ਪਿੰਡ ਬਾਬਰਪੁਰ ਵਿਖੇ ਮੀਟਿੰਗ ਦੌਰਾਨ ਸ਼ਾਮਿਲ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ।
ਮਲੌਦ, 16 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਬਾਬਰਪੁਰ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥਕ ਭਾਵਨਾਵਾਂ ਦੀ ਤਰਜਮਾਨੀ ਹਮੇਸ਼ਾਂ ਕਰਦਾ ਰਹੇਗਾ। ਪਾਰਟੀ ਦੇ ਐਸ.
ਮਲੌਦ, 16 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਬਾਬਰਪੁਰ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥਕ ਭਾਵਨਾਵਾਂ ਦੀ ਤਰਜਮਾਨੀ ਹਮੇਸ਼ਾਂ ਕਰਦਾ ਰਹੇਗਾ। ਪਾਰਟੀ ਦੇ ਐਸ. ਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੇ ਯਤਨਾਂ ਨਾਲ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਖੰਨਾ ਦੇ ਪ੍ਰਧਾਨ ਜਥੇਦਾਰ ਹਾਕਮ ਸਿੰਘ ਨਸਰਾਲੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਵਰਕਰਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਇਕੋ-ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹੱਕਾਂ ਲਈ ਲੜਨ ਦਾ ਤਹੱਈਆ ਕਰਕੇ ਮੈਦਾਨ ਵਿੱਚ ਉਤਰੀ ਹੈ, ਵਰਨਾ ਪੰਜਾਬ ਵਿੱਚ ਰਾਜ ਕਰ ਚੁੱਕੇ ਅਤੇ ਮੌਜੂਦਾ ਸਰਕਾਰ ਤਾਂ ਸਿਰਫ ਪੰਜਾਬ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ। ਇਸ ਵੇਲੇ ਪਾਰਟੀ ਦੀ ਵਿਚਾਰਧਾਰਾ ਨੂੰ ਸਮਝਦਿਆਂ ਹੋਇਆ ਸ ਜਗਦੀਪ ਸਿੰਘ ਸਿਰਥਲਾ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਨਾਲ ਚੱਲਣ ਦਾ ਅਹਿਦ ਲਿਆ। ਇਹਨਾਂ ਆਗੂਆਂ ਨੂੰ ਪਰਮਿੰਦਰ ਸਿੰਘ ਢੀਂਡਸਾ, ਹਰਵੇਲ ਸਿੰਘ ਮਾਧੋਪੁਰ, ਜਗਜੀਤ ਸਿੰਘ ਕੋਹਲੀ, ਹਾਕਮ ਸਿੰਘ ਨਸਰਾਲੀ, ਤਾਰਾ ਸਿੰਘ ਘੁੜਿਆਣੀ, ਮੇਜਰ ਚਰਨਜੀਤ ਸਿੰਘ, ਕੇਵਲ ਸਿੰਘ ਕੱਦੋਂ ਅਤੇ ਤਰਲੋਚਨ ਸਿੰਘ ਤੋਚੀ ਨੇ ਸਿਰੋਪਾਓ ਦੇ ਕੇ ਜੀ ਆਇਆਂ ਨੂੰ ਕਿਹਾ। ਇਸ ਬਾਰੇ ਢੀਂਡਸਾ ਨੇ ਕਿਹਾ ਕਿ ਜਲਦ ਹੀ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਜਗਦੀਪ ਸਿੰਘ ਸਿਰਥਲਾ ਨੂੰ ਢੁਕਵੀਂ ਜਿੰਮੇਵਾਰੀ ਦਿੱਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਬੀਬੀ ਹਰਜੀਤ ਕੌਰ ਤਲਵੰਡੀ, ਕੇਵਲ ਸਿੰਘ ਕੱਦੋਂ ਸੂਬਾ ਮੀਤ ਪ੍ਰਧਾਨ, ਮੇਜਰ ਦਰਸਨ ਸਿੰਘ, ਦਰਸਨ ਸਿੰਘ ਅਨਾਇਤਪੁਰ (ਵਰਕਿੰਗ ਕਮੇਟੀ ਮੈਂਬਰ), ਜਗਦੀਸ ਸਿੰਘ ਰਾਣਾ (ਜਥੇਬੰਦਕ ਸਕੱਤਰ), ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ, ਜਸਦੀਪ ਸਿੰਘ, ਕੈਪਟਨ ਦਿਲਬਾਗ ਸਿੰਘ ਨਾਭਾ, ਸ ਸਿਕੰਦਰ ਸਿੰਘ ਖਾਲਸਾ (ਮਹਿਤਾ ਚੌਂਕ), ਕੈਪਟਨ ਤਾਜ ਮੁਹੰਮਦ, ਕੈਪਟਨ ਬਚਿੱਤਰ ਸਿੰਘ, ਸੂਬੇਦਾਰ ਮੇਜਰ ਰਾਮ ਸਰੂਪ ਸਿੰਘ, ਅਮਰੀਕ ਸਿੰਘ ਰਾਜਗੜ੍ਹ, ਸਤਨਾਮ ਸਿੰਘ, ਸੂਬੇਦਾਰ ਖਜਾਨ ਸਿੰਘ, ਨਾਇਬ ਸੂਬੇਦਾਰ ਕੁਲਦੀਪ ਸਿੰਘ, ਨਾਇਬ ਸੂਬੇਦਾਰ ਰਣਜੀਤ ਸਿੰਘ, ਨਾਇਬ ਸੂਬੇਦਾਰ ਕਸਮੀਰ ਸਿੰਘ, ਜੈਪਾਲ ਸਿੰਘ ਪਟਿਆਲਾ, ਤਾਜ ਮੁਹੰਮਦ ਪਟਿਆਲਾ ਦਿਹਾਤੀ, ਬੀਬੀ ਚਰਨਜੀਤ ਕੌਰ ਪਾਇਲ, ਬੀਬੀ ਕਰਮਜੀਤ ਕੌਰ, ਅਜਮੇਰ ਸਿੰਘ (ਚੇਅਰਮੈਨ ਪੰਥਕ ਦਲ), ਡਾ. ਕਰਨੈਲ ਸਿੰਘ ਕਾਲੀਆ (ਸਰਕਲ ਪ੍ਰਧਾਨ ਮਲੌਦ), ਭਾਗ ਸਿੰਘ ਘੁਡਾਣੀ, ਮੋਹਣ ਸਿੰਘ (ਸਾਬਕਾ ਪ੍ਰਧਾਨ ਪਾਇਲ), ਤਰਲੋਚਨ ਸਿੰਘ ਤੋਚੀ, ਮਕਸੂਦ ਉੱਲ ਹੱਕ (ਪ੍ਰਧਾਨ ਇੰਡੀਅਨ ਮੁਸਲਿਮ ਲੀਗ) ਆਦਿ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ।