06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗਾਰਡਨ ਵੈਲੀ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਮਾਰਗ ’ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ ਦੇ ਕੈਂਪਸ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਮੁੱਖ ਪ੍ਰਬੰਧਕੀ ਟੀਮ ਅਤੇ ਵਿਦਿਆਰਥੀ ਨੁਮਾਇੰਦਿਆਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 07-11-2026
ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਮਾਰਗ ’ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ ਦੇ ਕੈਂਪਸ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਮੁੱਖ ਪ੍ਰਬੰਧਕੀ ਟੀਮ ਅਤੇ ਵਿਦਿਆਰਥੀ ਨੁਮਾਇੰਦਿਆਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ, ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਮੁੱਖ ਆਕਰਸ਼ਣ ‘ਮੈਗਾ ਲੱਕੀ ਡਰਾਅ’ ਰਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਦੇ ਸਟਾਲ, ਸੁਆਦੀ ਪਕਵਾਨਾਂ ਦੇ ਫੂਡ ਕਾਊਂਟਰ ਅਤੇ ਇੱਕ ਵਿਸ਼ੇਸ਼ ‘ਫ਼ੋਟੋ ਬੂਥ’ ਲਗਾਇਆ ਗਿਆ ਸੀ, ਜਿੱਥੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਅਤੇ ਦੋਸਤਾਂ ਨਾਲ ਯਾਦਗਾਰੀ ਤਸਵੀਰਾਂ ਖਿੱਚੀਆਂ। ਸਮਾਗਮ ਦੇ ਅੰਤ ’ਚ ਸਕੂਲ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸਮੂਹ ਜੀ. ਵੀ. ਆਈ. ਐੱਸ. ਪਰਿਵਾਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸ਼ਕਤੀ ਸਕੂਲ ਸਾਹਨੇਵਾਲ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ
Ad Position 24