ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਏ
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ.
ਕੁਹਾੜਾ, 16 ਸਤੰਬਰ (ਸੰਦੀਪ ਸਿੰਘ ਕੁਹਾੜਾ)-ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਬਰਾਂਚ ਸਮਰਾਲਾ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪੌਦਾ ਇੱਕ ਜੀਵਨ’ ਮਿਸ਼ਨ ਤਹਿਤ ਪਿੰਡ ਭੈਰੋਂਮੁੰਨਾ ਵਿਖੇ ਪੌਦੇ ਲਗਾਉਣ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਮੁਹਿੰਮ ਦਾ ਉਦਘਾਟਨ ਭਾਰਤੀ ਜੀਵਨ ਬੀਮਾ ਨਿਗਮ ਬਰਾਂਚ ਲੁਧਿਆਣਾ ਦੇ ਮੁੱਖ ਪ੍ਰਬੰਧਕ ਬੀ. ਐੱਲ. ਸੁਥਾਰ ਵਲੋਂ ਕੀਤਾ ਗਿਆ। ਇਸ ਮੌਕੇ ਸੁਥਾਰ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੰਤੁਲਿਤ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੌਦਾ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਸ ਦੀ ਸੰਭਾਲ ਕਰ ਕੇ ਉਸ ਨੂੰ ਇੱਕ ਰੁੱਖ ਦਾ ਰੂਪ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ‘ਪੌਦਾ ਇੱਕ ਜੀਵਨ’ ਮਿਸ਼ਨ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਰਥਿਕ ਅਤੇ ਪ੍ਰੇਰਨਾਦਾਇਕ ਉਪਰਾਲਾ ਹੈ। ਜੇਕਰ ਹਰੇਕ ਵਿਅਕਤੀ ਆਪਣੇ ਜੀਵਨ ਵਿਚ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲਵੇ ਤਾਂ ਵਾਤਾਵਰਨ ਨੂੰ ਬਚਾਉਣ ਵਿਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਐੱਲ. ਆਈ. ਸੀ. ਬਰਾਂਚ ਸਮਰਾਲਾ ਦੇ ਮੈਨੇਜਰ ਸਨੀ ਸ਼ਰਾਫ ਵਲੋਂ ਆਪਣੀ ਬਰਾਂਚ ਰਾਹੀਂ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪਿੰਡ ਦੇ ਸਰਪੰਚ ਰੁਲਦੂ ਰਾਮ, ਚੇਅਰਮੈਨ ਕੁਲਵੀਰ ਸਿੰਘ, ਮਨਦੀਪ ਸਿੰਘ ਪੰਚ , ਹਰਜੀਤ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ, ਐੱਮ. ਈ. ਐੱਸ. ਵਿਭਾਗ ਦੇ ਅਧਿਕਾਰੀ, ਲਾਲ ਪੰਚ, ਹਨੀ ਪੰਚ, ਜਸਵੀਰ ਸਿੰਘ, ਵੀਰਪਾਲ ਸਿੰਘ, ਪਰਦੀਪ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।