ਪਾਣੀ ਵਾਲੀ ਟੈਂਕੀ ਉੱਪਰ ਚੜ੍ਹੇ ਨੌਜਵਾਨ ਨੂੰ ਨਗਰ ਕੌਂਸਲ ਤੇ ਪੁਲਿਸ ਕਰਮਚਾਰੀਆਂ ਨੇ ਹੇਠਾਂ ਉਤਾਰਿਆ
ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਇਕ ਨੌਜਵਾਨ ਵਲੋਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ, ਪਰ ਇਹ ਖ਼ਬਰਾਂ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵਿਅਕਤੀ ਪਾਣੀ ਵਾਲੀ ਟੈਂਕੀ ਉੱਪਰ ਕਿਉਂ ਚੜਿਆ। ਪਾਣੀ ਵਾਲੀ ਟੈਂਕੀ ਸ਼ਹਿਰ ਦੇ ਵਿਚਕਾਰ ਸੰਘਣੀ ਆਬਾਦੀ ਇਲਾਕੇ ਵਿਚ ਹੋਣ ਕਾਰਨ ਇਹ ਘਟਨਾ ਵਾਪਰਦਿਆਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਇਲਾਕੇ ਵਿਚ ਇਸ ਦੀ ਚਰਚਾ ਫੈਲ ਗਈ।
ਸਮਰਾਲਾ, 6 ਨਵੰਬਰ (ਗੋਪਾਲ ਸੋਫਤ)- ਇਕ ਨੌਜਵਾਨ ਵਲੋਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ, ਪਰ ਇਹ ਖ਼ਬਰਾਂ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵਿਅਕਤੀ ਪਾਣੀ ਵਾਲੀ ਟੈਂਕੀ ਉੱਪਰ ਕਿਉਂ ਚੜਿਆ। ਪਾਣੀ ਵਾਲੀ ਟੈਂਕੀ ਸ਼ਹਿਰ ਦੇ ਵਿਚਕਾਰ ਸੰਘਣੀ ਆਬਾਦੀ ਇਲਾਕੇ ਵਿਚ ਹੋਣ ਕਾਰਨ ਇਹ ਘਟਨਾ ਵਾਪਰਦਿਆਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਇਲਾਕੇ ਵਿਚ ਇਸ ਦੀ ਚਰਚਾ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਪਿੰਡ ਮੰਡੇਰਾਂ, ਤਹਿਸੀਲ ਖਮਾਣੋਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਸ ਦੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹਨ ਦਾ ਕੀ ਕਾਰਨ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਰੈਸਕਿਊ ਅਪਰੇਸ਼ਨ ਸ਼ੁਰੂ ਕੀਤਾ। ਟੀਮਾਂ ਦੀ ਮਸ਼ੱਕਤ ਸਦਕਾ ਨੌਜਵਾਨ ਨੂੰ ਸੁਰੱਖਿਅਤ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ। ਫਿਲਹਾਲ ਨੌਜਵਾਨ ਵਲੋਂ ਇਹ ਕਦਮ ਚੁੱਕਣ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।