12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੰਤਰੀ ਸੌਂਦ ਦੀ ਕੋਠੀ ਦਾ ਘਿਰਾਓ,ਰੁਪਾਲੋਂ, ਬੱਬਲੂ ਲੋਪੋਂ, ਜਗਰੂਪ, ਇੱਕੋਲਾਹਾ ਵਲੋਂ ਸ਼ਿਰਕਤ ਕਾਲੀਆਂ ਝੰਡੀਆਂ ਫੜ ਕੇ ਅਤੇ ਸਿਰਾਂ ’ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਗਿਆ ਰੋਸ ਮੁਜ਼ਾਹਰਾ

ਖੰਨਾ, 11 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੂਰੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਇਸੇ ਲੜੀ ਵਿਚ ਖੰਨਾ ਵਿਖੇ ਵੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦਾ ਘਿਰਾਓ ਕਰਨ ਲਈ ਵਰਕਰਾਂ ਵਲੋਂ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥ ਵਿਚ ਕਾਲੀਆਂ ਝੰਡੀਆਂ ਫੜ ਕੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਦੇ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਖੰਨਾ, 11 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੂਰੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਇਸੇ ਲੜੀ ਵਿਚ ਖੰਨਾ ਵਿਖੇ ਵੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦਾ ਘਿਰਾਓ ਕਰਨ ਲਈ ਵਰਕਰਾਂ ਵਲੋਂ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥ ਵਿਚ ਕਾਲੀਆਂ ਝੰਡੀਆਂ ਫੜ ਕੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਦੇ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਇਕੱਠ ਨੂੰ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਅਤੇ ਰਾਜੀਵ ਕੁਮਾਰ ਲਵਲੀ ਨੇ ਵੀ ਸੰਬੋਧਨ ਕੀਤਾ। ਖੰਨਾ ਦੇ ਅਮਲੋਹ ਚੌਂਕ ਤੋਂ ਕਾਫ਼ਲੇ ਦੇ ਰੂਪ ਦੇ ਵਿਚ ਪਾਰਟੀ ਵਰਕਰਾਂ ਵਲੋਂ ਮਾਰਚ ਸ਼ੁਰੂ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਖੰਨਾ ਰਿਹਾਇਸ਼ ਦੇ ਮੂਹਰੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਵਿਚ ਜੰਗਲ ਦਾ ਰਾਜ ਹੈ। ਹਰ ਪਾਸੇ ਪੁਲਿਸ ਦੇ ਜ਼ੋਰ ਨਾਲ ਲੋਕਾਂ ਨੂੰ ਕੁੱਟਿਆ ਵੀ ਜਾ ਰਿਹਾ ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਵੀ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਆ ਕਿ ਇੱਕ ਦਲਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਵਲੋਂ ਹੀ ਇੱਕ ਦਲਿਤ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਮਰਨ ਲਈ ਮਜਬੂਰ ਕੀਤਾ ਤੇ ਬਾਅਦ ਪੁਲਿਸ ਦੇ ਜ਼ੋਰ ਦੇ ਨਾਲ ਉਸ ਦਾ ਸਸਕਾਰ ਕਰਵਾਇਆ। ਪੰਜਾਬ ਸਰਕਾਰ ਦੱਸੇ ਕਿ ਗੁਲਜ਼ਾਰ ਸਿੰਘ ਦਾ ਕਸੂਰ ਕੀ ਸੀ ਜਿਹੜੀ ਸਰਕਾਰ ਹਰ ਰੋਜ਼ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ। ਗੁਲਜ਼ਾਰ ਸਿੰਘ ਦੀ ਮੌਤ ਉਹ ਸਰਕਾਰ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਹੈ। ਸਰਕਾਰ ਇਸੇ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇ ਰਹੀ ਕਿਉਂਕਿ ਉਹ ਨਸ਼ਿਆਂ ਦੇ ਖ਼ਿਲਾਫ਼ ਬੋਲਦਾ ਸੀ। ਅੰਮ੍ਰਿਤਪਾਲ ਸਿੰਘ ਦਾ ਕਸੂਰ ਇੰਨਾ ਹੀ ਸੀ ਉਹ ਨਸ਼ੇ ਛਡਾਉਂਦਾ ਸੀ। ਇਸੇ ਕਰ ਕੇ ਉਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਿਆ। ਸਰਕਾਰ ਆਪਣਾ ਵਿਰੋਧ ਕਰਨ ਵਾਲਿਆਂ ਅੰਨੇ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਬਣਾ ਰਹੀ ਹੈ। ਸਰਕਾਰ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਕਿ ਕੋਈ ਆਮ ਵਿਅਕਤੀ ਉਨ੍ਹਾਂ ਦਾ ਵਿਰੋਧ ਕਰੇ। ਇਸ ਦੀ ਤਾਜ਼ਾ ਉਦਾਹਰਨ ਹੈ, ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰਨ ਵਾਲੇ ਮੋਹਨਜੀਤ ਸਿੰਘ ਨੂੰ ਕੇਵਲ ਇਸ ਕਰ ਕੇ ਅੰਨੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਕਿ ਉਸ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਤੇ ਅਮਨ ਅਰੋੜੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ। ਜਿਹੜੇ ਆਮ ਆਦਮੀ ਪਾਰਟੀ ਵਾਲੇ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਕੋਈ ਵੀ ਵਿਅਕਤੀ ਸਾਥੋਂ ਕੋਈ ਵੀ ਸਵਾਲ ਪੁੱਛ ਸਕਦਾ ਹੈ, ਅੱਜ ਇੱਕ ਬੰਦੇ ਦਾ ਵੀ ਵਿਰੋਧ ਝੱਲਣ ਦੇ ਸਮਰੱਥ ਨਹੀਂ ਮੋਹਣਜੀਤ ਉੱਤੇ ਪੁਲਿਸ ਵਾਲਿਆਂ ਵਲੋਂ ਜਿੰਨਾ ਤਸ਼ੱਦਦ ਕੀਤਾ। ਉਸ ਨਾਲ ਉਸ ਦੀ ਮੌਤ ਵੀ ਹੋ ਸਕਦੀ ਸੀ ਪੰਜਾਬ ਸਰਕਾਰ ਨੇ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਕੇਵਲ ਕੱਲ੍ਹ ਨੂੰ ਦਬਾਉਣ ਖ਼ਾਤਰ ਸੰਬੰਧਿਤ ਪੁਲਿਸ ਅਫ਼ਸਰਾਂ ਦੇ ਤਬਾਦਲੇ ਕਰ ਕੇ ਲੋਕਾਂ ਦੇ ਅੱਖਾਂ ਵਿਚ ਘੱਟਾ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਕਿ ਮੁੱਖ ਮੰਤਰੀ ਦੇ ਧਰਮ ਪਤਨੀ ਉੱਤੇ ਕਥਿਤ ਤੌਰ ‘ਤੇ ਰੇਪ ਅਪਰਾਧੀ ਨੂੰ ਬਚਾਉਣ ਖ਼ਾਤਰ ਪੰਜ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹੋਣ। ਸਰਕਾਰ ਵਲੋਂ ਕਾਰਵਾਈ ਕਰਨ ਦੀ ਬਜਾਏ ਹਰ ਵਾਰ ਝੂਠੀ ਵੀਡੀਓ ਕਹਿ ਕੇ ਦੋਸ਼ ਨਕਾਰ ਦਿੱਤੇ ਜਾਂਦੇ ਹਨ। ਪਹਿਲਾਂ ਵੀ ਸੂਬੇ ਦੇ ਮੁੱਖ ਮੰਤਰੀ ਦੀਆਂ ਬਹੁਤ ਸਾਰੀਆਂ ਵੀਡੀਓਜ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਹਨ। ਪਰ ਹਰ ਵਾਰ ਇੱਕੋ ਕਾਗ ਅਲਾਪਿਆ ਜਾਂਦਾ ਹੈ ਕਿ ਇਹ ਫ਼ਰਜ਼ੀ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੇ ਵਿਚੋਂ ਪੂਰੀ ਤਰ੍ਹਾਂ ਨਸ਼ਾ ਖ਼ਤਮ ਹੋ ਗਿਆ। ਅੱਜ ਉਸੇ ਸਰਕਾਰ ਦੇ ਰਾਜ ਦੇ ਵਿਚ ਨਸ਼ਿਆਂ ਦੇ ਆਦੀ ਨੌਜਵਾਨਾਂ ਦੇ ਮਾਪੇ ਸਲਫਾਸ ਪੀ ਕੇ ਆਪਣੀ ਜਾਨ ਲੈ ਰਹੇ ਹਨ, ਜੋ ਹਾਲਾਤ ਇਸ ਵਕਤ ਸੂਬੇ ਦੇ ਉਸ ਤੋਂ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਵਿਚ ਜੰਗਲ ਦਾ ਰਾਜ ਹੈ। ਇਸ ਮੌਕੇ ਬੋਲਦੇ ਵੱਖ ਵੱਖ ਬੁਲਾਰਿਆਂ ਬਰਜਿੰਦਰ ਸਿੰਘ ਬੱਬਲੂ ਲੋਪੋਂ, ਰਾਜੀਵ ਕੁਮਾਰ ਲਵਲੀ, ਗੁਰਿੰਦਰ ਸਿੰਘ ਰਾਜੇਵਾਲ ਅਤੇ ਲਵਪ੍ਰੀਤ ਸਿੰਘ ਇੱਕੋਲਾਹਾ ਨੇ ਕਿਹਾ ਜਿੰਨਾ ਚਿਰ ਮੋਹਣਜੀਤ ਸਿੰਘ ਦੇ ਪੁਲਿਸ ਅਫ਼ਸਰਾਂ ਉੱਤੇ ਪਰਚਾ ਦਰਜ ਨਹੀਂ ਹੁੰਦਾ ਅਤੇ ਅਮਨ ਅਰੋੜਾ ਐੱਫ. ਆਈ. ਆਰ. ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ ਅਤੇ ਗੁਲਜ਼ਾਰ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਪੰ ਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉੱਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਨਾ ਚਿਰ ਸਾਡਾ ਵਿਰੋਧ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿਚ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਪਰਮਜੀਤ ਸਿੰਘ ਕੌੜੀ, ਗੁਰਿੰਦਰ ਸਿੰਘ ਰਾਜੇਵਾਲ, ਗੁਰਜੀਤ ਸਿੰਘ ਢਿੱਲੋਂ, ਲੋਕੇਸ਼ ਕੁਮਾਰ, ਰਾਜਵਿੰਦਰ ਸਿੰਘ ਲਿਬੜਾ, ਜਗਜੀਤ ਸਿੰਘ ਖੰਨਾ, ਪ੍ਰਿਤਪਾਲ ਸਿੰਘ ਰਾਜੇਵਾਲ, ਲਵਪ੍ਰੀਤ ਸਿੰਘ ਢਿੱਲੋਂ, ਨਾਜ਼ਰ ਸਿੰਘ ਢਿੱਲੋਂ, ਗੁਰਿੰਦਰ ਸਿੰਘ ਖੰਨਾ, ਹਰਜੀਤ ਸਿੰਘ ਗਰੇਵਾਲ, ਨੰਬਰਦਾਰ ਗੁਰਪ੍ਰੀਤ ਸਿੰਘ ਰਾਜੇਵਾਲ, ਸਰਬਜੀਤ ਸਿੰਘ ਪੱਪੀ ਸਮਰਾਲਾ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ, ਦਰਸ਼ਨ ਸਿੰਘ, ਸੁੱਖਾ ਮਾਨ, ਮਨਜੀਤ ਸਿੰਘ ਬਸੰਤ ਸਿੰਘ, ਹਰਪਾਲ ਸਿੰਘ ਬਾਲਿਓ, ਹਰਜੰਟ ਸਿੰਘ, ਦਲਵੀਰ ਜਲਣਪੁਰ ਜੱਗੀ ਭਰਥਲਾ, ਗੱਗੀ ਭਰਥਲਾ, ਅਮਰਜੋਤ ਕੁੱਬੇ, ਇੰਦਰਜੀਤ ਕੁੱਬੇ, ਏਵੀ ਬੈਨੀਪਾਲ, ਕਮਲਦੀਪ ਸਿੰਘ ਗੁਰਦੀਪ ਸਿੰਘ, ਵਿੱਕੀ ਤੱਖਰਾਂ, ਸਿਕੰਦਰ ਘਰਖਣਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਅਗਲੀ ਖ਼ਬਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਸੰਗੋਵਾਲ ਪਰਿਵਾਰ ਵਲੋਂ ਦਿਨ ਰਾਤ ਇਕ ਕਰਨ ਦਾ ਦਾਅਵਾ
Ad Position 24