ਕੀਤੀ । ਇਸ ਤੋਂ ਇਲਾਵਾ ਗੰਨੇ ਦੀ ਫਸਲ ਵਿਚ ਅੰਤਰ ਫਸਲਾਂ ਕਰਕੇ ਵਧੇਰੇ ਲਾਭ ਕਮਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਲਾਣਾ ਮਿੱਲ ਦੇ ਕੇਨ ਅਧਿਕਾਰੀ ਸੁਧੀਰ ਕੁਮਾਰ ਨੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਲੋਨ ਸਬਸਿਡੀ ਦੀ ਸਹੂਲਤ, ਗੰਨਾ ਬੀਜਣ ਲਈ ਟਰੈਂਚਰ, ਰਿੱਜਰ, ਪਲਾਂਟਰ, ਗੁਡਾਈ ਲਈ ਤਿਰਫਾਲੀ ਅਤੇ ਮਿੱਟੀ ਚੜ੍ਹਾਉਣ ਲਈ ਤਿਤਲੀ ਹਲ ਵਰਗੀਆਂ ਦਿੱਤੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਅੱਸੂ ਕੱਤਕ ਵਿਚ ਕਿਸਾਨਾਂ ਨੂੰ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੂਜ ਕੁਮਾਰ ਮਲਿਕ, ਤੇਜਪਾਲ ਸਿੰਘ, ਲਖਵੀਰ ਸਿੰਘ, ਹਰਭਜਨ ਸਿੰਘ, ਜਗਜੀਤ ਸਿੰਘ ਨਿਜ਼ਾਮਪੁਰ, ਕਰਮਵੀਰ ਸਿੰਘ ਧਮੋਟ, ਦਿਲਰਾਜ ਸਿੰਘ ਦੁਧਾਲ, ਕਰਨੈਲ ਸਿੰਘ ਕੈਲੀ, ਹਰਜੋਤ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਇਲਾਕੇ ਦੇ ਕਿਸਾਨ ਹਾਜ਼ਰ ਸਨ।