12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਪਾਇਲ ਹਲਕੇ ਦੇ ਐੱਮ. ਐੱਲ. ਏ. ਦਾ ਘਿਰਾਓ 19 ਨੂੰ - ਪ੍ਰਧਾਨ ਮੇਜਰ ਸਿੰਘ

ਪਾਇਲ, 11 ਸਤੰਬਰ (ਰਜਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਪਾਇਲ ਤਹਿਸੀਲ ਵਿਚ ਕੰਮ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਟਰਾਂਸਕੋ ਡਵੀਜ਼ਨ ਦੋਰਾਹਾ ਤੋਂ ਤਰਸੇਮ ਲਾਲ, ਰਾਮ ਕ੍ਰਿਸ਼ਨ, ਹਰਭੂਲ ਸਿੰਘ ਸਕੱਤਰ ਪਾਵਰਕਾਮ ਟਰਾਂਸਕੋ ਯੂਨੀਅਨ ਦੋਰਾਹਾ, ਧਨਰਾਜ ਸਿੰਘ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪਾਇਲ, 11 ਸਤੰਬਰ (ਰਜਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਪਾਇਲ ਤਹਿਸੀਲ ਵਿਚ ਕੰਮ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਟਰਾਂਸਕੋ ਡਵੀਜ਼ਨ ਦੋਰਾਹਾ ਤੋਂ ਤਰਸੇਮ ਲਾਲ, ਰਾਮ ਕ੍ਰਿਸ਼ਨ, ਹਰਭੂਲ ਸਿੰਘ ਸਕੱਤਰ ਪਾਵਰਕਾਮ ਟਰਾਂਸਕੋ ਯੂਨੀਅਨ ਦੋਰਾਹਾ, ਧਨਰਾਜ ਸਿੰਘ ਐੱਸ. ਡੀ. ਓ. ਕੋਟ ਪਨੈਚ, ਪੰਜਾਬ ਪੈਨਸ਼ਨਰ ਯੂਨੀਅਨ ਇਕਾਈ ਦੋਰਾਹਾ ਤੋਂ ਰਣਜੀਤ ਸਿੰਘ ਟਿਵਾਣਾ, ਕਮਲਜੀਤ ਸਿੰਘ ਕਟਾਣਾ ਸਾਹਿਬ, ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਖੰਨਾ ਤੋਂ ਹਰਬੰਸ ਸਿੰਘ ਦੋਬੁਰਜੀ, ਟੈਕਨੀਕਲ ਸਰਵਿਸ ਯੂਨੀਅਨ ਤੋਂ ਸਰਕਲ ਮੀਤ ਪ੍ਰਧਾਨ ਬੁੱਧ ਸਿੰਘ, ਆਸ਼ਾ ਵਰਕਰ ਅਤੇ ਫੈਸੀਲੇਟਰ ਯੂਨੀਅਨ ਖੰਨਾ ਤੋਂ ਹਰਪ੍ਰੀਤ ਕੌਰ ਆਂਗਣਵਾੜੀ ਯੂਨੀਅਨ ਤੋਂ ਸੁਨੀਤਾ ਰਾਣੀ ਅਤੇ ਭੁਪਿੰਦਰ ਕੌਰ ਪੈਨਸ਼ਨਰਜ਼ ਯੂਨੀਅਨ ਪਾਇਲ ਤੋਂ ਪਰਮਜੀਤ ਸਿੰਘ ਸਿਹੋੜਾ, ਪ੍ਰੀਤਮ ਸਿੰਘ ਘਲੋਟੀ, ਬਲਵੀਰ ਸਿੰਘ ਪਾਇਲ, ਹਰੀ ਰਾਮ ਪਾਇਲ, ਸੋਹਣ ਲਾਲ ਪਾਇਲ, ਸ਼ਮਸ਼ੇਰ ਸਿੰਘ ਅਲੂਣਾ ਮਿਆਨਾ, ਬਿਜਲੀ ਵਿਭਾਗ ਤੋਂ ਹਰਚਰਨ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਧਮੋਟ, ਨਿਰਮਲ ਸਿੰਘ ਦੀਵਾ ਹਾਜ਼ਰ ਹੋਏ। ਜਿਸ ਵਿੱਚ ਪੰਜਾਬ ਮੁਲਾਜ਼ਮ ਅਤੇ ਸਾਂਝਾ ਫ਼ਰੰਟ ਦਾ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦੀ ਪ੍ਰਧਾਨਗੀ ਹੇਠ ਤਹਿਸੀਲ ਪਾਇਲ ਦੀ ਦਾਣਾ ਮੰਡੀ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਵਿਰੁੱਧ ਉਲੀਕੇ ਪ੍ਰੋਗਰਾਮ ਅਨੁਸਾਰ 19 ਸਤੰਬਰ ਨੂੰ ਐਮ. ਐਲ. ਏ. ਦਾ ਘਿਰਾਓ ਅਤੇ ਮੰਗ ਪੱਤਰ ਦਿੱਤਾ ਜਾਵੇਗਾ। ਸਾਰੀਆਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ 19 ਸਤੰਬਰ ਨੂੰ 10.30 ਸਵੇਰੇ ਪਾਇਲ ਦਾਣਾ ਮੰਡੀ ਵਿਖੇ ਪਹੁੰਚਣ ਤਾਂ ਕਿ ਸਰਕਾਰ ਦਾ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਵਿਰੁੱਧ ਅਪਣਾਏ ਨਿੰਦਣਯੋਗ ਰਵੱਈਏ ਦਾ ਵਿਰੋਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾ 1. ਡੀ. ਏ. ਦੇ ਸਬੰਧ ਵਿਚ ਹਾਈ ਕੋਰਟ ਦੇ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ 2 ਕੱਚੇ ਕਾਮੇ ਪੱਕੇ ਕੀਤੇ ਜਾਣ, ਪੈਨਸ਼ਨਰਜ਼ ਜੋ 01-01-2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਹਨ ਉਨ੍ਹਾਂ ਦੀਆਂ ਪੈਨਸ਼ਨਾਂ 2.59 ਫ਼ਾਰਮੂਲੇ ਅਨੁਸਾਰ ਸੋਧੀਆ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 15-01-2015 ਅਤੇ 17-07-2020 ਦੀਆ ਚਿੱਠੀਆਂ ਰੱਦ ਕੀਤੀਆਂ ਜਾਣ, ਆਂਗਣਵਾੜੀ ਵਰਕਰ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਆਸ਼ਾ ਵਰਕਰ ਨੂੰ ਹਰਿਆਣੇ ਦੀ ਤਰਜ਼ ‘ਤੇ ਮਾਣ ਭੱਤਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ’ਚ ਹੋਈਆਂ ਅਹਿਮ ਵਿਚਾਰਾਂ ਐਨ. ਓ. ਸੀ. ਨਾ ਮਿਲਣ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ-ਪਰ... ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਹਾਸਿਲ ਕੀਤਾ ਯੂ. ਕੇ. ਦਾ ਵਿਜ਼ਟਰ ਵੀਜ਼ਾ
Ad Position 24