17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਨੂੰ ਸਮਰਪਿਤ ਪ੍ਰਚਾਰ ਸਮੱਗਰੀ ਜਾਰੀ 11 ਅਕਤੂਬਰ ਨੂੰ ਜਗਰਾਉਂ ਵਿਖੇ ਹੋਵੇਗਾ ਸੂਬਾ ਪੱਧਰੀ ਸਮਾਗਮ

ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਨੂੰ ਸਮਰਪਿਤ ਸ੍ਰੀ ਅਗਰਸੈਨ ਸਮਿਤੀ ਜਗਰਾਉਂ ਅਤੇ ਅਗਰਵਾਲ ਸਮਾਜ ਵੱਲੋਂ 11 ਅਕਤੂਬਰ ਨੂੰ ਕਰਵਾਏ ਜਾ ਰਹੇ ਜਗਰਾਉਂ ਵਿਖੇ ਸੂਬਾ ਪੱਧਰੀ ਸਮਾਗਮ ਦੀ ਪ੍ਰਚਾਰ ਸਮੱਗਰੀ ਸ੍ਰੀ ਬਾਲਾ ਜੀ ਗੀਤਾ ਪ੍ਰਚਾਰ ਮੰਦਰ ਵਿਖੇ ਜਾਰੀ ਕੀਤੀ ਗਈ। ਇਹ ਸਮੱਗਰੀ ਡਾ: ਅੰਕੁਰ ਗੁਪਤਾ ਐੱਸ.

Ad Position 21
No active advertisement
ਅਜੀਤ ਡੈਸਕ 17-09-2026
ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ ਨੂੰ ਸਮਰਪਿਤ ਸ੍ਰੀ ਅਗਰਸੈਨ ਸਮਿਤੀ ਜਗਰਾਉਂ ਅਤੇ ਅਗਰਵਾਲ ਸਮਾਜ ਵੱਲੋਂ 11 ਅਕਤੂਬਰ ਨੂੰ ਕਰਵਾਏ ਜਾ ਰਹੇ ਜਗਰਾਉਂ ਵਿਖੇ ਸੂਬਾ ਪੱਧਰੀ ਸਮਾਗਮ ਦੀ ਪ੍ਰਚਾਰ ਸਮੱਗਰੀ ਸ੍ਰੀ ਬਾਲਾ ਜੀ ਗੀਤਾ ਪ੍ਰਚਾਰ ਮੰਦਰ ਵਿਖੇ ਜਾਰੀ ਕੀਤੀ ਗਈ। ਇਹ ਸਮੱਗਰੀ ਡਾ: ਅੰਕੁਰ ਗੁਪਤਾ ਐੱਸ.ਐੱਸ.ਪੀ. ਲੁਧਿਆਣਾ (ਦਿਹਾਤੀ) ਨੇ ਸਮਿਤੀ ਮੈਂਬਰਾਂ ਨਾਲ ਮਿਲ ਕੇ ਜਾਰੀ ਕੀਤੀ। ਇਸ ਮੌਕੇ ਡਾ: ਗੁਪਤਾ ਨੇ ਨੌਜਵਾਨਾਂ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਧਰਮ, ਸਮਾਜ ਸੇਵਾ ਅਤੇ ਦੇਸ਼ ਸੇਵਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਕੰਮਾਂ ਵੱਲ ਲਾਇਆ ਜਾ ਸਕਦਾ ਹੈ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਮਦਦ ਮਿਲਦੀ ਹੈ। ਇਸ ਮੌਕੇ ਸਮਿਤੀ ਦੇ ਚੇਅਰਮੈਨ ਅਨਮੋਲ ਗਰਗ, ਵਾਈਸ ਚੇਅਰਮੈਨ ਕਮਲ ਬਾਂਸਲ ਅਤੇ ਪ੍ਰਧਾਨ ਅਮਿਤ ਬਾਂਸਲ ਨੇ ਦੱਸਿਆ ਕਿ 11 ਅਕਤੂਬਰ, ਦਿਨ ਐਤਵਾਰ ਨੂੰ ਸ਼ਾਮ 7 ਵਜੇ ਪੁਰਾਣੀ ਦਾਣਾ ਮੰਡੀ ਜਗਰਾਉਂ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਸ੍ਰੀ ਖਾਟੂ ਧਾਮ ਰਾਜਸਥਾਨ ਤੋਂ ਪਵਿੱਤਰ ਜੋਤੀ ਲਿਆਂਦੀ ਜਾਵੇਗੀ, ਜਦਕਿ ਵ੍ਰਿੰਦਾਵਨ ਧਾਮ ਤੋਂ ਸ਼੍ਰੀ ਕੁੰਜ ਬਿਹਾਰੀ ਦਾਸ ਜੀ ਮਹਾਰਾਜ ਭਜਨਾਂ ਦੀ ਛਹਿਬਰ ਲਾਉਣਗੇ। ਇਸ ਮੌਕੇ ਦੀਪਕ ਗੋਇਲ, ਮੋਹਿਤ ਗੋਇਲ, ਵੈਭਵ ਜੈਨ ਬਾਂਸਲ, ਪੁਨੀਤ ਬਾਂਸਲ, ਸੰਜੀਵ ਬਾਂਸਲ, ਸਕਸ਼ਮ ਜੈਨ ਗੋਇਲ, ਹਰਸ਼ ਸਿੰਗਲਾ, ਮੋਹਿਤ ਬਾਂਸਲ, ਸ਼ੁਭਮ ਜੈਨ ਗਰਗ, ਅਮਿਤ ਸਿੰਗਲਾ, ਰੋਹਿਤ ਗੋਇਲ, ਪ੍ਰਦਿਊਮ ਬਾਂਸਲ, ਮੁਕੇਸ਼ ਬਾਂਸਲ, ਆਸ਼ੀਸ਼ ਗੁਪਤਾ, ਸੰਜੀਵ ਗੁਪਤਾ, ਕੈਪਟਨ ਨਰੇਸ਼ ਵਰਮਾ, ਸੋਨੀ ਮੱਕੜ, ਸੈਮ ਅਰੋੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਨਸਾਨ ਉਨ੍ਹਾਂ ਰਾਹਾਂ ਵੱਲ ਮੁੜ ਰਿਹਾ ਜਿਨ੍ਹਾਂ ਤੋਂ ਗੁਰੂ ਸਾਹਿਬਾਨਾਂ ਨੇ ਮੋੜਿਆ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ
Ad Position 24