ਦੌਲਤਪੁਰ ਦੇ ਦੰਗਲ ਮੇਲੇ ਦੀ ਝੰਡੀ ਦਿਨੇਸ਼ ਗੁਲੀਆ ਨੇ ਜਿੱਤੀ
ਵਿਧਾਇਕ ਦਿਆਲਪੁਰਾ, ਪਰਮਜੀਤ ਢਿੱਲੋਂ ਅਤੇ ਰਾਜਾ ਗਿੱਲ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਮਾਛੀਵਾੜਾ ਸਾਹਿਬ, 3 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਦੌਲਤਪੁਰ (ਮੰਡ ਝੜੌਦੀ) ਵਿਖੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਅਤੇ ਖ਼ਜ਼ਾਨਚੀ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਦੌਲਤਪੁਰ, ਈਸਾਪੁਰ, ਮਿਲਕੋਵਾਲ, ਮੰਡ ਜੋਧਵਾਲ, ਗ੍ਰਾਮ ਪੰਚਾਇਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਦੰਗਲ ਮੇਲੇ ‘ਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ।
ਮਾਛੀਵਾੜਾ ਸਾਹਿਬ, 3 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਦੌਲਤਪੁਰ (ਮੰਡ ਝੜੌਦੀ) ਵਿਖੇ ਵਿਸ਼ਾਲ ਦੰਗਲ ਮੇਲਾ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਅਤੇ ਖ਼ਜ਼ਾਨਚੀ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਦੌਲਤਪੁਰ, ਈਸਾਪੁਰ, ਮਿਲਕੋਵਾਲ, ਮੰਡ ਜੋਧਵਾਲ, ਗ੍ਰਾਮ ਪੰਚਾਇਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਦੰਗਲ ਮੇਲੇ ‘ਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਬੁਲੇਟ ਮੋਟਰਸਾਈਕਲ ਇਨਾਮੀ ਝੰਡੀ ਦੀ ਇੱਕ ਨੰਬਰ ਕੁਸ਼ਤੀ ਹਾਮਿਦ ਇਰਾਨ ਅਤੇ ਦਿਨੇਸ਼ ਗੁਲੀਆ ਵਿਚਕਾਰ ਕਰਵਾਈ ਗਈ ਜਿਸ ‘ਚ ਦਿਨੇਸ਼ ਗੁਲੀਆ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਝੰਡੀ ਆਪਣੇ ਨਾਲ ਕੀਤੀ। ਦੋ ਨੰਬਰ ਝੰਡੀ ਦੀ ਕੁਸ਼ਤੀ ‘ਚ ਪਹਿਲੀ ਸੁਖਮਨ ਬਾਹੜੋਵਾਲ ਅਤੇ ਗੁਰਨਾਮ ਮਾਛੀਵਾੜਾ ਵਿਚਕਾਰ ਹੋਈ ਜਿਸ ‘ਚ ਗੁਰਨਾਮ ਮਾਛੀਵਾੜਾ ਜੇਤੂ ਰਿਹਾ, ਦੂਜੀ ਕੁਸ਼ਤੀ ‘ਚ ਲਾਲੀ ਮੰਡ ਨੇ ਨਮਾਜ਼ ਅਲੀ ਨੂੰ ਚਿੱਤ ਕੀਤਾ। ਪਹਿਲਵਾਨਾਂ ਦੇ ਜੋੜ ਥਾਣੇਦਾਰ ਬੂਟਾ ਸਿੰਘ ਅਤੇ ਜੀਤੀ ਮਾਛੀਵਾੜਾ ਨੇ ਬਣਾਏ। ਦੰਗਲ ਮੇਲੇ ‘ਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਹਲਕਾ ਇੰਚਾਰਜ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਪ੍ਰਵੀਨ ਮੱਕੜ, ਵਿਨੀਤ ਕੁਮਾਰ ਝੜੌਦੀ, ਨਵਜੀਤ ਸਿੰਘ ਓਟਾਲ, ਟਰੈਫ਼ਿਕ ਇੰਚਾਰਜ ਜਸਬੀਰ ਸਿੰਘ, ਅਮਨਦੀਪ ਤਨੇਜਾ, ਜਥੇਦਾਰ ਮਹਿੰਦਰ ਸਿੰਘ ਈਸਾਪੁਰ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਸਰਪੰਚ ਧਰਮਪਾਲ ਨੇ ਸ਼ਿਰਕਤ ਕੀਤੀ। ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨਾਂ, ਦਾਨੀ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।