12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਖੰਨਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਵਿਚ ਜੇਤੂ ਰਹੇ ਵਕੀਲ ਜਗਜੀਤ ਸਿੰਘ ਦੇ ਸਨਮਾਨ ਦਾ ਦ੍ਰਿਸ਼।

ਖੰਨਾ, 11 ਸਤੰਬਰ (ਹਰਜਿੰਦਰ ਸਿੰਘ ਲਾਲ)- ਦੇਰ ਰਾਤ ਐਲਾਨੇ ਗਏ ਖੰਨਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਵਿਚ ਸੀਨੀਅਰ ਵਕੀਲ ਜਗਜੀਤ ਸਿੰਘ 299 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ, ਜਦਕਿ ਮੁਕਾਬਲੇ ਵਿਚ ਵਕੀਲ ਬਲਜਿੰਦਰ ਸਿੰਘ ਨੂੰ 185 ਵੋਟਾਂ ਮਿਲੀਆਂ (ਇਸ ਦੌਰਾਨ 2 ਵੋਟਾਂ ‘ਨੋਟਾ’ ਲਈ ਅਤੇ 5 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ)। ਰਿਟਰਨਿੰਗ ਅਫ਼ਸਰ ਵਕੀਲ ਅਜੈ ਦੇਵੇਸ਼ਵਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਵਕੀਲ ਸੁਨੰਦਨ ਗੈਂਦ, ਵਰਿੰਦਰ ਸਹੋਤਾ ਅਤੇ ਹਰਦੀਪ ਭੱਟੀ ਨੇ ਐਲਾਨ ਕੀਤਾ ਕਿ ਵਕੀਲ ਸਿਮਰਨ ਮਾਨ ਨੇ 273 ਵੋਟਾਂ ਨਾਲ ਉਪ-ਪ੍ਰਧਾਨ ਦਾ ਅਹੁਦਾ ਜਿੱਤਿਆ, ਜਦਕਿ ਉਨ੍ਹਾਂ ਦੇ ਮੁਕਾਬਲੇ ਵਕੀਲ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਖੰਨਾ, 11 ਸਤੰਬਰ (ਹਰਜਿੰਦਰ ਸਿੰਘ ਲਾਲ)- ਦੇਰ ਰਾਤ ਐਲਾਨੇ ਗਏ ਖੰਨਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਵਿਚ ਸੀਨੀਅਰ ਵਕੀਲ ਜਗਜੀਤ ਸਿੰਘ 299 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ, ਜਦਕਿ ਮੁਕਾਬਲੇ ਵਿਚ ਵਕੀਲ ਬਲਜਿੰਦਰ ਸਿੰਘ ਨੂੰ 185 ਵੋਟਾਂ ਮਿਲੀਆਂ (ਇਸ ਦੌਰਾਨ 2 ਵੋਟਾਂ ‘ਨੋਟਾ’ ਲਈ ਅਤੇ 5 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ)। ਰਿਟਰਨਿੰਗ ਅਫ਼ਸਰ ਵਕੀਲ ਅਜੈ ਦੇਵੇਸ਼ਵਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਵਕੀਲ ਸੁਨੰਦਨ ਗੈਂਦ, ਵਰਿੰਦਰ ਸਹੋਤਾ ਅਤੇ ਹਰਦੀਪ ਭੱਟੀ ਨੇ ਐਲਾਨ ਕੀਤਾ ਕਿ ਵਕੀਲ ਸਿਮਰਨ ਮਾਨ ਨੇ 273 ਵੋਟਾਂ ਨਾਲ ਉਪ-ਪ੍ਰਧਾਨ ਦਾ ਅਹੁਦਾ ਜਿੱਤਿਆ, ਜਦਕਿ ਉਨ੍ਹਾਂ ਦੇ ਮੁਕਾਬਲੇ ਵਕੀਲ ਪੀ. ਜੇ. ਔਜਲਾ ਨੂੰ 205 ਵੋਟਾਂ ਮਿਲੀਆਂ (7 ਵੋਟਾਂ ‘ਨੋਟਾ’ ਲਈ ਅਤੇ 6 ਅਯੋਗ ਸਨ)। ਉਪ-ਪ੍ਰਧਾਨ (ਮਹਿਲਾ) ਦੇ ਅਹੁਦੇ ਲਈ, ਵਕੀਲ ਰਸ਼ਮੀ ਮੈਨਰੋ ਨੇ 242 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਵਕੀਲ ਵੀਨਾ ਗੁਲਾਟੀ ਨੂੰ 224 ਵੋਟਾਂ ਮਿਲੀਆਂ (17 ਵੋਟਾਂ ‘ਨੋਟਾ’ ਲਈ ਅਤੇ 8 ਅਯੋਗ ਸਨ)। ਵਕੀਲ ਜਗਦੀਸ਼ ਰਾਣਾ ਨੇ 263 ਵੋਟਾਂ ਨਾਲ ਵਿੱਤ ਸਕੱਤਰ ਦਾ ਅਹੁਦਾ ਜਿੱਤਿਆ ਅਤੇ ਵਕੀਲ ਅਵਤਾਰ ਸਿੰਘ ਨੂੰ ਹਰਾਇਆ, ਜਿਨ੍ਹਾਂ ਨੂੰ 178 ਵੋਟਾਂ ਮਿਲੀਆਂ ਸਨ (36 ਵੋਟਾਂ ‘ਨੋਟਾ’ ਲਈ ਅਤੇ 13 ਅਯੋਗ ਸਨ)। ਸੰਯੁਕਤ ਸਕੱਤਰ ਦੇ ਅਹੁਦੇ ਲਈ, ਵਕੀਲ ਆਦੇਸ਼ਪ੍ਰੀਤ ਕੌਰ ਨੇ 263 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਵਕੀਲ ਮਨਪ੍ਰੀਤ ਕੌਰ ਨੂੰ 208 ਵੋਟਾਂ ਮਿਲੀਆਂ (10 ਵੋਟਾਂ ‘ਨੋਟਾ’ ਲਈ ਅਤੇ 10 ਅਯੋਗ ਸਨ)। ਅੰਤ ਵਿੱਚ, ਵਕੀਲ ਆਯੂਸ਼ਪਾਲ ਸਿੰਘ ਨੇ 292 ਵੋਟਾਂ ਨਾਲ ਸਕੱਤਰ ਦਾ ਅਹੁਦਾ ਜਿੱਤਿਆ ਅਤੇ ਵਕੀਲ ਅਨਿਲ ਕੁਮਾਰ ਨੂੰ ਹਰਾਇਆ, ਜਿਨ੍ਹਾਂ ਨੂੰ 186 ਵੋਟਾਂ ਮਿਲੀਆਂ ਸਨ (10 ਵੋਟਾਂ ‘ਨੋਟਾ’ ਲਈ ਅਤੇ 3 ਅਯੋਗ ਸਨ)। ਇਸ ਤੋਂ ਇਲਾਵਾ, ਕਾਰਜਕਾਰੀ ਮੈਂਬਰਾਂ ਵਜੋਂ ਵਕੀਲ ਜੈਦੀਪ ਗੋਇਲ (283 ਵੋਟਾਂ), ਜਸਪ੍ਰੀਤ ਕੌਰ (241), ਮਨਦੀਪ ਕੌਰ (274), ਮੋਕਸ਼ ਕੁਮਾਰ (307) ਅਤੇ ਸਤਨਾਮ ਸਿੰਘ (300) ਜੇਤੂ ਰਹੇ।
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਕਮਾਲਪੁਰਾ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਜਗਰਾਉਂ ਦੀਆਂ ਖ... ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਬਰਦਾਸ਼ਤ ਨਹੀਂ-ਭੱਟੀ
Ad Position 24